Ferozepur News

ਉਚ-ਅਧਿਕਾਰੀਆਂ ਦੀ ਨਿੱਜੀ ਦਿਲਚਸਪੀ ਦੀ ਘਾਟ ਕਰਕੇ ਸਰਕਾਰੀ ਸਕੂਲਾਂ ਵਿਚ ਅੰਗਰੇਜੀ ਦੀ ਪ੍ਰਭਾਵਪੂਰਨ ਪੜ•ਾਈ ਦਾ ਮਾਮਲਾ ਅੱਧ ਵਿਚਾਲੇ ਲਟਕਿਆ

– ਸਰਕਾਰੀ ਸਕੂਲਾਂ ਵਿਚ ਅੰਗਰੇਜੀ ਦੀ ਪੜ•ਾਈ ਦਾ ਮਾਮਲਾ ਅੱਧ ਵਿਚਾਲੇ ਲਟਕਿਆ
– ਅੰਗਰੇਜੀ ਤੋਂ ਡਰਦੇ ਪੜ•ਾਈ ਅੱਧ ਵਿਚਾਲੇ ਛੱਡ ਤੁਰਦੇ ਹਨ ਪੰਜਾਬੀ ਨੌਜਵਾਨ
– ਸਿੱਖਿਆ ਵਿਭਾਗ 'ਚ ਪੁਖਤਾ ਪ੍ਰਬੰਧਾਂ ਦੀ ਵੱਡੀ ਘਾਟ  
ਗੁਰੂਹਰਸਹਾਏ, 8 ਫਰਵਰੀ (ਪਰਮਪਾਲ ਗੁਲਾਟੀ)- ਸਿੱਖਿਆ ਵਿਭਾਗ ਦੇ ਉਚ-ਅਧਿਕਾਰੀਆਂ ਦੀ ਨਿੱਜੀ ਦਿਲਚਸਪੀ ਦੀ ਘਾਟ ਕਰਕੇ ਸਰਕਾਰੀ ਸਕੂਲਾਂ ਵਿਚ ਅੰਗਰੇਜੀ ਦੀ ਪ੍ਰਭਾਵਪੂਰਨ ਪੜ•ਾਈ ਦਾ ਮਾਮਲਾ ਅੱਧ ਵਿਚਾਲੇ ਲਟਕਿਆ ਪਿਆ ਹੈ, ਜਿਸ ਕਾਰਨ ਪੰਜਾਬੀ ਨੌਜਵਾਨ ਅੰਗਰੇਜੀ ਦੇ ਵਿਸ਼ੇ ਦੀ ਪੜ•ਾਈ ਤੋਂ ਡਰਦੇ ਮੈਟ੍ਰਿਕ ਦੀ ਪ੍ਰੀਖਿਆਂ ਤੋਂ ਪਹਿਲਾਂ ਪੜ•ਾਈ ਛੱਡ ਕੇ ਘਰ ਬੈਠ ਜਾਂਦੇ ਹਨ। ਜਿਸ ਦਾ ਵੱਡਾ ਕਾਰਨ ਅੰਗਰੇਜ਼ੀ ਵਿਸ਼ੇ ਦੀ ਪ੍ਰਭਾਵਪੂਰਨ ਪੜ•ਾਈ ਵਿਚ ਵੱਡੀ ਘਾਟ ਹੈ। ਪੰਜਾਬ ਦੇ 6432 ਸਰਕਾਰੀ ਸਕੂਲਾਂ ਵਿਚ ਅੱਜ ਅੰਗਰੇਜੀ ਵਿਸ਼ੇ ਦੀ ਪੜ•ਾਈ ਸਮਾਜਿਕ ਸਿੱਖਿਆ ਅਧਿਆਪਕ ਵਲੋਂ ਕਰਵਾਈ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆ ਐਸੋਸੀਏਸ਼ਨ ਫਾਰ ਇੰਗਲਿਸ਼ ਟੀਚਿੰਗ ਐਸਪੀਰੈਂਟਸ ਪੰਜਾਬ ਦੇ ਕਨਵੀਨਰ ਕੁਸ਼ਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਐਸੋਸੀਏਸ਼ਨ ਵਲੋਂ ਲਗਾਤਾਰ 2 ਸਾਲਾਂ ਤੋਂ ਕੈਬਨਿਟ ਮੰਤਰੀਆਂ, ਸਿੱਖਿਆ ਦੇ ਉਚ-ਅਧਿਕਾਰੀਆਂ ਨਾਲ ਵੱਖ-ਵੱਖ ਪੈਨਲ ਮੀਟਿੰਗਾਂ ਵਿਚ ਇਸ ਭੱਖਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ ਹੋਇਆ ਹੈ। 
