Ferozepur News

ਅਨਿਲ ਬਾਗੀ ਕਾਲਜ ਆਫ ਨਰਸਿੰਗ ਨੌਵਾ ਗਰੇਜੂਏਸਨ ਇਨਾਮ ਵੰਡ ਸਮਾਰੋਹ 2018

ਫਿਰੋਜ਼ਪੁਰ 26 ਅਕਤੁਬਰ, 2018 ੑ ਜੈਨਿਸਜ਼ ਇੰਸਟੀਚਿਉੂਟ ਆਫ ਡੈਂਂਟਲ ਸਾਇੰਸਿਜ਼ ਐਂਂੱਡ ਰਿਸਰਚ, ਫਿਰੋਜਪੁਰ ਅਤੇ ਅਨਿਲ ਬਾਗੀ ਗਰੁਪ ਆਫ ਨਰਸਿੰਗ ਇੰਸਟੀਚਿਊੁਟਸ ਦਾ ਸਲਾਨਾ ਦਿਖਿਆਂਤ ਅਤੇ ਇਨਾਮ ਵੰਡ ਸਮਾਰੋਹ ਮਿਤੀ 26 ਅਕਤੁਬਰ, 2018 ਨੂੰ ਇੰਸਟੀਚਿਉੂਟ ਦੇ ਆਡੀਟੌਰੀਅਮ ਵਿੱਚ ਅਯੋਜਿਤ ਕੀਤਾ ਗਿਆ । ਪ੍ਰੋਫੈਸਰ ਡਾ: ਰਾਜ ਬਹਾਦੁਰ ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ, ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ, ਜਿਨ੍ਹਾਂ ਨੇ ਦਿਖਿਆਂਤ ਸਮਾਰੋਹ ਨੂੰ ਸੰਬੋਧਨ ਕੀਤਾ । ਬੋਰਡ ਦੇੇ ਮੈਬਰਾਂ ਵਲੋੇ ਮੁੱਖ ਮਹਿਮਾਨ, ਗੈਸਟ ਆਫ ਆਨਰ ਅਤੇ ਹੋਰ ਉਘੀਆਂ ਸਖ਼ਸੀਅਤਾ ਨੂੰ ਜੀ ਆਇਆਂ ਆਖਿੱਆ ਅਤੇ ਸ਼ਹੀਦ ਡਾ: ਅਨਿਲ ਬਾਗੀ ਚੈਰੀਟੇਬਲ ਸੁਸਾਇਟੀ ਵਲੋਂ ਆਮ ਜੰਤਾ ਅਤੇ ਗਰੀਬੀ ਦੀ ਸਤਹਾ ਤੋ ਥੱਲੇ ਰਹਿ ਰਹੇ ਪਰਿਵਾਰਾਂ ਨੂੰ ਮੁਫਤ ਇਲਾਜ ਦੀ  ਦਿੱਤੀ  ਜਾ ਰਹੀ ਸਹੂਲਤ ਸਬੰਧੀ ਦਸਿਆ । ਉਨ੍ਹਾਂ ਸਿਹਤ ਸਬੰਧੀ ਸੁਵਿੱਧਾ ਅਤੇ ਮੈਡੀਕਲ ਸਿੱਖਿਆ ਦੇ ਖ਼ੇਤਰ ਵਿੱਚ ਹੋਰ ਵਾਧਾ ਕਰਨ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। 

