ਮਾਮਲਾ ਕਾਲਜ ਪ੍ਰਿੰਸੀਪਲ ਵਲੋਂ ਨਜਾਇਜ਼ ਫੀਸਾਂ ਵਸੂਲਣ ਅਤੇ ਕੀਤੀਆਂ ਜਾ ਰਹੀਆਂ ਮਨਮਰਜੀਆਂ ਦਾ
ਗੁਰੂਹਰਸਹਾਏ, 27 ਜੁਲਾਈ (ਪਰਮਪਾਲ ਗੁਲਾਟੀ)- ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ 'ਚ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਗੁਰੂਹਰਸਹਾਏ ਵਿਖੇ ਜੋਰਦਾਰ ਰੋਸ ਮੁਜਾਹਾਰਾ ਕੀਤਾ ਅਤੇ ਐਸ.ਡੀ.ਐਮ ਗੁਰੂਹਰਸਹਾਏ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਅਤੇ ਜੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਦੀ ਅਗਵਾਈ ਹੇਠ ਕੱਢਿਆ ਗਿਆ ਇਹ ਰੋਸ ਮਾਰਚ ਰੇਲਵੇ ਪਾਰਕ ਗੁਰੂਹਰਸਹਾਏ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜ਼ਾਰ ਵਿਚ ਦੀ ਹੁੰਦਾ ਹੋਇਆ ਐਸ.ਡੀ.ਐਮ ਦਫ਼ਤਰ ਵਿਖੇ ਪੁੱਜਾ, ਜਿੱਥੇ ਵਿਦਿਆਰਥੀਆਂ ਨੇ ਧਰਨਾ ਲਗਾਇਆ ਅਤੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਐਸ.ਡੀ.ਐਮ ਨੂੰ ਸੌਂਪਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਅਤੇ ਜੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਊਧਮ ਸਿੰਘ ਕਾਲਜ ਦਾ ਪਿੰ੍ਰਸੀਪਲ ਦਲਿਤ ਵਿਰੋਧੀ ਮਾਨਸਿਕਤਾ ਦਾ ਮਾਲਕ ਹੈ। ਜਿਸ ਕਰਕੇ ਉਹ ਯੂਨੀਵਰਸਿਟੀ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੀ ਮਨਮਰਜੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਿਕ ਜੇਕਰ ਕਿਸੇ ਵਿਦਿਆਰਥੀ ਦੇ ਪਿਛਲੇ ਨਤੀਜੇ ਮੁਤਾਬਿਕ 50 ਪ੍ਰਤੀਸ਼ਤ ਪੇਪਰ ਪਾਸ ਹਨ ਤਾਂ ਉਹ ਅਗਲੀ ਕਲਾਸ 'ਚ ਦਾਖਲਾ ਲੈਣ ਦੇ ਹੱਕਦਾਰ ਹਨ ਪਰੰਤੂ ਪਿੰ੍ਰਸੀਪਲ ਇਸ ਨਿਯਮ ਦੀ ਉਲੰਘਣਾ ਕਰਕੇ 300 ਤੋਂ ਉਪਰ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਪੀ.ਐਸ.ਯੂ. ਦੇ ਜੋਨਲ ਆਗੂ ਗੁਰਵਿੰਦਰ ਸਿੰਘ ਅਤੇ ਜਿਲ•ਾ ਆਗੂ ਜੀਵਨਜੋਤ ਕੌਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਕਾਲਜ 'ਚ ਦਲਿਤ ਵਿਦਿਆਰਥੀਆਂ ਦੀ ਫੀਸ ਸਬੰਧੀ ਦੋ ਨਿਯਮ ਚਲ ਰਹੇ ਹਨ। ਪ੍ਰਿੰਸੀਪਲ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਤੋਂ ਫੀਸ ਨਹੀਂ ਲੈ ਰਿਹਾ ਪੰ੍ਰਤੂ ਬੀ.ਏ. ਭਾਗ ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਤੋਂ ਫੀਸ ਮੰਗ ਰਿਹਾ ਹੈ। ਪੀ.ਐਸ.ਯੂ. ਦੇ ਸਥਾਨਕ ਆਗੂ ਪਰਮਜੀਤ ਸਿੰਘ ਅਤੇ ਰਾਮ ਸਿੰਘ ਨੇ ਕਿਹਾ ਕਿ ਕਾਲਜ ਦਾ ਨਾਮ ਮਹਾਨ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਹੈ ਪਰ ਕਾਲਜ ਵਿਚ ਮਾਹੌਲ ਜੇਲ• ਵਰਗਾ ਹੈ। ਪ੍ਰਿੰਸੀਪਲ ਨੇ ਆਪਣੇ ਚਹੇਤੇ ਵਿਦਿਆਰਥੀਆਂ ਨੂੰ ਵਲੰਟੀਅਰ ਦੇ ਨਾਮ 'ਤੇ ਸਕਿਊਰਟੀ ਗਾਰਡ ਦੀ ਤਰ•ਾਂ ਰੱਖਿਆ ਹੋਇਆ ਹੈ ਜੋ ਵਿਦਿਆਰਥੀਆਂ ਨਾਲ ਅਕਸਰ ਬਦਤਮੀਜੀ ਕਰਦੇ ਹਨ, ਉਹਨਾਂ ਨੂੰ ਘੂਰਦੇ ਰਹਿੰਦੇ ਹਨ। ਇਸੇ ਤਰ•ਾਂ ਕਾਲਜ ਦੇ ਮੇਨ ਗੇਟ 'ਤੇ ਖੜਾ ਸਕਿਊਰਟੀ ਗਾਰਡ ਵਿਦਿਆਰਥੀਆਂ ਨਾਲ ਧੱਕਾ-ਮੁੱਕੀ ਕਰਨ ਤੱਕ ਜਾਂਦਾ ਹੈ। ਉਹਨਾਂ ਕਿਹਾ ਕਿ ਐਨਾ ਗੁਲਾਮੀ ਭਰਿਆ ਮਾਹੌਲ ਤਾਂ ਜੇਲ ਵਿਚ ਵੀ ਨਹੀਂ ਹੁੰਦਾ।
ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਐਸ.ਡੀ.ਐਮ. ਹਰਦੀਪ ਸਿੰਘ ਨੂੰ ਸੌਂਪਿਆ ਅਤੇ ਐਸ.ਡੀ.ਐਮ. ਨੇ ਕਾਲਜ ਪ੍ਰਿੰਸੀਪਲ ਤੇ ਪੀ.ਐਸ.ਯੂ. ਦੇ ਆਗੂਆਂ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ 1 ਅਗਸਤ ਨੂੰ ਮੀਟਿੰਗ ਰੱਖੀ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਪ੍ਰਿੰਸੀਪਲ ਐਨ.ਆਰ. ਸ਼ਰਮਾ ਤੇ ਐਸ.ਸੀ.ਐਮ.ਟੀ. ਐਕਟ ਤਹਿਤ ਪਰਚਾ ਦਰਜ ਕਰਵਾਉਣ ਤੇ ਦਲਿਤ ਵਿਦਿਆਰਥੀਆਂ ਦੇ ਬਿਨ•ਾਂ ਫੀਸ ਦਾਖਲੇ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਵਿੰਦਰ ਸਿੰਘ, ਅਮਰਜੀਤ ਕੌਰ, ਹਰਮੀਤ ਕੌਰ, ਰਮਨ ਪਰਮਜੀਤ ਸਿੰਘ, ਜਸਵਿੰਦਰ ਸਿੰਘ, ਰਕੇਸ਼ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।