ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਧਾਇਕ ਦਹੀਯਾ ਨੂੰ ਦਿੱਤਾ ਮੰਗ ਪੱਤਰ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕਰੇ ਪੰਜਾਬ ਸਰਕਾਰ:- ਸ਼ੁਬੇਗ ਸਿੰਘ ਜਿਲ੍ਹਾ ਕੋਆਰਡੀਨੇਟਰ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਧਾਇਕ ਦਹੀਯਾ ਨੂੰ ਦਿੱਤਾ ਮੰਗ ਪੱਤਰ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕਰੇ ਪੰਜਾਬ ਸਰਕਾਰ:- ਸ਼ੁਬੇਗ ਸਿੰਘ ਜਿਲ੍ਹਾ ਕੋਆਰਡੀਨੇਟਰ
ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 180 ਮਹੀਨੇ ਦਾ ਡੀਏ, ਅਧੂਰਾ ਪੇ-ਕਮਿਸ਼ਨ, ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਵੱਖ-ਵੱਖ ਮੰਗਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰੇ:-ਮੁਲਾਜ਼ਮ ਤੇ ਪੈਨਸ਼ਨਰ ਆਗੂ
ਫਿਰੋਜ਼ਪੁਰ 30 ਜਨਵਰੀ 2024: ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸਟੇਟ ਬਾਡੀ ਵੱਲੋਂ ਦਿੱਤੇ ਪ੍ਰੋਗਰਾਮ ਮੁਤਾਬਿਕ ਸ੍ਰ. ਸ਼ੁਬੇਗ ਸਿੰਘ ਜਿਲ੍ਹਾ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਰੋਸ਼ ਪ੍ਰਦਰਸ਼ਨ ਕਰਦੇ ਹੋਏ ਫਿਰੋਜ਼ਪੁਰ ਦਿਹਾਤੀ ਦੇ ਐਮ.ਐਲ.ਏ ਸ੍ਰੀ. ਰਜ਼ਨੀਸ਼ ਦਹੀਯਾ ਨੂੰ ਫਰੰਟ ਵੱਲੋਂ ਮੰਗ ਪੱਤਰ ਦਿੱਤਾ ਗਿਆ।
ਜਿਲ੍ਹਾ ਫਿਰੋਜ਼ਪੁਰ ਦੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਵੱਖ-ਵੱਖ ਜੱਥੇਬੰਦੀਆਂ ਦੇ ਅਹੁੱਦੇਦਾਰ ਵੱਲੋਂ ਮੰਗਾਂ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸ੍ਰ. ਜਸਪਾਲ ਸਿੰਘ ਪ੍ਰਧਾਨ ਪੁਲਿਸ ਵਿਭਾਗ ਪੈਨਸ਼ਨਰ, ਕਸ਼ਮੀਰ ਸਿੰਘ ਜੇਲ੍ਹ ਵਿਭਾਗ ਪੈਨਸ਼ਨਰ, ਨਰਿੰਦਰ ਕੁਮਾਰ ਹੈਲਥ ਵਿਭਾਗ, ਮਲਕੀਤ ਚੰਦ ਪਾਸੀ ਪੰਜਾਬ ਪੈਨਸ਼ਨਰ, ਪਰਵੀਨ ਕੁਮਾਰ ਜਨਰਲ ਸਕੱਤਰ ਪੀ.ਐਸ.ਐਸ ਫੈਡਰੇਸ਼ਨ, ਸ੍ਰ ਖਜਾਨ ਸਿੰਘ ਪ੍ਰਧਾਨ ਪੰਜਾਬ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ, ਗੁਰਦੇਵ ਸਿੰਘ ਪ੍ਰਧਾਨ ਪੀ.ਐੱਸ.ਐੱਸ.ਐੱਫ, ਮਹਿੰਦਰ ਸਿੰਘ ਧਾਲੀਵਾਲ ਪ੍ਰਧਾਨ ਜੰਗਲਾਤ ਵਿਭਾਗ, ਜਸਵਿੰਦਰ ਸਿੰਘ ਕੌੜਾ ਨਰਸਿੰਗ ਇੰਜੀ:, ਜਗਦੀਪ ਸਿੰਘ ਮਾਂਗਟ ਪ੍ਰਧਾਨ ਇੰਜੀ: ਕਾਲਜ, ਸੁਖਚੈਨ ਸਿੰਘ ਪ੍ਰਧਾਨ ਖੇਤੀਬਾੜੀ ਵਿਭਾਗ, ਪੀ.