ਰਾਏ ਸਿੱਖ ਆਜ਼ਾਦ ਸੈਨਾ ਰਜਿ. ਪੰਜਾਬ ਵੱਲੋਂ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਏਕਤਾ ਮਾਰਚ ਕੱਢਿਆ
ਫਿਰੋਜ਼ਪੁਰ 24 ਮਾਰਚ (): ਰਾਏ ਸਿੱਖ ਆਜ਼ਾਦ ਸੈਨਾ ਰਜਿ. ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਅਰੂੜ ਸਿੰਘ ਦੀ ਅਗਵਾਈ ਵਿਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਏਕਤਾ ਮਾਰਚ ਕੱਢਿਆ ਗਿਆ। ਜਿਸ ਵਿਚ ਸੈਨਾ ਦੇ ਪੰਜਾਬ ਚੇਅਰਮੈਨ ਕੁਲਦੀਪ ਸਿੰਘ ਕਚੂਰਾ ਅਤੇ ਉਪ ਚੇਅਰਮੈਨ ਬੂਟਾ ਸਿੰਘ ਵਾਰਵਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਨੌਜ਼ਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਚੇਅਰਮੈਨ ਕੁਲਦੀਪ ਸਿੰਘ ਕਚੂਰਾ ਨੇ ਆਖਿਆ ਕਿ ਅੱਜ ਜਿਥੇ ਸਾਰਾ ਸੰਸਾਰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮਹਾਨ ਸ਼ਹਾਦਤ ਨੂੰ ਸੀਸ ਝੁਕਾ ਰਿਹਾ ਹੈ, ਉਥੇ ਇਨ੍ਹਾਂ ਸ਼ਹੀਦਾਂ ਵੱਲੋਂ ਆਜ਼ਾਦ ਭਾਰਤ ਦਾ ਜੋ ਸਪਨਾ ਵੇਖਿਆ ਗਿਆ ਸੀ ਉਹ ਅੱਜ ਚੂਰ ਚੂਰ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਲਈ ਅੱਜ ਦਾ ਇਹ ਵਿਸ਼ਾਲ ਏਕਤਾ ਮਾਰਚ ਨੌਜ਼ਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵ ਸਬੰਧੀ ਨੌਜ਼ਵਾਨਾਂ ਨੂੰ ਜਾਗਰੂਕ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜਿਸ ਨੌਜ਼ਵਾਨ ਦੇ ਹੱਥ ਅੱਜ ਸਮਾਜ ਦੀ ਵਾਗਡੋਰ ਹੋਣੀ ਚਾਹੀਦੀ ਹੈ, ਉਹ ਹੀ ਨਸ਼ੇ ਦੀ ਦਲ ਦਲ ਵਿਚ ਫਸਦਾ ਜਾ ਰਿਹਾ ਹੈ ਜੋ ਕਿ ਦੇਸ਼ ਅਤੇ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਅੱਜ ਸਾਨੂੰ ਸ਼ਹੀਦਾਂ ਵੱਲੋਂ ਦਿਖਾਏ ਰਸਤੇ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਵਾਇਸ ਚੇਅਰਮੈਨ ਬੂਟਾ ਸਿੰਘ ਵਾਰਵਲ ਨੇ ਆਖਿਆ ਕਿ ਅੱਜ ਸਾਨੂੰ ਸਾਰੇ ਨੌਜ਼ਵਾਨ ਵੀਰਾਂ ਨੂੰ ਜਾਗਰੂਕ ਕਰਕੇ ਸਮਾਜ ਦੀ ਉਸਾਰੀ ਵਾਲੇ ਕੰਮਾਂ ਵੱਲ ਲਾਉਣਾ ਚਾਹੀਦਾ ਹੈ। ਰਾਏ ਸਿੱਖ ਆਜ਼ਾਦ ਸੈਨਾ ਦਾ ਇਹ ਮਾਰਚ ਗਾਂਧੀ ਗਾਰਡਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਹੁਸੈਨੀਵਾਲਾ ਸ਼ਹੀਦਾਂ ਦੀ ਸਮਾਧ ਤੇ ਜਾ ਕੇ ਸਮਾਪਿਤ ਹੋਇਆ। ਇਸ ਮੌਕੇ ਸੈਨਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਨੌਜ਼ਵਾਨ ਭਰਾਵਾਂ ਵੱਲੋਂ ''ਪੰਜਾਬ ਮਾਤਾ'' ਦੀ ਸਮਾਧ ਤੇ ਵੀ ਮੱਥਾ ਟੇਕਿਆ ਗਿਆ। ਇਸ ਮੌਕੇ ਬਿੱਟੂ ਸਿੰਘ ਸੀਨੀਅਰ ਮੈਂਬਰ ਪੰਜਾਬ ਟੀਮ, ਮਲਕੀਤ ਸਿੰਘ ਰਾਏ, ਜੋਗਿੰਦਰ ਸਿੰਘ ਵਾਰਵਲ, ਲਾਡਾ ਕਚੂਰਾ, ਬਲਵਿੰਦਰ ਦੋਧੀ, ਬਲਦੇਵ ਬੋਹੜੀਆ, ਮਾਸਟਰ ਰਾਜ, ਫਲਕ ਸਰਪੰਚ, ਜਸਕਰਨ, ਸੋਨੂੰ, ਪਿੱਪਲ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।