ਫਿਰੋਜ਼ਪੁਰ ਪੁਲਿਸ ਵਲੋਂ 06 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ
ਬ੍ਰਾਮਦਗੀ : 02 ਪਿਸਟਲ ਦੇਸੀ, 03 ਜਿੰਦਾਂ ਰੋਂਦ ਅਤੇ 01 ਮੋਟਰਸਾਇਕਲ, 74 ਗ੍ਰਾਮ ਹੈਰੋਇਨ 01 ਮੋਟਰਸਾਇਕਲ,01 ਮੋਬਾਇਲ
ਫਿਰੋਜ਼ਪੁਰ ਪੁਲਿਸ ਵਲੋਂ 06 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਿਆ
ਬ੍ਰਾਮਦਗੀ : 02 ਪਿਸਟਲ ਦੇਸੀ, 03 ਜਿੰਦਾਂ ਰੋਂਦ ਅਤੇ 01 ਮੋਟਰਸਾਇਕਲ, 74 ਗ੍ਰਾਮ ਹੈਰੋਇਨ 01 ਮੋਟਰਸਾਇਕਲ,01 ਮੋਬਾਇਲ
ਫਿਰੋਜ਼ਪੁਰ 05 ਅਕਤੂਬਰ, 2022: ਸੁਰੇਂਦਰ ਲਾਂਬਾ (IPS) ਐਸ.ਐਸ.ਪੀ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਪੁਲਿਸ ਵੱਲੋਂ ਸ਼ੱਕੀ ਅਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਥਾਣਾ ਕੈਂਟ ਫਿਰੋਜ਼ਪੁਰ ਸ.ਥ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਿਤੀ 04-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਰਕਬਾ ਬਾਜ਼ਵਾਲਾ ਚੋਂਕ ਪਾਸ ਪੱੁਜੇ ਤਾਂ ਇਤਲਾਹ ਮਿਲੀ ਕਿ ਸੁਨੀਲ ਪੱੁਤਰ ਜੋਗਿੰਦਰ ਸਿੰਘ ਅਤੇ ਰਾਹੁਲ ਪੱੁਤਰ ਮਹਿੰਦਰ ਸਿੰਘ ਵਾਸੀ ਗਲੀ ਨੰਬਰ 5 ਬਾਨੂੰ ਵਾਲਾ ਵੇਹੜਾ ਬਸਤੀ ਭੱਟੀਆਂ ਵਾਲੀ, ਸਿਟੀ ਫਿਰੋਜ਼ਪੁਰ ਜੋ ਅਸਲਾ ਲੈਕੇ ਘੂੰਮ ਰਹੇ ਹਨ ਸ਼ੱਕ ਦੇ ਬਿਨਾਅ ਪਰ ਪੁਲਿਸ ਪਾਰਟੀ ਦੁਆਰਾ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੋਰਾਨ 02 ਪਿਸਟਲ ਦੇਸੀ,03 ਜਿੰਦਾਂ ਰੋਂਦ ਅਤੇ 01 ਮੋਟੲਸਾਇਕਲ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮੱਖੂ ਦੇ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ, ਕਿ ਮਿਤੀ 04-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਅਡੱਾ ਜੋਗੇ ਵਾਲਾ ਪਾਸ ਪੱੁਜੇ ਤਾਂ ਇਤਲਾਹ ਮਿਲੀ ਇੱਕ ਨੋਜ਼ਵਾਨ ਲੜਕਾ ਦਿਖਾਈ ਦਿੱਤਾ ਜਿਸ ਦਾ ਨਾਮ ਬੂਟਾ ਸਿੰਘ ਪੱੁਤਰ ਬਖਸ਼ੀਸ ਸਿੰਘ ਵਾਸੀ ਖੰਨਾ, ਮੱਖੁ ਜੋ ਹੈਰੋਇਨ ਵੇਚਣ ਦਾ ਆਦੀ ਹੈ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੋਰਾਨ 20 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮੱਲਾਂਵਾਲਾ ਸਬ ਇੰਸਪੈਕਟਰ ਗੁਰਦੀਪ ਕੋਰ ਨੇ ਦੱਸਿਆ, ਕਿ ਮਿਤੀ 04-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੱਲਾਂਵਾਲਾਂ ਤੋਂ ਕਬਰਿਸਤਾਨ ਵੱਲ ਜਾ ਰਹੇ ਸੀ ਰਸਤੇ ਵਿੱਚ ਵਿਅਕਤੀ ਮੋਟਰਸਾਈਕਲ ਪਰ ਆਉਂਦਾ ਦਿਖਾਈ ਦਿੱਤਾ ਜਿਸ ਦਾ ਨਾਮ ਗੁਰਦੇਵ ਸਿੰਘ ਪੱੁਤਰ ਸੁਰਜੀਤ ਸਿੰਘ ਵਾਸੀ ਕਾਮਲਵਾਲਾ , ਮੱਲਾਵਾਲਾਂ ਹੈੇ ਜੋ ਹੈਰੋਇਨ ਵੇਚਣ ਦਾ ਆਦੀ ਹੈ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੋਰਾਨ 20 ਗ੍ਰਾਮ ਹੈਰੋਇਨ,01 ਮੋਬਾਇਲ, 01 ਮੋਟਰਸਾਈਕਲ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮੱਲਾਂਵਾਲਾ ਦੇ ਸ.ਥ. ਅਮਰਜੀਤ ਸਿੰਘ ਨੇ ਦੱਸਿਆ, ਕਿ ਮਿਤੀ 04-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਰਕਬਾ ਖੋਸਾ ਦਲ ਸਿੰਘ ਪਾਸ ਪੱੁਜੇ ਤਾਂ ਇਤਲਾਹ ਮਿਲੀ ਕਿ ਲਵਪ੍ਰੀਤ ਸਿੰਘ ਪੱੁਤਰ ਸਿੰਘ ਵਾਸੀ ਬੋਰਾਂ ਵਾਲੀ ਜੋ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 12 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮੱਲਾਂਵਾਲਾ ਦੇ ਸਬ ਇੰਸਪੈਕਟਰ ਗੁਰਦੀਪ ਕੋਰ ਨੇ ਦੱਸਿਆ, ਕਿ ਮਿਤੀ 04-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਰਕਬਾ ਬਸਤੀ ਖੱਛੜ ਵਾਲੀ ਪਾਸ ਪੱੁਜੇ ਤਾਂ ਇਤਲਾਹ ਮਿਲੀ ਕਿ ਗੁਰਬਿੰਦਰ ਸਿੰਘ ਪੱੁਤਰ ਬਲਵਿੰਦਰ ਸਿੰਘ ਵਾਸੀ ਕਾਲੇ ਕੇ ਹਿਠਾੜ ਜੋ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 22 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।