ਅਧਿਆਪਕ ਜੱਥੇਬੰਦੀਆਂ ਹਮੇਸ਼ਾ ਇਹਨਾਂ ਪਰਿਵਾਰਾਂ ਦੇ ਨਾਲ ਹਨ : ਪ੍ਰਗਟ ਸਿੰਘ ਬਰਾੜ
ਫਾਜ਼ਿਲਕਾ, 21 ਫਰਵਰੀ ( ਵਿਨੀਤ ਅਰੋੜਾ ) 9 ਦਿਸੰਬਰ ਦੀ ਹਨੇਰੀ-ਧੁੰਦਲੀ ਸਵੇਰ ਫਾਜ਼ਿਲਕਾ–ਅਬੋਹਰ ਦੇ ਲਈ ਨਾ-ਵਿਸਰਣਯੋਗ ਸ਼ਰਾਪ ਬੰਣ ਕੇ ਆਈ ਅਤੇ ਇਹ ਕਾਲਾ ਦਿਨ 13 ਬੇਸ਼ਕੀਮਤੀ ਜਾਨਾਂ ਆਪਣੇ ਨਾਲ ਲੈ ਗਿਆ।
ਫਾਜ਼ਿਲਕਾ ਜ਼ਿਲ•ੇ ਦੇ ਪਿੰਡ ਚਾਂਦੀਮਾਰੀ ਨੇੜੇ ਹੋਏ ਇੱਸ ਭਿਆਨਕ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ 12 ਅਧਿਆਪਕਾਂ ਅਤੇ ਵਾਹਨ ਦੇ ਡਰਾਈਵਰ ਨੂੰ ਅੱਜ ਵੱਖ ਵੱਖ ਅਧਿਆਪਕ ਜੱਥੇਬੰਦੀਆਂ ਵੱਲੋ ਅਥਰੂਪੁਰਣ ਸ਼ਰਧਾਂਜ਼ਲੀ ਭੇਂਟ ਕੀਤੀ ਗਈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਜ਼ਿਲਾ• ਸਿੱਖਿਆ ਅਫ਼ਸਰ ਫਾਜ਼ਿਲਕਾ ਪ੍ਰਗਟ ਸਿੰਘ ਬਰਾੜ ਨੇ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਸਮੂਹ ਅਧਿਆਪਕ ਜੱਥੇਬੰਦੀਆਂ ਹਰ ਸੁੱਖ ਦੁੱਖ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਹਨ। ਸ. ਬਰਾੜ ਨੇ ਦੱਸਿਆ ਕਿ ਜ਼ਿਲਾ• ਫਾਜ਼ਿਲਕਾ ਅਤੇ ਜ਼ਿਲਾ• ਫਿਰੋਜਪੁਰ ਦੀ ਪਿੰ੍ਰਸੀਪਲ ਯੂਨੀਅਨ, ਲੈਕਚਰਾਰ ਯੂਨੀਅਨ, ਮਾਸਟਰ ਕੈਡਰ ਯੂਨੀਅਨ ਅਤੇ ਹੋਰ ਅਧਿਆਪਕ ਜੱਥੇਬੰਦੀਆਂ ਵੱਲੋ ਸਾਥੀ ਅਧਿਆਪਕਾਂ ਅਤੇ ਡਰਾਇਵਰ ਦੇ ਪਰਿਵਾਰ ਦੀ ਮਦਦ ਦੇ ਲਈ ਆਪਣੀ ਤਨਖਾਹ ਵਿੱਚੋ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਵਿਖੇ ਇਕ ਸਾਦੇ ਸ਼ਰਧਾਂਜਲੀ ਸਮਾਰੋਹ ਵਿੱਚ ਮ੍ਰਤਕ ਅਧਿਆਪਕਾਂ ਦੇ ਪਰਿਵਾਰ ਨੂੰ 2.5 ਲੱਖ ਰੁਪਏ, ਜੱਖਮੀ ਹੋਏ ਅਧਿਆਪਕ ਨੂੰ 50 ਹਜਾਰ ਰੁਪਏ ਅਤੇ ਕਰੁਜਰ ਦੇ ਮ੍ਰਤਰ ਡਰਾਇਵਰ ਦੇ ਪਰਿਵਾਰ ਨੂੰ 1.5 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਭੇਂਟ ਕੀਤੇ ਗਏ।
ਇਸ ਮੋਕੇ ਮੋਜੂਦ ਜ਼ਿਲਾ• ਸਿੱਖਿਆ ਅਫ਼ਸਰ ਫਿਰੋਜਪੁਰ ਸ. ਸੁਖਬੀਰ ਸਿੰਘ ਬਲ, ਜ਼ਿਲਾ• ਸਿੱਖਿਆ ਅਫ਼ਸਰ ਫਿਰੋਜਪੁਰ ਜਗਸੀਰ ਸਿੰਘ, ਪਿੰ੍ਰਸੀਪਲ ਸੰਦੀਪ ਕੁਮਾਰ ਧੁੜੀਆ, ਪ੍ਰਿੰਸੀਪਲ ਪੰਕਜ ਅੰਗੀ, ਲੈਕਚਰਾਰ ਪੰਮੀ ਸਿੰਘ, ਲੈਕਚਰਾਰ ਕੁਲਦੀਪ ਗਰੋਵਰ, ਲੈਕਚਰਾਰ ਪ੍ਰਫੁਲ ਸਚਦੇਵਾ, ਅਧਿਆਪਕ ਅਸ਼ੋਕ ਧਮੀਜਾ ਆਦੀ ਨੇ ਇਹਨਾਂ ਅਧਿਆਪਕਾਂ ਦੀ ਮੋਤ ਨੂੰ ਸੂਬੇ ਲਈ ਵੱਡਾ ਘਾਟਾ ਦੱਸਦਿਆਂ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਇਸ ਮੋਕੇ ਅਧਿਆਪਕਾਂ ਦੇ ਪਰਿਵਾਰੀਕ ਮੈਂਬਰਾਂ ਵੱਲੇ ਅਥਰੂਪੁਰਣ ਅੱਖਾ ਨਾਲ ਸਾਰੀ ਅਧਿਆਪਕ ਜੱਥੇਬੰਦੀਆਂ ਦਾ ਧਨਵਾਰ ਕੀਤਾ।