ਸੁਖਬੀਰ ਬਾਦਲ ਨੇ ਹਲਕਾ ਗੁਰੂਹਰਸਹਾਏ ਵਿੱਚ ਵੰਡੇ ਸੈਨੀਟਾਈਜ਼ਰ
ਗੁਰੂਹਰਸਹਾਏ ਦੇ ਮੌਜੂਦਾ ਹਾਲਾਤਾਂ ਬਾਰੇ ਨੋਨੀ ਮਾਨ ਤੋਂ ਲਈ ਜਾਣਕਾਰੀ
ਸੁਖਬੀਰ ਬਾਦਲ ਨੇ ਹਲਕਾ ਗੁਰੂਹਰਸਹਾਏ ਵਿੱਚ ਵੰਡੇ ਸੈਨੀਟਾਈਜ਼ਰ
– ਗੁਰੂਹਰਸਹਾਏ ਦੇ ਮੌਜੂਦਾ ਹਾਲਾਤਾਂ ਬਾਰੇ ਨੋਨੀ ਮਾਨ ਤੋਂ ਲਈ ਜਾਣਕਾਰੀ
ਗੁਰੂਹਰਸਹਾਏ, 27 ਅਪ੍ਰੈਲ (ਪਰਮਪਾਲ ਗੁਲਾਟੀ)-
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਕਰੋਨਾ ਵਾਇਰਸ ਦੇ ਚੱਲਦੇ ਹਲਕਾ ਗੁਰੂਹਰਸਹਾਏ ਵਿੱਚ ਵੰਡਣ ਲਈ ਖੁੱਦ ਪਿੰਡ ਘਾਂਗਾ ਕਲਾਂ ਵਿਖੇ ਪਹੁੰਚ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੂੰ ਸੈਨੀਟਾਈਜ਼ਰ ਭੇਟ ਕੀਤੇ ਅਤੇ ਉਹਨਾਂ ਹਲਕਾ ਗੁਰੂਹਰਸਹਾਏ ਦੇ ਮੌਜੂਦਾ ਹਾਲਾਤਾਂ ਬਾਰੇ ਨੋਨੀ ਮਾਨ ਤੋਂ ਜਾਣਕਾਰੀ ਲਈ। ਸ. ਬਾਦਲ ਨੇ ਕਿਸਾਨਾਂ ਅਤੇ ਵਪਾਰੀਆਂ ਦੇ ਮਸਲੇ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਉਠਾਉਣ ਦਾ ਭਰੋਸਾ ਵੀ ਦਿੱਤਾ। ਸ. ਬਾਦਲ ਨੇ ਸਰਕਾਰ ਦੇ ਕਣਕ ਖਰੀਦ ਪ੍ਰਬੰਧਾਂ ਤੇ ਬੋਲਦਿਆਂ ਕਿਹਾ ਕਿ ਸਰਕਾਰ ਕਣਕ ਦੀ ਪੇਮੈਂਟ ਸਹੀ ਸਮੇਂ ਕਰਨ ਵਿੱਚ ਅਸਫਲ ਰਹੀ ਹੈ ਅਤੇ ਨਾ ਹੀ ਸਰਕਾਰ ਲਿਫਟਿੰਗ ਕਰ ਰਹੀ ਹੈ। ਉਹਨਾਂ ਮੰਡੀਆਂ ਵਿੱਚ ਲੱਗੇ ਕਣਕ ਦੇ ਵੱਡੇ ਸਟਾਕ ਵੀ ਦਿਖਾਏ। ਓਹਨਾ ਕਿਹਾ ਕਿ ਸਰਕਾਰ ਵੱਲੋ ਕਿਸਾਨਾਂ ਨੂੰ ਜਾਰੀ ਕੀਤੇ ਪਾਸਾਂ ਵਿੱਚ ਵੀ ਵਿਤਕਰਾ ਹੋ ਰਿਹਾ ਹੈ। ਇਸ ਸਮੇਂ ਸੁਖਵੰਤ ਸਿੰਘ ਥੇਹ ਗੁੱਜਰ, ਹਰਜਿੰਦਰਪਾਲ ਸਿੰਘ ਗੁਰੂ, ਬਲਦੇਵ ਰਾਜ, ਗੁਰਬਾਜ ਸਿੰਘ ਰੱਤੇਵਾਲਾ, ਲਖਵਿੰਦਰ ਸਿੰਘ ਮਹਿਮਾ, ਗੁਰਪ੍ਰੀਤ ਸਿੰਘ ਲੱਖੋ ਕੇ, ਗੁਰਸ਼ਰਨ ਚਾਵਲਾ, ਤਿਲਕ ਰਾਜ ਗੋਲੂਕਾ, ਕਾਕਾ ਸੇਖੋਂ, ਮੇਜਰ ਸਿੰਘ ਸੋਢੀ ਵਾਲਾ, ਸੁਖਦੇਵ ਸਿੰਘ ਕੜਮਾ, ਸਰਬਜੀਤ ਸਿੰਘ ਘਾਂਗਾ, ਤਿਲਕ ਰਾਜ ਸਾਬਕਾ ਸਰਪੰਚ ਆਦਿ ਹਾਜ਼ਰ ਸਨ।