Ferozepur News

ਚੰਗਾ ਸਾਸ਼ਨ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਵੀ ਗਈ

ਰੋਸ ਵਜੋਂ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ 6 ਜੂਨ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਘਰ ਖਾਲੀ ਟਿਫਿਨ/ਬਰਤਨ ਲੈ ਕੇ ਰੋਟੀ ਮੰਗਣ ਜਾਣਗੇ
ਮਿਤੀ 04 ਜੂਨ 2017 (ਫਿਰੋਜ਼ਪੁਰ) ਵੋਟਾਂ ਤੋਂ ਪਹਿਲਾਂ ਸਰਕਾਰ ਬਣਨ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਆਮ ਜਨਤਾ ਨੂੰ ਚੰਗਾਂ ਸਾਸ਼ਨ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਰਾਜ਼ ਵਿਚ ਮੁਲਾਜ਼ਮਾਂ ਨੂੰ ਆਪਣੀਆ ਤਨਖਾਹਾਂ ਲੈਣ ਲਈ ਸੜਕਾਂ ਤੇ ਆਉਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।ਕੇਂਦਰ ਸਰਕਾਰ ਵੱਲੋਂ 2017-18 ਦਾ ਬਜ਼ਟ ਮਨਜ਼ੂਰ ਹੋਣ ਦੇ ਬਾਵਜੂਦ ਮੁਲਾਜ਼ਮਾ ਨੂੰ ਤਨਖਾਹਾਂ ਨਹੀ ਦਿੱਤੀਆ ਜਾ ਰਹੀਆ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਜਨਕ ਸਿੰਘ ਤੇ ਪ੍ਰੈਸ ਸਕੱਤਰ ਦਵਿੰਦਰ ਤਲਵਾੜ ਨੇ ਕਿਹਾ ਕਿ ਕਾਗਰਸ ਵੱਲੋਂ ਵੋਟਾ ਤੋਂ ਪਹਿਲਾਂ ਵਜ਼ਾਰਤ ਵਿਚ ਆਉਣ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਰਕਾਰ ਨੇ ਹੁਣ ਇਸ ਮੁੱਦੇ ਤੇ ਚੁੱਪੀ ਵੱਟ ਲਈ ਹੈ ਉਨ•ਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਰੈਗੂਲਰ ਤਾਂ ਕੀ ਕਰਨਾ ਹੈ ਉਨ•ਾਂ ਨੂੰ ਜੋ ਤਨਖਾਹਾਂ ਮਿਲ ਰਹੀਆ ਸਨ ਉਹ ਵੀ ਸਰਕਾਰ ਨੇ ਰੋਕੀਆ ਹੋਈਆ ਹਨ।ਉਨ•ਾਂ ਕਿਹਾ ਕਿ 4 ਮਹੀਨਿਆ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣਾ ਬਹੁਤ ਮੰਦਭਾਗਾ ਹੈ। ਉਨ•ਾ ਕਿਹਾ ਕਿ ਤਨਖਾਹਾਂ ਨਾ ਮਿਲਣ ਕਰਕੇ ਪਰਿਵਾਰਾਂ ਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਜ਼ਿਆਦਾਤਰ ਮੁਲਾਜ਼ਮ ਤਾਂ ਮੋਟੀ ਵਿਆਜ਼ ਦਰ ਤੇ ਕਰਜ਼ਾ ਚੁੱਕਣ ਨੂੰ ਵੀ ਮਜਬੂਰ ਹੋ ਗਏ ਹਨ।ਜ਼ਿਲ•ਾ ਜਰਨਲ ਸਕੱਤਰ ਕੁਲਨਾਇਕ ਵਰਮਾ ਨੇ ਕਿਹਾ ਕਿ ਜੇਕਰ ਮੋਜੂਦਾ ਸਮੇਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਰਕਾਰ ਤਨਖਾਹਾਂ ਨਹੀ ਦੇ ਸਕਦੀ ਤਾਂ ਸਰਕਾਰ ਹੋਰ ਵੱਡੇ ਵੱਡੇ ਵਿਕਾਸ ਦੇ ਦਾਅਵੇ ਅਤੇ ਘਰ ਘਰ ਨੋਕਰੀ ਦੇ ਕੀਤੇ ਵਾਅਦੇ ਨੂੰ ਕਿਵੇ ਪੂਰਾ ਕਰੇਗੀ।ਆਗੂਆ ਨੇ ਕਿਹਾ ਕਿ ਕਾਗਰਸ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਆ ਕੇ ਸਘੰਰਸ਼ ਕਰਨ ਨੂੰ ਮਜਬੂਰ ਕਰ ਰਹੀ ਹੈ।ਆਗੂਆ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ਕਰਕੇ ਮੁਲਾਜ਼ਮ ਰੋਟੀ ਖਾਣ ਤੋਂ ਵੀ ਔਖੇ ਹੋਏ ਹਨ ਤੇ ਹੁਣ ਸਰਵ ਸਿੱਖਿਆ ਅਭਿਆਨ ਦੇ ਦਫਤਰੀ ਮੁਲਾਜ਼ਮ 6 ਜੂਨ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਘਰ ਖਾਲੀ ਟਿਫਿਨ/ਬਰਤਨ ਲੈ ਕੇ ਰੋਟੀ ਮੰਗਣ ਜਾਣਗੇ। ਆਗੂਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪ ਖੁਦ ਮੁਲਾਜ਼ਮਾਂ ਦੇ ਤਨਖਾਹ ਅਤੇ ਰੈਗੂਲਰ ਦੇ ਮਸਲੇ ਚੋ ਨਿੱਜੀ ਦਖਲ ਦੇ ਕੇ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸਮੂਹ ਵਿਭਾਗਾਂ ਦੇ ਮੁਲਾਜ਼ਮ ਇਕੱਠੇ ਹੋ ਕੇ ਵੱਡਾ ਸਘੰਰਸ਼ ਕਰਨ ਨੂੰ ਮਜਬੂਰ ਹੋਣਗੇ ਜਿਸ ਦੀ ਸੰਪੂਰਨ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

Related Articles

Back to top button