Ferozepur News

ਭਾਰਤੀ ਕਮਿਊਨਿਸਟ ਪਾਰਟੀ ਵਲੋਂ ਭੌ ਪ੍ਰਾਪਤੀ ਕਾਨੂੰਨ ਵਿਰੁੱਧ ਜੇਲ• ਭਰੋ ਅੰਦੋਲਨ ਤੇ ਧਰਨਾ

dharnaਫਿਰੋਜ਼ਪੁਰ 14 ਮਈ (ਏ.ਸੀ. ਚਾਵਲਾ)  ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਦੇਸ਼ ਭਰ ਵਿਚ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਭੌ ਪ੍ਰਾਪਤੀ ਕਾਨੂੰਨ ਦੇ ਵਿਰੁੱਧ ਜੇਲ• ਭਰੋ ਅੰਦੋਲਨ ਕੀਤਾ ਗਿਆ। ਫਿਰੋਜ਼ਪੁਰ ਪਾਰਟੀ ਵਲੋਂ ਕੀਤੇ ਅੰਦੋਲਨ ਦੀ ਅਗਵਾਈ ਜ਼ਿਲ•ਾ ਸਕੱਤਰ ਕਸ਼ਮੀਰ ਸਿੰਘ ਨੇ ਕੀਤੀ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਦਿੱਤੇ ਗਏ ਧਰਨੇ ਪ੍ਰਧਾਨਗੀ ਜ਼ਿਲ•ਾ ਮੀਤ ਸਕੱਤਰ ਕਾਮਰੇਡ ਵਾਸੂਦੇਵ ਗਿੱਲ ਅਤੇ ਚਰਨਜੀਤ ਛਾਗਾਂ ਨੇ ਕੀਤੀ। ਸੀ. ਪੀ. ਆਈ. ਦੇ ਇਸ ਅੰਦੋਲਨ ਵਿਚ ਜ਼ਿਲ•ੇ ਭਰ ਵਿਚ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ, ਕਿਸਾਨਾਂ ਅਤੇ ਮਜ਼ਦੂਰ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਿਸਾਨ ਵਿਰੋਧੀ ਕਾਨੂੰਨ ਪੂਰੇ ਦੇਸ਼ ਵਿਚ ਵੱਡੇ ਪੱਧਰ ਤੇ ਕਿਸਾਨੀ ਦਾ ਉਜਾੜਾ ਕਰੇਗਾ ਅਤੇ ਛੋਟੇ ਅਤੇ ਦਰਮਿਆਨੇ ਕਿਸਾਨ ਜ਼ਮੀਨਾਂ ਤੋਂ ਬਾਹਰ ਕੀਤੇ ਜਾਣਗੇ। ਦੂਜੇ ਪਾਸੇ ਵੱਡੀਆਂ ਵਿਦੇਸ਼ੀ ਅਤੇ ਦੇਸੀ ਸਰਮਾਏਦਾਰ ਕੰਪਨੀਆਂ ਸਰਕਾਰ ਦੀ ਸ਼ਹਿ ਪ੍ਰਾਪਤੀ ਨਾਲ ਆਪਣੇ ਮੁਨਾਫੇ ਵੰਡ ਕਰਨ ਲਈ ਹਰ ਹੀਲਾ ਕਰਨਗੀਆਂ। ਜ਼ਿਲ•ਾ ਮੀਤ ਸਕੱਤਰ ਚਰਨਜੀਤ ਛਾਂਗਾ ਰਾਏ ਅਤੇ ਜ਼ਿਲ•ਾ ਕੈਸ਼ੀਅਰ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੇਸ਼ ਭਰ ਵਿਚ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪੁਰਜ਼ੋਰ ਵਿਰੋਧ ਕਰ ਰਹੀ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਕਾਲੇ ਕਾਨੂੰਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਕਿਸਾਨ ਵਿਰੋਧੀ ਕਾਨੂੰਨ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਸੀ. ਪੀ. ਆਈ. ਇਸ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਧਰਨੇ ਵਿਚ ਬੀਬੀ ਕੈਲਾਸ਼ ਵੰਤੀ, ਕਾਮਰੇਡ ਦਰਸ਼ਨ ਸਿੰਘ ਮਿਸ਼ਰੀਵਾਲਾ, ਡਾ. ਅੰਗਰੇਜ਼, ਬਲਾਕ ਮੱਖੂ ਸਕੱਤਰ ਯਸ਼ਪਾਲ, ਆਤਮਾ ਸਿੰਘ ਘੱਲਖੁਰਦ, ਕੇਵਲ ਸਿੰਘ, ਭਗਵਾਨ ਦਾਸ ਆਦਿ ਹਾਜ਼ਰ ਸਨ।

Related Articles

Back to top button