ਸਥਾਨਕ ਹਸਪਤਾਲ 'ਚ ਪੁਲਿਸ ਵਿਭਾਗ ਅਤੇ ਸੇਹਤ ਵਿਭਾਗ ਹੋਇਆ ਆਹਮੋ-ਸਾਹਮਣੇ
ਸਥਾਨਕ ਹਸਪਤਾਲ 'ਚ ਪੁਲਿਸ ਵਿਭਾਗ ਅਤੇ ਸੇਹਤ ਵਿਭਾਗ ਹੋਇਆ ਆਹਮੋ-ਸਾਹਮਣੇ
ਭੜਕੇ ਹਸਪਤਾਲ ਕਰਮਚਾਰੀਆਂ ਨੇ ਸਿਹਤ ਸੇਵਾਂਵਾਂ ਠੱਪ ਰੱਖੀਆਂ
ਸਿਹਤ ਵਿਭਾਗ ਦਾ ਇਹ ਰੋਸ ਪ੍ਰਦਰਸ਼ਨ ਅਧਾਰਹੀਣ ਅਤੇ ਅਰਥਹੀਣ- ਥਾਣਾ ਮੁਖੀ
ਮਮਦੋਟ, 08 ਮਈ ()- ਬੀਤੀ ਸ਼ਾਮ ਨੂੰ ਲੜਾਈ-ਝਗੜੇ ਦੇ ਸਬੰਧ 'ਚ ਜਾਂਚ-ਪੜਤਾਲ ਕਰਨ ਗਏ ਸਹਾਇਕ ਥਾਣੇਦਾਰ ਅਤੇ ਸਿਵਲ ਹਸਪਤਾਲ ਮੁਲਾਜ਼ਮਾਂ ਵਿਚਾਲੇ ਮਾਮੂਲੀ ਤਕਰਾਰਬਾਜ਼ੀ ਹੋ ਗਈ, ਜਿਸ ਨੂੰ ਲੈ ਕੇ ਭੜਕੇ ਸਮੂਹ ਸਿਹਤ ਕਰਮਚਾਰੀਆਂ ਨੇ ਓ.ਪੀ.ਡੀ. ਸੇਵਾਵਾਂ ਠੱਪ ਰੱਖ ਕੇ ਪੁਲਿਸ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਵੀ ਕੀਤੀ । ਉੱਧਰ ਥਾਣਾ ਮੁਖੀ ਨੇ ਲੜਾਈ ਝਗੜੇ ਦੇ ਸਬੰਧ 'ਚ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਰਿਸ਼ਵਤਖੋਰੀ ਤਹਿਤ ਜਾਅਲੀ ਸੱਟਾਂ ਮਾਰਨ ਦੀ ਕੋਸ਼ਿਸ਼ ਉੱਪਰ ਪਰਦਾ ਪਾਉਣ ਦੀ ਗੱਲ ਆਖੀ ਹੈ।
ਡਿਊਟੀ 'ਤੇ ਤਨਾਇਤ ਡਾਕਟਰ ਨੇ ਬਦਸਲੂਕੀ ਦੇ ਪੁਲਿਸ ਉੱਪਰ ਲੱਗੇ ਦੋਸ਼- ਸਵੇਰ ਦੇ ਸਮੇਂ ਤੋਂ ਡਾ: ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰ ਰਹੇ ਸਮੂਹ ਸਿਹਤ ਕਰਮਚਾਰੀਆਂ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪਿੰਡ ਜਾਮਾ-ਰਖੱਈਆਂ ਹਿਠਾੜ• ਵਿਖੇ ਦੋ ਘਰਾਂ ਦੇ ਝਗੜੇ 'ਚ ਜਖਮੀਂ ਮਰੀਜ਼ਾਂ ਦਾ ਇਲਾਜ਼ ਕਰ ਰਹੇ ਸਨ ਤਾਂ ਪੁਲਿਸ ਏ.ਐੱਸ.ਆਈ. ਅਸ਼ਵਨੀ ਕੁਮਾਰ ਨੇ ਡਿਊਟੀ 'ਤੇ ਤਾਇਨਾਤ ਡਾਕਟਰ ਤੇ ਚੌਥਾ ਦਰਜ਼ਾ ਦੇ ਮੁਲਾਜ਼ਮ ਨਾਲ ਤਕਰਾਰਬਾਜ਼ੀ ਕਰਦਿਆਂ ਬਦਸਲੂਕੀ ਕੀਤੀ ਹੈ ਅਤੇ ਡਿਊਟੀ 'ਚ ਵਿਘਨ ਪਾਇਆ।
ਉਨ•ਾਂ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਨੇ ਨਜ਼ਾਇਜ਼ ਤੌਰ 'ਤੇ ਪ੍ਰੇਸ਼ਾਨ ਕਰਦਿਆਂ ਦਾਖਿਲ ਮਰੀਜ਼ਾਂ ਦੇ ਜ਼ਾਅਲੀ ਸੱਟਾਂ ਮਾਰਨ ਅਤੇ ਉਗਲਾਂ ਕੱਟਣ ਦੇ ਮਨਘੜਤ ਦੋਸ਼ ਲਾਏ ਹਨ ਜਦਕਿ ਮਰੀਜ਼ਾਂ ਦੇ ਹੱਥਾਂ 'ਤੇ ਝਰੀਟਾਂ ਦੀ ਰਿਪੋਰਟ ਹੀ ਤਿਆਰ ਕੀਤੀ ਗਈ ਹੈ। ਉਨ•ਾਂ ਕਿਹਾ ਹੈ ਸਰਕਾਰੀ ਵਰਦੀ ਦਾ ਨਜ਼ਾਇਜ਼ ਰੋਅਬ ਝਾੜ ਕੇ ਡਿਊਟੀ 'ਤੇ ਤਨਾਇਤ ਇੱਕ ਗੁਰਸਿੱਖ ਡਾਕਟਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੇ ਫੈਸਲੇ 'ਤੇ ਅੜੇ ਹੋਏ ਸਮੂਹ ਹਸਪਤਾਲ ਕਰਮਚਾਰੀਆਂ ਨੇ ਮੰਗ ਕੀਤੀ ਹੈ ਬਦਸਲੂਕੀ ਕਰਨ ਵਾਲੇ ਸਹਾਇਕ ਥਾਣੇਦਾਰ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇ। ਕਾਰਵਾਈ ਨਾ ਕਰਨ ਦੇ ਰੋਸ ਵਜੋਂ ਸੰਘਰਸ਼ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਇਸ ਮੌਕੇ ਐਸ.ਐਮ.ਓ. ਡਾ: ਬਲਕਾਰ ਸਿੰਘ ਸਮੇਤ ਯੂਨੀਅਨ ਮੈਂਬਰ ਡਾ: ਯੁਗਪ੍ਰੀਤ ਸਿੰਘ, ਡਾ: ਜਤਿੰਦਰ ਕੋਛੜ, ਡਾ: ਵਰੁਣ ਨਈਅਰ, ਡਾ: ਗੁਰਪ੍ਰੀਤ ਸਿੰਘ ਪੁਰੀ, ਫਾਰਮਾਸਿਸਟ ਰਾਜ ਕੁਮਾਰ, ਮੋਹਿੰਦਰ ਪਾਲ ਖੁੰਦਰ ਅਤੇ ਮੈਡਮ ਜਿੰਨੀ ਆਦਿ ਮੌਜੂਦ ਸਨ।
300 ਰੁਪਏ ਲੈ ਕੇ ਜ਼ਾਅਲੀ ਸੱਟਾਂ ਮਾਰੀਆਂ ਗਈਆਂ ਹਨ-ਬੋਹੜ ਸਿੰਘ ਉੱਧਰ ਮੌਕੇ 'ਤੇ ਹਾਜ਼ਰ ਜ਼ਿਲ•ਾ ਪਲਾਨਿੰਗ ਬੋਰਡ ਦੇ ਮੈਂਬਰ ਅਤੇ ਸਾਬਕਾ ਸਰਪੰਚ ਬੋਹੜ ਸਿੰਘ ਨੇ ਦੱਸਿਆ ਹੈ ਕਿ ਦੂਜੀ ਧਿਰ ਦੇ ਜ਼ਖਮੀਂ ਮਰੀਜ਼ਾਂ ਮੁਖਤਿਆਰ ਸਿੰਘ ਆਦਿ ਦਾ ਪਤਾ-ਸੁਰ ਲੈਣ ਲਈ ਹਸਪਤਾਲ 'ਚ ਪੁੱਜੇ ਹੋਏ ਸਨ ਕਿ ਪਹਿਲੀ ਧਿਰ ਵੱਲੋਂ ਹਸਪਤਾਲ ਕਰਮਚਾਰੀਆਂ ਵੱਲੋਂ ਮਿਲੀਭੁਗਤ ਤਹਿਤ ਤਿੰਨ ਸੌ ਰੁਪਏ ਲੈਕੇ ਜ਼ਾਅਲੀ ਸੱਟਾਂ ਮਾਰੀਆਂ ਜਾ ਰਹੀਆਂ ਸਨ, ਜਿਸ ਖਿਲਾਫ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ। ਜਾਂਚ-ਪੜਤਾਲ ਕਰਨ ਮੌਕੇ ਤੇ ਪਹੁੰਚੇ ਪੁਲਿਸ ਏ.ਐੱਸ.ਆਈ. ਅਸ਼ਵਨੀ ਕੁਮਾਰ ਵੱਲੋਂ ਸੂਝਵਾਨ ਤਰੀਕੇ ਨਾਲ ਸਿਰਫ ਜਾਂਚ-ਪੜਤਾਲ ਹੀ ਕੀਤੀ ਗਈ ਹੈ। ਬਦਸਲੂਕੀ ਵਾਲੀ ਗੱਲ ਨਿਰਅਧਾਰ ਹੈ।
ਕੁਤਾਹੀ ਕਰਨ ਵਾਲੇ ਖਿਲਾਫ ਕਾਰਾਵਾਈ ਕੀਤੀ ਜਾਵੇਗੀ-ਥਾਣਾ ਮੁਖੀ- ਸਾਰੇ ਘਟਨਾਂਕ੍ਰਮ ਦੀ ਜਾਣਕਾਰੀ ਲੈਣ ਮੌਕੇ ਤੇ ਪਹੁੰਚੇ ਥਾਣਾ ਮੁਖੀ ਐੱਸ.ਐੱਚ.ਓ. ਜਗਦੀਸ਼ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਸਮੂਹ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਅਰਥਹੀਣ ਅਤੇ ਬਿਨ•ਾਂ ਕਿਸੇ ਵਿਸ਼ੇ ਦੇ ਮਾਮਲੇ ਨੂੰ ਤੂਲ ਦੇਣ ਵਾਲੀ ਗੱਲ ਹੈ।