Ferozepur News
ਅਮਿੱਟ ਛਾਪ ਛੱਡ ਗਿਆ “6ਵਾਂ ਐਗਰੀਡ ਮੈਰਿਟ ਐਵਾਰਡ ਵੰਡ” ਸਮਾਗਮ: ਪੰਜਾਬ ਸਰਕਾਰ ਸੂਬੇ ਦਾ ਸਿੱਖਿਆ ਢਾਂਚਾ ਮਜ਼ਬੂਤ ਕਰਨ ਲਈ ਯਤਨਸ਼ੀਲ–ਕਮਲ ਸ਼ਰਮਾ
ਅਮਿੱਟ ਛਾਪ ਛੱਡ ਗਿਆ “6ਵਾਂ ਐਗਰੀਡ ਮੈਰਿਟ ਐਵਾਰਡ ਵੰਡ” ਸਮਾਗਮ
ਪੰਜਾਬ ਸਰਕਾਰ ਸੂਬੇ ਦਾ ਸਿੱਖਿਆ ਢਾਂਚਾ ਮਜ਼ਬੂਤ ਕਰਨ ਲਈ ਯਤਨਸ਼ੀਲ–ਕਮਲ ਸ਼ਰਮਾ
ਫਿਰੋਜਪੁਰ 24 ਜੁਲਾਈ ( ) ਸਿਖਿਆ ਅਤੇ ਵਾਤਾਵਰਨ ਦੇ ਵਿਕਾਸ ਲਈ ਯਤਨਸ਼ੀਲ ਉੱਘੀ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ ਰਜਿਸਟਰਡ ਫਿਰੋਜਪੁਰ ਵੱਲੋਂ 6 ਵਾਂ ਐਗਰੀਡ ਮੈਰਿਟ ਐਵਾਰਡ ਵੰਡ ਸਮਾਗਮ ਸਥਾਨ ਦੇਵ ਸਮਾਜ ਮਾਡਲ ਸਕੂਲ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ ਬਤੌਰ ਮੁੱਖ ਮਹਿਮਾਨ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਇੰਜੀ: ਡੀ.ਪੀ.ਐਸ. ਖਰਬੰਦਾ ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਕੀਤੀ। ਸਮਾਗਮ ਵਿਚ ਉਘੇ ਵਾਤਾਵਰਨ ਪ੍ਰੇਮੀ ਸ੍ਰੀ ਉਮਿੰਦਰ ਦੱਤ, ਸ. ਜਗਸੀਰ ਸਿੰਘ ਡੀ.ਈ.ਓ ਸੈਕੰਡਰੀ, ਸ. ਅਮਰੀਕ ਸਿੰਘ ਜਿਲ੍ਹਾ ਲੋਕ ਸੰਪਰਕ ਅਫ਼ਸਰ, ਡਾ. ਮਧੂ ਪਰਾਸ਼ਰ ਪ੍ਰਿੰਸੀਪਲ, ਡਾ. ਰਜਿੰਦਰ ਸ਼ਰਮਾ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਸਮਾਗਮ ਦੀ ਸ਼ੁਰੂਆਤ ਦੀਪ ਪ੍ਰਜ੍ਵਲਿਤ ਕਰਕੇ ਸੁਆਗਤੀ ਗੀਤ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ।
ਫਾਊਂਡੇਸ਼ਨ ਦੇ ਪ੍ਰਧਾਨ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਮਹਿੰਦਰਪਾਲ ਸਿੰਘ ਪ੍ਰੋਜੈਕਟ ਚੇਅਰਮੈਨ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸੁਆਗਤ ਕਰਦਿਆਂ ਕਿਹਾ ਕਿ ਫਾਊਂਡੇਸ਼ਨ ਪਿਛਲੇ 6 ਸਾਲ ਤੋਂ ਜਿਲ੍ਹਾ ਭਰ ਦੇ ਪ੍ਰਤਿਭਾਸ਼ਾਲੀ ਅਤੇ ਹੋਣਹਾਰ ਨੌਜਵਾਨਾਂ ਅਤੇ ਵਿਦਿਆਰਥੀਆਂ ਜਿਨ੍ਹਾਂ ਨੇ ਸਿਖਿਆ, ਖੇਡਾਂ, ਵਿਗਿਆਨ ਅਤੇ ਮੁਕਾਬਲੇ ਦੀਆਂ ਪਰੀਖਿਆਵਾਂ ਵਿਚ ਨਾਮਨਾ ਖੱਟ ਕੇ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ, ਉਨ੍ਹਾਂ ਨੂੰ ਐਗਰੀਡ ਮੈਰਿਟ ਐਵਾਰਡ ਨਾਲ ਸਨਮਾਨਿਤ ਕਰਦੀ ਹੈ ਅਤੇ ਅੱਜ 60 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਸ੍ਰੀ ਕਮਲ ਸ਼ਰਮਾ ਨੇ ਆਪਣੇ ਪ੍ਰੇਰਣਾ ਭਰੇ ਅਤੇ ਕੁੰਜੀਵਤ ਸੰਬੋਧਨ ਦੌਰਾਨ ਫਾਊਂਡੇਸ਼ਨ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਸਨਮਾਨਿਤ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਸਿਖਿਆ ਦਾ ਢਾਂਚਾ ਮਜ਼ਬੂਤ ਕਰਨ ਅਤੇ ਮਿਆਰ ਉਚਾ ਚੁੱਕਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਫਿਰੋਜਪੁਰ ਅੰਦਰ ਜਲਦ ਹੀ ਡਿਗਰੀ ਕਾਲਜ, ਮੈਰੀਟੋਰੀਅਸ ਸਕੂਲ ਅਤੇ ਸੀ-ਪਾਈਟ ਕੇਂਦਰ ਖੁੱਲ ਰਿਹਾ ਹੈ, ਜੋ ਨੌਜਵਾਨਾ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਿਖਿਆ ਨਾਲ ਸਬੰਧਿਤ ਪ੍ਰੋਜੈਕਟਾਂ ਲਈ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ. ਖਰਬੰਦਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਨੌਜਵਾਨਾਂ ਨੂੰ ਜਿੰਦਗੀ ਵਿਚ ਨਿਸ਼ਾਨਾ ਮਿੱਥ ਕੇ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਅਗਲੇ ਸਾਲ ਤੋਂ ਅਜਿਹੇ ਸਮਾਗਮ ਵੱਡੇ ਪੱਧਰ ਤੇ ਕਰਵਾਉਣ ਦੀ ਗੱਲ ਕਹੀ। ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਦਾ ਯਕੀਨ ਦਿਵਾਇਆ। ਉਨ੍ਹਾਂ ਨੇ ਆਧੁਨਿਕ ਟੈਕਨਾਲੌਜੀ ਨੂੰ ਸਾਰਥਕ ਕੰਮਾਂ ਲਈ ਵਰਤਣ ਦੀ ਸਲਾਹ ਦਿੱਤੀ। ਸਮਾਗਮ ਨੂੰ ਜਗਸੀਰ ਸਿੰਘ, ਡਾ. ਮਧੂ ਪਰਾਸ਼ਰ, ਉਮਿੰਦਰ ਦੱਤ ਅਤੇ ਅਮਰੀਕ ਸਿੰਘ ਸਾਮਾ ਨੇ ਵੀ ਆਪਣੇ ਸੰਬੋਧਨ ਵਿਚ ਸਨਮਾਨਿਤ ਸ਼ਖ਼ਸੀਅਤਾਂ ਨੂੰ ਮੁਬਾਰਕਬਾਦ ਦਿੱਤੀ। ਸਮਾਗਮ ਵਿਚ ਦੇਵ ਸਮਾਜ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਵਿਚ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕਿਟ ਕਮੇਟੀ, ਬਲਵਿੰਦਰ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਰਵੀ ਮਹਿਤਾ, ਰਜਿੰਦਰ ਚਾਨਣਾ, ਵਿਜੈ ਸਚਦੇਵਾ, ਧਰਮਪਾਲ ਬਾਂਸਲ, ਗੌਰਵ ਭਾਸਕਰ ਭਾਸਕਰ ਫਾਊਂਡੇਸ਼ਨ, ਬਲਦੇਵ ਸਿੰਘ ਭੁੱਲਰ ਜਿਲ੍ਹਾ ਬੱਚਤ ਅਫ਼ਸਰ, ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਡਾ. ਜੀ.ਐਸ. ਢਿੱਲੋਂ, ਕਮਲ ਕਾਲੀਆ ਉਪ ਪ੍ਰਧਾਨ ਬ੍ਰਾਹਮਣ ਸਭਾ, ਜਿੰਮੀ ਸੰਧੂ, ਅਰਵਿੰਦਰ ਸਿੰਘ ਛੀਨਾ ਵਿਸ਼ੇਸ਼ ਤੌਰ ਤੇ ਹਾਜਰ ਸਨ। ਬੱਚਿਆਂ ਦੇ ਮਾਪੇ ਅਤੇ ਅਧਿਆਪਕ ਵੀ ਵੱਡੀ ਗਿਣਤੀ ਵਿਚ ਹਾਜਰ ਸਨ।
ਸਮਾਗਮ ਨੂੰ ਸਫ਼ਲ ਬਨਾਉਣ ਵਿਚ ਐਗਰੀਡ ਫਾਊਂਡੇਸ਼ਨ ਦੇ ਆਹੁਦੇਦਾਰਾ, ਗੁਰਚਰਨ ਸਿੰਘ ਪ੍ਰਿੰਸੀਪਲ, ਇੰਦਰਪਾਲ ਸਿੰਘ ਸਟੇਟ ਐਵਾਰਡੀ, ਕਮਲ ਸ਼ਰਮਾ, ਕੋਮਲ ਆਰੋੜਾ, ਪ੍ਰੀਤਮ ਸਿੰਘ, ਮੀਨਾਂ ਕੁਮਾਰੀ, ਨਰੇਸ਼ ਕੁਮਾਰੀ ਸਾਬਕਾ ਡੀ.ਈ.ਓ, ਰਵਿੰਦਰ ਸਿੰਘ , ਅਮਿੰਤ ਨਾਰੰਗ, ਦਰਸ਼ਨ ਲਾਲ ਸ਼ਰਮਾ, ਸ੍ਰੀ ਹਰੀਸ਼ ਮੋਂਗਾ ਅਤੇ ਕਮਲਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿਚ ਸਨਮਾਨਿਤ ਕਰਨ ਉਪਰੰਤ ਗੁਰਚਰਨ ਸਿੰਘ ਮੀਤ ਪ੍ਰਧਾਨ ਅਤੇ ਮਹਿੰਦਰਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।