Ferozepur News

ਕਲਰਕਾਂ ਤੋਂ ਖਾਲੀ ਦਫਤਰਾਂ ਵਿੱਚ ਪਾ੍ਇਮਰੀ ਅਧਿਆਪਕ ਹੁੰਦੇ ਪਾਏ ਖੱਜਲ ਖੁਆਰ…. ਜੀ ਟੀ ਯੂ। 

Ferozepur, August 6, 2017: ਭਾਵੇਂ ਕਿ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੰਘਰਸ਼ ਸਦਕਾ 4-9-14  ਏ. ਸੀ. ਪੀ ਸਕੀਮ ਮੁੜ ਲਾਗੂ ਹੋ ਗਈ ਹੈ ਪਰ ਬਹੁਤੇ ਬੀ. ਪੀ. ਇ. ਓ  ਦਫਤਰਾਂ ਵਿੱਚ ਕਲਰਕ ਨਾ ਹੋਣ ਕਾਰਨ ਅਧਿਆਪਕਾਂ ਦੇ ਕੇਸਾਂ ਦਾ ਨਿਪਟਾਰਾ ਨਹੀਂ ਹੋ ਪਾ ਰਿਹਾ ਤੇ ਉਹ ਇਹਨਾ ਕੇਸਾਂ ਦੇ ਨਿਪਟਾਰੇ ਲਈ ਖੱਜਲ ਖੁਆਰ ਹੋ ਰਹੇ ਹਨ। 

 ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ,ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ, ਵਿੱਤ ਸਕੱਤਰ ਬਲਵਿੰਦਰ ਸਿੰਘ ਚੱਬਾ ਨੇ ਕਿਹਾ ਕਿ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਤੋਂ ਬਾਅਦ ਏ. ਸੀ. ਪੀ ਸਕੀਮ ਮੁੜ ਲਾਗੂ ਹੋਈ ਹੈ ਤੇ ਸਿੱਖਿਆ ਵਿਭਾਗ ਵਲੋਂ 31 ਅਗਸਤ ਤੱਕ ਸਾਰੇ ਅਧਿਆਪਕਾਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਡੀ ਡੀ ਓਜ ਨੂੰ ਹੁਕਮ ਜਾਰੀ ਕੀਤੇ ਗਏ ਹਨ, ਪਰ ਅੱਜ ਦੀ ਸਥਿਤੀ ਅਨੁਸਾਰ ਇਹ ਕੰਮ ਮਿਥੇ ਸਮੇਂ ਵਿੱਚ ਪੂਰਾ ਹੁੰਦਾ ਨਹੀਂ ਦਿੱਸਦਾ। 

 ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਤੇ ਇਸ ਗਿਣਤੀ ਦਾ ਲਗਭਗ 70% ਪਾ੍ਇਮਰੀ ਵਿਭਾਗ ਦੇ ਅਧੀਨ ਆਉਂਦਾ ਹੈ। ਬੀ. ਪੀ. ਇ. ਓ. ਇੰਨਾ ਅਧਿਆਪਕਾਂ ਦੇ ਡੀ ਡੀ ਓਜ ਹਨ ਤੇ ਇਨ੍ਹਾਂ ਅਧਿਆਪਕਾਂ ਦੇ ਏ. ਸੀ. ਪੀ ਕੇਸਾਂ ਦਾ ਨਿਪਟਾਰਾ ਇਹਨਾਂ ਅਧਿਕਾਰੀਆਂ ਨੇ ਹੀ ਕਰਨਾ ਹੈ। ਇਹਨਾਂ ਅਧਿਕਾਰੀਆਂ ਵਿੱਚੋਂ ਕਈਆਂ ਦੇ ਦਫਤਰਾਂ ਵਿੱਚ ਕਲਰਕ ਹੀ ਨਹੀਂ ਹਨ ਪਰ ਇਹਨਾਂ ਅਧੀਨ ਕੰਮ ਕਰਦੇ ਅਧਿਆਪਕਾਂ ਦੀ ਗਿਣਤੀ ਬਹੁਤ ਜਿਆਦਾ ਹੈ। ਸੋ ਸਰਕਾਰ ਵੱਲੋਂ ਦਿੱਤੀ ਗਈ ਸਮਾਂ ਸੀਮਾ ਵਿੱਚ ਅਧਿਆਪਕਾਂ ਦੇ ਏ. ਸੀ. ਪੀ ਕੇਸਾਂ ਦਾ ਨਿਪਟਾਰਾ ਹੁੰਦਾ ਮੁਸ਼ਕਿਲ ਨਜ਼ਰ ਆਉਦਾ ਹੈ।ਅਧਿਆਪਕ ਆਪਣੇ ਕੇਸਾਂ ਦੇ ਨਿਪਟਾਰੇ ਲਈ ਇਹਨਾਂ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਸਿਵਾਏ ਨਿਰਾਸ਼ਾ ਦੇ ਉਹਨਾਂ ਦੇ ਹੱਥ ਕੁੱਝ ਨਹੀਂ ਲੱਗ ਰਿਹਾ। ਪੰਜਾਬ ਭਰ ਵਿੱਚ ਪਾ੍ਇਮਰੀ ਅਧਿਆਪਕਾਂ ਦੀ ਹੋ ਰਹੀ ਇਸ ਖੱਜਲ ਖੁਆਰੀ ਦਾ ਯੂਨੀਅਨ ਨੇ ਸਖਤ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਦੇ ਏ. ਸੀ. ਪੀ ਕੇਸਾਂ ਦਾ ਨਿਪਟਾਰਾ ਹੋ ਸਕੇ। ਜੇਕਰ ਅਧਿਆਪਕਾਂ ਦੀ ਇਸ ਸਮੱਸਿਆ ਦਾ ਹੱਲ ਜਲੱਦ ਨਾ ਹੋਇਆ ਤਾਂ ਯੂਨੀਅਨ ਨੂੰ ਇਸ ਖਿਲਾਫ ਕਾਰਵਾਈ ਕਰਨੀ ਪਵੇਗੀ, ਜਿਸ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। 

  ਇਸ ਮੌਕੇ ਨਵਦੀਪ ਮਾਣਾ ਸਿੰਘ ਵਾਲਾ, ਗੌਰਵ ਮੁੰਜਾਲ, ਸੰਦੀਪ ਟੰਡਨ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਸੰਜੀਵ ਟੰਡਨ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ। 

Related Articles

Back to top button