        ਇਸ ਮੌਕੇ ਤੇ ਬੋਰਡ ਦੇ ਮੈਬਰਾਂ ਵਲੋੇ ਇਹ ਵੀ ਦਸਿਆ ਕਿ ਜੈਨਿਸਜ਼ ਇੰਸਟੀਚਿਉਟ ਆਫ ਡੈਂਂਟਲ ਸਾਇੰਸਿਜ਼ ਐਂਡ ਰਿਸਰਚ, ਫਿਰ”ੋਜ਼ਪੁਰ ਦੇ ਮਾਹਿਰ ਦੰਦਾ ਦੇ ਡਾਕਟਰਾਂ ਵਲੋ ਸਰਹੱਦੀ ਖ਼ੇਤਰ ਦੇ ਦੂਰ ਦੁਰਾਡੇ ਪਿੰਡਾ ਵਿੱਚ ਮੁਫਤ ਮੈਡੀਕਲ ਕੈਪਂ ਲਗਾਏ ਜਾਂਦੇ ਹਨ ਜਿਸ ਵਿੱਚ ਦੰਦਾ ਦੇ ਮਰੀਜਾਂ ਨੂੰ ਮੁਫਤ ਇਲਾਜ ਅਤੇ ਦਵਾਇਆਂ ਵੀ ਦਿੱਤੀਆ ਜਾਂਦੀਆ ਹਨ । ਉਨ੍ਹਾਂ ਅਗੇ ਕਿਹਾ ਕਿ  ਇੰਸਟੀਚਿਉਟ ਦੇ ਮਾਹਿਰ ਡਾਕਟਰਾਂ ਵਲੋ ਇਸ ਚਾਲੂ ਮਾਲੀ ਸਾਲ ਦੌਰਾਨ ਸਕੂਲਾਂ ਵਿੱਚ ਪੜਦੇ ਹਜ਼਼ਾਰਾਂ ਵਿਦੀਆਰਥੀਆਂ ਦੇ ਦੰਦਾ ਦਾ ਮੁਆਇਨਾ ਕੀਤਾ ਗਿਆ । 

        ਪ੍ਰੋਫੈਸਰ ਡਾ: ਰਾਜ ਬਹਾਦੁਰ ਨੇ ਐਮ: ਡੀ: ਐਸ:,ਬੀ.ਡੀ.ਐਸ, ਅਤੇ ਬੀ.ਐਸ.ਸੀ (ਨਰਸਿੰਗ) ਦੀਆ ਡਿਗਰੀਆ ਵੰਡੀਆ । ਪ੍ਰੋਫੈਸਰ ਡਾ: ਰਾਜ ਬਹਾਦੁਰ ਨੇ ਆਪਣੇ ਦਿਖਿਆਂਤ ਭਾਸ਼ਨ ਵਿੱਚ ਪੰੇਂਂਂਂਡੂ ਅਤੇ ਪਿਛੜੇ ਇਲਾਕੇ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਪਹੁੰਚ ਵਿੱਚ ਰਹਿੰਦੇ ਹੌਏ ਸਿਹਤ ਇਲਾਜ ਸੁਵਿੱਧਾ ਪ੍ਰਦਾਨ ਕਰਨ ਤੇ ਉਨ੍ਹਾਂ ਤਕ ਮੈਡੀਕਲ ਸੁਵਿੱਧਾ ਪਹੁੰਚਾਣ ਤੇ ਜੋ਼ਰ ਦਿਤਾ । ਉਨ੍ਹਾ ਨੇ ਦੰਦ ਚਿਕਿਤਸਾ ਵਿੱਦਿਆ ਵਿੱਚ ਪਾਸ ਹੋਏ ਗ੍ਰੈਜੂਏਟਸ, ਪੋਸਟ ਗ੍ਰੈਜੂਏਟਸ  ਅਤੇ ਨਰਸਿੰਗ ਗ੍ਰੈਜੂਏਟਸ  ਨੂੰ ਦੁਖੀ ਮਨੁਖਤਾ ਦੀ ਸੇਵਾ ਭਾਵਨਾ ਨਾਲ ਸੇਵਾ ਕਰਨ ਤੇ ਜੋ਼਼਼ਰ ਦਿੱਤਾ । ਉਨ੍ਹਾਂ ਨੇ ਜੈਨਿਸਜ਼ ਇੰਸਟੀਚਿਊੁਟ ਵਲੋ ਇਸ ਪੱਖ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ।

Related Articles

Back to top button