Ferozepur News

ਸਵੈ ਇੱਛੁਕ ਖ਼ੂਨਦਾਨ ਦਿਵਸ ਮਨਾਇਆ

ਸਵੈ ਇੱਛੁਕ ਖ਼ੂਨਦਾਨ ਦਿਵਸ ਮਨਾਇਆ ।
FON-LOGO-300x300-300x300
ਫਿਰੋਜ਼ਪੁਰ 9 ਅਕਤੂਬਰ ()  ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਵੈ ਇੱਛੁਕ ਖ਼ੂਨਦਾਨ ਦਿਵਸ ਮਨਾਇਆ ਗਿਆ । ਜਿਸ ਦਾ ਉਦਘਾਟਨ ਸਿਵਲ ਸਰਜਨ ਡਾ.ਪ੍ਰਦੀਪ ਚਾਵਲਾ ਨੇ ਕੀਤਾ, ਇਸ ਮੌਕੇ ਪੈਰਾ ਮੈਡੀਕਲ ਸਟਾਫ਼, ਡਾਕਟਰਾਂ ਅਤੇ ਬਲੱਡ ਡੋਨਰਜ਼ ਕੌਂਸਲਾਂ ਦੇ ਪ੍ਰਤੀਨਿਧੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਤੋ ਇਲਾਵਾ ਬਲੱਡ ਟਰਾਸਫਿਊਜ਼ਨ ਅਫ਼ਸਰ ਡਾਕਟਰ ਸੁਸ਼ਮਾ ਠਾਕੁਰ, ਪੈਥਾਲੋਜਿਸਟ ਸਿਵਲ ਹਸਪਤਾਲ ਫਿਰੋਜ਼ਪੁਰ ਤੋ ਇਲਾਵਾ ਡਾਕਟਰ ਰੇਨੂੰ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ, ਫਿਰੋਜ਼ਪੁਰ ਵਿਸ਼ੇਸ਼ ਤੌਰ ਹਾਜਰ ਹੋਏ। ਇਸ ਮੌਕੇ ਡਾਕਟਰ ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜ਼ਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆ ਬਲੱਡ ਡੋਨਰਜ਼ ਕੌਂਸਲਾਂ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ ਕਿ ਪੂਰਾ ਸਾਲ ਵੱਡੀ ਗਿਣਤੀ ਵਿੱਚ ਕੈਂਪਾਂ ਦਾ ਆਯੋਜਨ ਕਰਕੇ ਮੁਫ਼ਤ ਖ਼ੂਨਦਾਨ ਕਰਦੇ ਹਨ ਜਿਸ ਕਰਕੇ ਸਿਵਲ ਹਸਪਤਾਲ ਅਤੇ ਦਰਜਨਾਂ ਹੀ ਪ੍ਰਾਈਵੇਟ ਨਰਸਿੰਗ ਹਸਪਤਾਲਾਂ ਵਿੱਚ ਲੋੜੀਦੇ ਮਰੀਜ਼ਾ ਦੀ ਖੂਨ ਦੀ ਕਮੀ ਨੂੰ ਵੀ ਪੂਰਾ ਕੀਤਾ ਜਾਂ ਰਿਹਾ ਹੈ ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ਤੇ ਸਵੈ ਇੱਛੁਕ ਖ਼ੂਨਦਾਨ ਕਰਨ ਦਾ ਟੀਚਾ 90 ਪ੍ਰਤੀਸ਼ਤ ਹੈ ਜੱਦੋ ਕਿ ਬਲੱਡ ਬੈਕ ਸਿਵਲ ਹਸਪਤਾਲ ਫਿਰੋਜ਼ਪੁਰ ਵੱਲੋਂ 90 ਪ੍ਰਤੀਸ਼ਤ ਤੋ ਜ਼ਿਆਦਾ ਟੀਚਾ ਪ੍ਰਾਪਤ ਕੀਤਾ ਜਾਂ  ਚੁੱਕਾ ਹੈ ।ਇਸ ਮੌਕੇ ਨਰਸਿੰਗ ਕੋਰਸ ਕਰ ਰਹੀਆ ਵਿਦਿਆਰਥਣਾਂ ਦਾ ਚਾਰਟ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ । ਜਿਸ ਵਿੱਚ ਪਹਿਲੇ ਨੰਬਰ ਤੇ ਖੁਸ਼ਪ੍ਰੀਤ ਕੌਰ ਦੂਸਰੇ ਨੰਬਰ ਤੇ ਕੋਮਲ ਅਤੇ ਤੀਸਰੇ ਨੰਬਰ ਤੇ ਪ੍ਰੇਨਕਾ ਰਹੀ । ਸਿਵਲ ਸਰਜਨ ਫਿਰੋਜ਼ਪੁਰ ਨੇ ਰੈਡ ਕਰਾਸ ਸੋਸਾਇਟੀ, ਨਹਿਰੂ ਯੁਵਕ ਕੇਂਦਰ,ਸੰਤ ਨਿਰੰਕਾਰੀ ਮੰਡਲ ਭਵਨ, ਐਸ.ਬੀ.ਐਸ. ਇੰਜੀਨਰਿੰਗ ਕਾਲਜ, ਯੁਵਕ ਸੇਵਾਵਾਂ, ਸ਼ਹੀਦ ਭਗਤ ਸਿੰਘ ਰਾਜਗੁਰੂ ਸੋਸਾਇਟੀ, ਪ੍ਰੈਸ ਕਲੱਬ, ਲੋਆਇਨਸ ਕਲੱਬ, ਦੇਵ ਸਮਾਜ ਕਾਲਜ ਫੋਰ ਵੁਮੈਨ, ਸਹਾਰਾ ਕਲੱਬ ਜ਼ੀਰਾ ਨੂੰ ਸਨਮਾਨਿਤ ਕੀਤਾ ਗਿਆ ।  ਇਸ ਤੋ ਇਲਾਵਾ ਬਲੱਡ ਬੈਕ ਸਟਾਫ਼ , ਜਨਰਲ ਲੈਬਾਰਟਰੀ ਸਟਾਫ਼ ਅਤੇ ਸਵੈ ਇੱਛੁਕ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ । ਸਵੈ ਇੱਛੁਕ ਖ਼ੂਨਦਾਨੀਆਂ ਵੱਲੋਂ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ ।

Related Articles

Back to top button