Ferozepur News

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਮੀਟਿੰਗ ਵਿਚ ਸਰਵ ਸੰਮਤੀ ਨਾਲ ਅਮਨਪ੍ਰੀਤ ਸਿੰਘ ਬਣੇ ਮਮਦੋਟ ਇਕਾਈ ਦੇ ਪ੍ਰਧਾਨ

02FZR03ਫਿਰੋਜ਼ਪੁਰ 2 ਜੂਨ (ਏ.ਸੀ.ਚਾਵਲਾ) ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਮੀਟਿੰਗ ਏ. ਬੀ. ਪੀ. ਵੀ. ਦਫਤਰ ਵਿਖੇ ਹੋਈ। ਜਿਸ ਵਿਚ ਸਰਵ ਸੰਮਤੀ ਨਾਲ ਅਮਨਪ੍ਰੀਤ ਨੂੰ ਮਮਦੋਟ ਬਲਾਕ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਨੋਬਲਪ੍ਰੀਤ ਚੇਅਰਮੈਨ, ਵਿਜੈ ਜਨਰਲ ਸਕੱਤਰ, ਗੁਰ੍ਰਪੀਤ ਸਿੰਘ ਸੀਨੀਅਰ ਵਾਇਸ ਪ੍ਰਧਾਨ, ਧਰਮਬੀਰ ਵਾਇਸ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਏ. ਬੀ. ਵੀ. ਪੀ. ਦੇ ਜ਼ਿਲ•ਾ ਸਹਿਯੋਜਕ ਬਿਕਰਮਜੀਤ ਔਲਖ ਨੇ ਕਿਹਾ ਕਿ ਏ. ਬੀ. ਵੀ. ਪੀ. ਆਉਣ ਵਾਲੇ ਸਮੇਂ &#39ਚ ਫਿਰੋਜ਼ਪੁਰ ਵਿਚ ਹਰ ਬਲਾਕ ਅਤੇ ਹਰ ਕਾਲਜ ਵਿਚ ਏ. ਬੀ. ਵੀ. ਪੀ. ਦੀ ਇਕਾਈ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਜ਼ਿਲ•ੇ ਦੇ ਵੱਧ ਤੋਂ ਵੱਧ ਨੌਜ਼ਵਾਨਾਂ ਨੂੰ ਸੰਸਥਾ ਨਾਲ ਜੁੜਨ ਦਾ ਮੌਕਾ ਮਿਲੇ। ਇਸ ਮੌਕੇ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਸੰਗਠਨ ਨੇ ਉਸ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਵੇਗਾ। ਇਸ ਮੌਕੇ ਗਗਨ ਜੱਜ, ਜੱਜ ਸਤੀਏਵਾਲਾ, ਡਿੰਪੀ ਪਾਸੀ, ਰਮਨ ਕਟਾਰੀਆ, ਕਰਨ ਸਹੋਤਾ, ਪਲਵਿੰਦਰ, ਮਨਪ੍ਰੀਤ ਮਨੇਸ, ਦਿਲਰਾਜ, ਧਰਮਬੀਰ ਦਿਉਲ, ਕਰਮਪਾਲ (ਟਿੰਕੂ) ਅਤੇ ਗੁਰਵਿੰਦਰ ਆਦਿ ਮੌਜ਼ੁਦ ਸਨ।

Related Articles

Back to top button