Ferozepur News

ਪੰਜਾਬ ਸਬ ਜੂਨੀਅਰ ਬਾਕਸਿੰਗ ਚੈਂਪਿਅਨਸ਼ਿਪ 'ਚ ਫਿਰੋਜ਼ਪੁਰ ਦੇ ਬਾਕਸਰਾਂ ਨੇ ਮਾਰੀਆਂ ਮੱਲਾਂ

ਪੰਜਾਬ ਸਬ ਜੂਨੀਅਰ ਬਾਕਸਿੰਗ ਚੈਂਪਿਅਨਸ਼ਿਪ &#39ਚ ਫਿਰੋਜ਼ਪੁਰ ਦੇ ਬਾਕਸਰਾਂ ਨੇ ਮਾਰੀਆਂ ਮੱਲਾਂ
-3 ਸਿਲਵਰ ਅਤੇ 3 ਕਾਂਸੇ ਦੇ ਮੈਡਲ ਜਿੱਤ ਕੇ ਖਿਡਾਰੀਆਂ ਕੀਤਾ ਫਿਰੋਜ਼ਪੁਰ ਦਾ ਨਾਮ ਰੋਸ਼ਨ: ਰੰਮੀ ਕਾਂਤ
-ਨਾਰਥ ਜੋਨ ਅੰਤਰ ਸਕੂਲ ਚੈਂਪਿਅਨਸ਼ਿਪ &#39ਚ ਵੀ ਜਿੱਤਿਆ ਸੋਨੇ ਦਾ ਤਮਗਾ

