ਫਿਰੋਜ਼ਪੁਰ ਸ਼ਹਿਰ ਨੂੰ ਦੋ ਵਾਰ ਸੈਨੇਟਾਈਜ ਕਰ ਚੁੱਕੀ ਹੈ ਨਗਰ ਕੌਂਸਲ: ਡਿਪਟੀ ਕਮਿਸ਼ਨਰ
ਪੰਜ ਵਿਸ਼ੇਸ਼ ਟੀਮਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਿਰਫ਼ ਸਪਰੇਅ ਕਰਨ ਵਿੱਚ ਰੁੱਝੀਆਂ ਹੋਈਆਂ ਹਨ: ਨਗਰ ਕੌਂਸਲ
ਫਿਰੋਜ਼ਪੁਰ ਸ਼ਹਿਰ ਨੂੰ ਦੋ ਵਾਰ ਸੈਨੇਟਾਈਜ ਕਰ ਚੁੱਕੀ ਹੈ ਨਗਰ ਕੌਂਸਲ: ਡਿਪਟੀ ਕਮਿਸ਼ਨਰ
ਕਿਹਾ, 1.30 ਲੱਖ ਦੀ ਆਬਾਦੀ ਨੂੰ ਕਵਰ ਕਰਨ ਲਈ ਦੋ ਹਜ਼ਾਰ ਲੀਟਰ ਸੋਡੀਅਮ ਹਾਈਪੋ ਕਲੋਰਾਈਡ ਕੈਮੀਕਲ ਦਾ ਛਿੜਕਾਅ ਕੀਤਾ ਗਿਆ ਹੈ
ਪੰਜ ਵਿਸ਼ੇਸ਼ ਟੀਮਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਿਰਫ਼ ਸਪਰੇਅ ਕਰਨ ਵਿੱਚ ਰੁੱਝੀਆਂ ਹੋਈਆਂ ਹਨ: ਨਗਰ ਕੌਂਸਲ
ਫਿਰੋਜ਼ਪੁਰ, 12 ਮਈ, 2020:
ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਸ਼ਹਿਰ ਨੂੰ ਬੈਕਟੀਰੀਆ ਮੁਕਤ ਰੱਖਣ ਲਈ ਜੀਵਾਣੂ ਨਾਸ਼ਕ ਕੈਮੀਕਲ ਦਾ ਹੁਣ ਤੱਕ ਸਾਰੇ ਸ਼ਹਿਰ ਵਿੱਚ ਦੋ ਵਾਰ ਛਿੜਕਾਅ ਕੀਤਾ ਜਾ ਚੁੱਕਿਆ ਹੈ। ਇਸ ਮੁਹਿੰਮ ਦੇ ਤਹਿਤ 1.30 ਲੱਖ ਆਬਾਦੀ ਨੂੰ ਕਵਰ ਕਰਨ ਲਈ 2 ਹਜ਼ਾਰ ਲੀਟਰ ਕੈਮੀਕਲ ਸਪਰੇਅ ਦਾ ਛਿੜਕਾਅ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਜ਼ਿਲ੍ਹੇ ਨੂੰ ਬੈਕਟੀਰੀਆ ਮੁਕਤ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪੇਂਡੂ ਅਤੇ ਸ਼ਹਿਰਾਂ ਖੇਤਰਾਂ ਵਿੱਚ ਰੋਜ਼ਾਨਾ ਸਪਰੇਅ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਬੈਕਟੀਰੀਆ ਮਾਰੂ ਸਪਰੇਅ ਦੋ ਵਾਰ ਹੋ ਚੁੱਕਾ ਹੈ, ਜਿਸ ਤਹਿਤ 1.30 ਲੱਖ ਦੀ ਆਬਾਦੀ ਨੂੰ ਕਵਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਪ੍ਰਾਈਵੇਟ, ਸਰਕਾਰੀ ਬੈਂਕ, ਏਟੀਐਮ, ਹਸਪਤਾਲ, ਸੇਵਾ ਕੇਂਦਰ, ਸਰਕਾਰੀ ਦਫ਼ਤਰ, ਕੂੜੇ ਦੇ ਸੈਕੰਡਰੀ ਪੁਆਇੰਟ, ਕੂੜਾ ਚੁੱਕਣ ਵਾਲੇ ਵਾਹਨਾਂ ਨੂੰ ਵੀ ਸੈਨੇਟਾਈਜ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਵਿਚ ਸਥਾਪਤ ਸਾਰੇ ਕੁਆਰਨਟਾਈਨ ਸੈਂਟਰਾਂ ਵਿਚ ਫੋਗਿੰਗ ਦੇ ਨਾਲ-ਨਾਲ ਰੋਜ਼ਾਨਾ ਸੋਡੀਅਮ ਹਾਈਪੋ ਕਲੋਰਾਈਡ ਸਪਰੇਅ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਇਹ ਛਿੜਕਾਅ ਵਪਾਰਕ ਖੇਤਰਾਂ, ਖ਼ਾਸਕਰ ਬਾਜ਼ਾਰਾਂ ਵਿੱਚ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਦੀਆਂ ਪੰਜ ਟੀਮਾਂ ਅਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਇਸ ਕੰਮ ਲਈ ਤਾਇਨਾਤ ਕੀਤਾ ਗਿਆ ਹੈ। ਤਕਰੀਬਨ 15 ਵਿਅਕਤੀਆਂ ਸ਼ਹਿਰ ਵਿੱਚ ਬੈਕਟੀਰੀਆ ਦੇ ਛਿੜਕਾਅ ਵਾਲੇ ਕੰਮ ਵਿਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕੰਮ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਨਗਰ ਕੌਂਸਲ ਦੇ ਈ.ਓ.ਪਰਮਿੰਦਰ ਸਿੰਘ ਸੁਖੀਜਾ ਅਤੇ ਸੈਨੇਟਰੀ ਇੰਸਪੈਕਟਰ ਸ੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਦਿਨ ਭਰ ਬੈਕਟੀਰੀਆ ਰੋਕੂ ਸਪਰੇਅ ਅਤੇ ਫੋਗਿੰਗ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਤੇ ਸਲੋਗਨ ਪੇਂਟ ਕਰਵਾ ਕੇ ਵਿਸ਼ੇਸ਼ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਦੂਜੇ ਜ਼ਿਲ੍ਹਿਆਂ ਨੇ ਵੀ ਅਪਣਾਇਆ ਹੈ। ਇਸ ਕੋਸ਼ਿਸ਼ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਘਰਾਂ ਵਿਚ ਰਹਿਣ ਦੀ ਅਪੀਲ ਕਰਨ ਲਈ ਸਲੋਗਨ ਪੇਂਟ ਕਰਵਾਏ ਗਏ ਸੀ।