ਸਿਹਤ ਵਿਭਾਗ ਵੱਲੋਂ ਰਾਸ਼ਟਰੀ ਕੈਂਸਰ ਦਿਹਾੜੇ ਤੇ ਕੀਤਾ ਜਾਗਰੂਕ
ਕੈਂਸਰ ਤੋਂ ਬਚਾਅ ਲਈ ਤੰਬਾਕੂਨੋਸ਼ੀ ਤੋਂ ਕਰੋ ਪ੍ਰਹੇਜ਼ - ਅੰਕੁਸ਼ ਭੰਡਾਰੀ
ਸਿਹਤ ਵਿਭਾਗ ਵੱਲੋਂ ਰਾਸ਼ਟਰੀ ਕੈਂਸਰ ਦਿਹਾੜੇ ਤੇ ਕੀਤਾ ਜਾਗਰੂਕ
ਕੈਂਸਰ ਤੋਂ ਬਚਾਅ ਲਈ ਤੰਬਾਕੂਨੋਸ਼ੀ ਤੋਂ ਕਰੋ ਪ੍ਰਹੇਜ਼ – ਅੰਕੁਸ਼ ਭੰਡਾਰੀ
ਫਿਰੋਜ਼ਪੁਰ , 7 ਨਵੰਬਰ -ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਰਾਸ਼ਟਰੀ ਕੈਂਸਰ ਦਿਵਸ ਮੌਕੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਖਾਈ ਫੇਮੇ ਵਿਚ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡਿਆ ਅਫਸਰ ਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡਿਆ ਅਫਸਰ ਨੇ ਕੈਂਸਰ ਦੇ ਸੰਭਾਵੀ ਕਾਰਨਾਂ ਅਤੇ ਇਲਾਜ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਕਿਸੇ ਵੀ ਕਿਸਮ ਦੇ ਨਸ਼ੇ, ਤੰਬਾਕੂ, ਸ਼ਰਾਬ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਸਾਨੂੰ ਆਪਣੀ ਰੋਜਾਨਾ ਦੀ ਜੀਵਨਸ਼ੈਲੀ ‘ਚ ਬਦਲਾਵ ਕਰਦਿਆਂ ਪੋਸ਼ਟਿਕ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਭੋਜਨ ਵਿੱਚ ਫਲ ਅਤੇ ਸਬਜੀਆਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਅਤੇ ਰੋਜਾਨਾ ਸਰੀਰਕ ਕਸਰਤ, ਯੋਗਾ ਆਦਿ ਕਰਨੀ ਚਾਹੀਦੀ ਹੈ।
ਇਸ ਮੌਕੇ ਅਮਨ ਕਬੋਜ ਬੀ.ਈ.ਈ. ਨੇ ਔਰਤਾਂ ਵਿੱਚ ਹੋਣ ਵਾਲੇ ਛਾਤੀ ਅਤੇ ਬੱਚੇ ਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਛਾਤੀ ਵਿੱਚ ਗਿਲਟੀ, ਮਾਹਵਾਰੀ ਵਿੱਚ ਅਤੇ ਮਾਹਵਾਰੀ ਦੇ ਇਲਾਵਾ ਵਧੇਰੇ ਖੂਨ ਪੈਣਾ, ਪਿਸ਼ਾਬ ਜਾਂ ਪਖਾਨੇ ਰਸਤੇ ਖੂਣ ਆਉਣਾ ਆਦਿ ਕੈਂਸਰ ਦੇ ਸੰਭਾਵੀ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।
ਬਹੁਮੰਤਵੀ ਸਿਹਤ ਕਰਮਚਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਕੈਂਸਰ ਦੀ ਜਲਦੀ ਪਹਿਚਾਣ ਹੀ ਇਸ ਦੇ ਇਲਾਜ ਵਿੱਚ ਸਹਾਈ ਹੋ ਸਕਦੀ ਹੈ, ਅਜਿਹੇ ਰੋਗਾਂ ਦੀ ਜਲਦੀ ਪਹਿਚਾਣ ਹਿੱਤ 30 ਸਾਲ ਤੋਂ ਉਪਰ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਜਰੂਰ ਆਪਣੀ ਮੁਕੰਮਲ ਡਾਕਟਰੀ ਜਾਂਚ ਕਰਵਾੳਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਰਾਹੀਂ ਕੈਂਸਰ ਦੇ ਮਰੀਜਾਂ ਨੂੰ 1.5 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਸਿਹਤ ਵਿਭਾਗ ਦੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਤੇ ਨਿਯੰਤਰਣ ਲਈ ਚਲਾਏ ਜਾ ਰਹੇ ਰਾਸ਼ਟਰੀ ਪ੍ਰੋਗਰਾਮ ਅਤੇ ਲਗਾਏ ਜਾ ਰਹੇ ਸਕਰੀਨਿੰਗ ਕੈਂਪਾਂ ਬਾਰੇ ਵੀ ਵਿਸਥਾਰ ਜਾਣਕਾਰੀ ਦਿੱਤੀ।
ਇਸ ਮੌਕੇ ਡਾ ਹਰਪ੍ਰੀਤ ਸਿੰਘ ਏ.ਐਮ.ਓ, ਆਰ.ਬੀ.ਐਸ.ਕੇ. ਟੀਮ, ਸਤਿੰਦਰ ਕੌਰ ਪ੍ਰਿੰਸੀਪਲ, ਰਜਨੀ ਬਾਲਾ, ਰੀਤੂ, ਪਰਮਿੰਦਰ ਸਿੰਘ, ਸੁਰੇਸ਼ ਸਕੂਲ ਟੀਚਰ ਤੇ ਦਰਸ਼ਨ ਲਾਲ ਮ.ਪ.ਹ.ਵ. (ਮੇਲ )ਤੇ ਸਕੂਲ ਦੇ ਬੱਚੇ ਤੇ ਸਟਾਫ਼ ਹਾਜ਼ਰ ਸਨ।