BOXING WINNER

ਫਿਰੋਜ਼ਪੁਰ 19 ਅਗਸਤ () : ਤਲਵੰਡੀ ਸਾਬੋ ਵਿਖੇ (ਜ਼ਿਲ•ਾ ਬਠਿੰਡਾ) ਵਿਖੇ ਹੋਈ ਪੰਜਾਬ ਸਬ ਜੂਨੀਅਰ ਬਾਕਸਿੰਗ ਚੈਂਪਿਅਨਸ਼ਿਪ ਵਿਚ ਫਿਰੋਜ਼ਪੁਰ ਦੇ ਖਿਡਾਰੀਆਂ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ 3 ਸਿਲਵਰ ਅਤੇ 3 ਬਰੌਂਜ ਮੈਡਲ ਹਾਸਲ ਕੀਤੇ । ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਇਕ ਬਾਕਸਰ ਨੇ ਨਾਰਥ ਜੋਨ ਅੰਤਰ ਸਕੂਲ ਚੈਂਪਿਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕਰਕੇ ਆਪਣੇ ਸਕੂਲ ਅਤੇ ਫਿਰੋਜ਼ਪੁਰ ਦਾ ਨਾਂਅ ਰੋਸ਼ਨ ਕੀਤਾ । ਇਸ ਸਬੰਧੀ ਵਧੇਰੇ ਜਾਣਕਾਰੀ ਦੇਂਦੇ ਹੋਏ ਜਿਲ•ਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਬਾਕਸਿੰਗ ਕੋਚ ਰਮੀਕਾਂਤ ਅਤੇ ਬਾਕਸਿੰਗ ਕੋਚ ਰਾਜਬੀਰ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਬਠਿੰਡਾ ਵਿਖੇ ਚਾਰ ਰੋਜਾ ਸਬ ਜੂਨੀਅਰ ਬਾਕਸਿੰਗ ਚੈਂਪਿਅਨਸ਼ਿਪ ਹੋਈ ਸੀ । ਇਸ ਵਿਚ ਪੰਜਾਬ ਭਰ ਤੋਂ 600 ਦੇ ਕਰੀਬ ਬਾਕਸਰਾਂ ਨੇ ਹਿੱਸਾ ਲਿਆ । ਰਮੀਂਕਾਂਤ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਖਿਡਾਰੀ ਪਹਿਲੋਂ ਵੀ ਚੰਗਾ ਪ੍ਰਦਰਸ਼ਨ ਕਰਦੇ ਆਏ ਹਨ , ਪਰ ਇਸ ਵਾਰ ਜੋ ਪ੍ਰਦਰਸ਼ਨ ਫਿਰੋਜ਼ਪੁਰ ਦੇ ਖਿਡਾਰੀਆਂ ਨੇ ਕੀਤਾ ਹੈ ਉਹ ਬਹੁਤ ਹੀ ਲਾਜਵਾਬ ਹੈ । ਉਨ•ਾਂ ਦੱਸਿਆ ਕਿ ਇਸ ਵਾਰ ਟੀਮ ਦੇ 6 ਖਿਡਾਰੀ ਸੈਮੀਫਾਈਨਲ ਵਿਚ ਪਹੁੰਚੇ ਅਤੇ 3 ਫਾਈਨਲ ਵਿਚ ਪਹੁੰਚੇ। ਪੰਜਾਬ ਭਰ ਤੋਂ ਆਏ ਬਾਕਸਰਾਂ ਨਾਲ ਬੜੇ ਸਖਤ ਮੁਕਾਬਲਿਆਂ ਵਿਚ ਫਿਰੋਜ਼ਪੁਰ ਦੇ ਬਾਕਸਰਾਂ ਨੇ 3 ਸਿਲਵਰ ਅਤੇ 3 ਤਾਂਬੇ ਦੇ ਮੈਡਲ ਹਾਸਲ ਕੀਤੇ । ਉਨ•ਾਂ ਦੱਸਿਆ ਕਿ ਸ਼ੁਭਮ ਵਾਸੀ ਫਿਰੋਜ਼ਪੁਰ ਸ਼ਹਿਰ , ਰਣਜੋਤ ਸਿੰਘ ਪੁੱਤਰ ਬੋਹੜ ਸਿੰਘ ਅਤੇ ਰਣਜੋਧ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਰੁਕਨਾ ਬੇਗੂ ਨੇ  ਸਿਲਵਰ ਮੈਡਲ ਹਾਸਲ ਕੀਤੇ  ਜਦਕਿ ਸੂਰਜ , ਹਰਮਨਪ੍ਰੀਤ ਸਿੰਘ ਅਤੇ ਕਰਨਬੀਰ ਸਿੰਘ ਨੇ ਤਾਂਬੇ ਦੇ ਮੈਡਲ  ਹਾਸਲ ਕੀਤੇ । ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਬਾਕਸਿੰਗ ਕੋਚ ਰਮੀਂਕਾਂਤ ਦੇ ਹੀ ਦਿਸ਼ਾ ਨਿਰਦੇਸ਼ਾਂ ਹੇਠ ਚਲ ਰਹੇ ਦਿਲਬਾਗ ਸਿੰਘ ਮੈਮੋਰੀਅਲ ਬਾਕਸਿੰਗ ਕਲੱਬ ਰੁਕਨਾ ਬੇਗੂ ਦੇ ਰਾਹੁਲ ਰਾਏ ਨੇ ਨਾਰਥ ਜੋਨ ਅੰਤਰ ਸਕੂਲ ਚੈਂਪਿਅਨਸ਼ਿਪ ਵਿਚ  ਪਹਿਲਾ ਸਥਾਨ ਹਾਸਲ ਕਰਕੇ ਗੋਡਲ ਮੈਡਲ ਜਿੱਤ ਕੇ ਫਿਰੋਜ਼ਪੁਰ ਦਾ ਨਾਮ ਰੋਸ਼ਨ ਕੀਤਾ। ਇਸ ਮੋਕੇ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਦੁਲਚੀ ਕੇ, ਰਾਜਕਰਨ ਸਿੰਘ ਅਤੇ ਹੋਰ ਵੀ ਕਈ ਹਾਜ਼ਰ ਸਨ।

Related Articles

Back to top button