ਐਸ.ਐਮ.ਐਸ.ਯੂ ਦੇ ਅਹੁੱਦੇਦਾਰ ਪ੍ਰਦੀਪ ਵਿਨਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਧੂਰਾ ਪੇ-ਕਮਿਸ਼ਨ ਦਿੱਤਾ ਹੈ। ਲੱਗਭਗ 180 ਮਹੀਨੇ ਦਾ ਡੀ.ਏ ਦਾ ਬਕਾਇਆਂ ਅਤੇ 1-1-2016 ਤੋਂ 30-06-2021 ਤੱਕ ਪੇ-ਕਮਿਸ਼ਨ ਦਾ ਬਕਾਇਆ ਨਹੀ ਦਿੱਤਾ, ਕੋਈ ਵੀ ਕੱਚਾ ਮੁਲਾਜ਼ਮ ਪੱਕਾ ਨਹੀ ਕੀਤਾ, ਪੁਰਾਣੀ ਪੈਨਸ਼ਨ ਬਹਾਲ ਨਹੀ ਕੀਤੀ ਗਈ, 01-01-2015 ਅਤੇ 05-09-2016 ਦੇ ਪੱਤਰਾਂ ਨੂੰ ਰੱਦ ਨਹੀ ਕੀਤਾ ਜਿਸ ਅਨੁਸਾਰ ਪ੍ਰਬੇਸ਼ਨ ਸਮਾਂ ਘੱਟ ਨਹੀ ਕੀਤਾ ਗਿਆ, ਮੈਡੀਕਲ ਕੈਸ਼-ਲੈਸ਼ ਸਕੀਮ ਲਾਗੂ ਨਹੀ ਕੀਤੀ ਗਈ, ਆਂਗਣਵਾੜੀ ਅਤੇ ਆਸ਼ਾਂ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦਿੱਤਾ ਗਿਆ ਅਤੇ ਉਨ੍ਹਾਂ ਦੇ ਮਾਣ ਭੱਤੇ ਵਿਚ ਵਾਧਾ ਨਹੀ ਕੀਤਾ ਗਿਆ, ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਨਹੀ ਕੀਤੀ ਗਈ, ਪੀ.ਐਸ.ਪੀ.ਸੀ.ਐਲ ਦੇ ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਦੀ ਛੋਟ ਮੁਲਾਜ਼ਮਾਂ ਵਾਗੂ ਨਹੀ ਦਿੱਤੀ ਗਈ।, ਮਿਊਸੀਪਲਟੀ ਅਤੇ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਪੰਜਾਬ ਰਾਜ ਦੇ ਪੈਨਸ਼ਨਰ ਦੀ ਤਰਜ ਤੇ ਪੈਨਸ਼ਨ ਨਹੀ ਦਿੱਤੀ ਜਾ ਰਹੀ । ਇਸ ਤੋਂ ਇਲਾਵਾ ਭਗਤ ਸਿੰਘ ਇੰਜੀਨੀਅਰ ਕਾਲਜ ਦੇ ਮੁਲਾਜ਼ਮਾਂ ਨੂੰ ਕਈ ਮਹੀਨੇ ਤੋਂ ਤਨਖਾਹ ਨਾਂ ਮਿਲਣ ਕਾਰਨ ਮੁਲਾਜ਼ਮਾਂ ਵਿਚ ਵੱਡਾ ਰੋਸ ਪਾਈਆ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਵੱਲੋਂ ਡੀਸੀ ਦਫ਼ਤਰ ਤੋਂ ਜਲੂਸ ਦੀ ਸ਼ਕਲ ਵਿਚ ਅਕਾਸ਼ ਗੁੰਜਾਊ ਨਾਹਰੇ ਮਾਰਦੇ ਹੋਏ ਸ੍ਰੀ ਰਜਨੀਸ਼ ਦਹੀਯਾ ਐੱਮ.ਐੱਲ.ਏ ਦੇ ਦਫ਼ਤਰ ਪਹੁੰਚੇ। ਫਰੰਟ ਦੇ ਆਗੂ ਤੋਂ ਐੱਮ.ਐੱਲ.ਏ ਦੇ ਨਿੱਜੀ ਸਹਾਇਕ ਨੇ ਮੰਗ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਫਰੰਟ ਵਿੱਚ ਸ਼ਾਮਲ ਜਥੇਬੰਦੀਆਂ ਦੇ ਜਿਹੜੇ ਆਗੂ ਨਹੀ ਪਹੁੰਚੇ ਉਹ ਅਗਲੇ ਐਕਸ਼ਨ ਪ੍ਰੋਗਰਾਮ ਵਿੱਚ ਪਹੁੰਚਣਾ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।