ਉਹਨਾਂ ਦੱਸਿਆ ਕਿ 1947 ਤੋਂ ਬਾਅਦ ਪਹਿਲੀ ਵਾਰ 2008 ਵਿਚ ਅੰਗਰੇਜੀ ਅਧਿਆਪਕਾਂ ਦੀ ਭਰਤੀ ਅਰੰਭ ਹੋਈ ਪਰ ਠੋਸ ਨੀਤੀ ਦੀ ਅਣਹੋਂਦ ਨਾ ਤਾਂ ਇਸ ਭਰਤੀ ਪ੍ਰੀਕ੍ਰਿਆ ਵਿਚ ਵਿਸਥਾਰ ਹੋ ਸਕਿਆ ਅਤੇ ਨਾ ਹੀ ਸਂੈਕੜੇ ਯੋਗਤਾਵਾਂ ਪੂਰੀਆਂ ਕਰਕੇ ਅੰਗਰੇਜੀ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਦਿੱਤੀਆ ਗਈਆਂ। ਇਸ ਬੇਰੁਖੀ ਦੇ ਵਰਤਾਰੇ ਲਈ ਸਰਾਸਰ ਉਚ ਅਧਿਕਾਰੀ ਜਿੰਮੇਵਾਰ ਹਨ, ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਪ੍ਰਭਾਵਪੂਰਨ ਪੜ•ਾਈ ਵੱਡੀ ਡ੍ਰਾਸਟੀ ਦਾ ਕਾਰਨ ਬਣੀ ਹੋਈ ਹੈ। ਲੋਕਾਂ ਨੂੰ ਆਪਣੇ ਬੱਚਿਆਂ ਨੂੰ ਮਜ਼ਬੂਰੀ ਵੱਸ ਪਬਲਿਕ ਸਕੂਲਾਂ ਵਿਚ ਪੜ•ਣ ਲਗਾ ਦਿੱਤਾ ਹੋਇਆ ਹੈ। 
ਗੌਰਤਲਬ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਚ ਅੰਗਰੇਜੀ ਦੀ ਪੜ•ਾਈ ਕਰਾਉਣ ਦਾ ਬੁੱਤਾ ਸਾਰਨ ਲਈ ਸਮਾਜਿਕ ਸਿੱਖਿਆ ਅਧਿਆਪਕਾਂ ਤੋਂ ਜਬਰੀ ਕੰਮ ਲਿਆ ਜਾ ਰਿਹਾ ਹੈ ਜਦਕਿ ਨਿਯਮਾਂ ਅਨੁਸਾਰ ਸਿੱਖਿਆ ਐਕਟ 2009 ਭਾਸ਼ਾ ਦੇ ਵੱਖਰੇ ਅਧਿਆਪਕਾਂ ਦਾ ਪ੍ਰਾਵਾਧਾਨ ਹੈ। ਉਹਨਾਂ ਚੇਤਾਵਨੀ ਦਿੰਦਿਆ ਕਿਹਾ ਕਿ ਪੰਜਾਬ ਦੇ 16 ਲੱਖ ਬੱਚਿਆਂ ਦੇ ਪੜ•ਾਈ ਲਈ ਸਿੱਖਿਆ ਦੇ ਉਚ ਅਧਿਕਾਰੀ ਇਸ ਸਬੰਧੀ ਪੁਖਤਾ ਪ੍ਰਬੰਧ ਕਰਨ ਨਹੀਂ ਤਾਂ ਅਧਿਆਪਕਾਂ ਦਾ ਕੋਰਟਾਂ ਕਚਹਿਰੀਆਂ ਅਤੇ ਸੰਘਰਸ਼ਾਂ ਦਾ ਪ੍ਰਵਾਹਾਂ ਇਸੇ ਤਰ•ਾਂ ਚਲਦਾ ਰਹੇਗਾ

Related Articles

Back to top button