ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਕਰੇਗੀ 17 ਮਾਰਚ ਨੂੰ ਅਲਟੀਮੇਟਮ ਰੈਲੀ ਸੈਕਟਰ 17 ਚੰਡੀਗੜ• 'ਚ
ਫਿਰੋਜ਼ਪੁਰ 16 ਮਾਰਚ (ਏ. ਸੀ. ਚਾਵਲਾ ) : ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਉਲੀਕੇ ਪ੍ਰੋਗਰਾਮ ਤਹਿਤ ਸਰਕਾਰ ਦੀਆਂ ਮੁਲਾਜ਼ਮ ਮਾਰੂ, ਮਜ਼ਦੂਰ ਮਾਰੂ, ਕਿਸਾਨ ਮਾਰੂ ਨੀਤੀਆਂ ਦੇ ਖਿਲਾਫ 17 ਮਾਰਚ ਨੂੰ ਅਲਟੀਮੇਟਮ ਰੈਲੀ ਸੈਕਟਰ 17 ਚੰਡੀਗੜ• ਵਿਖੇ ਕੀਤੀ ਜਾਵੇਗੀ। ਜਿਸ ਦੇ ਸਬੰਧ ਵਿਚ ਅੱਜ ਫਿਰੋਜ਼ਪੁਰ ਵਿਖੇ ਰਵਿੰਦਰ ਲੂਥਰਾ ਦੀ ਅਗਵਾਈ ਵਿਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਕੁਲਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ ਅਤੇ ਆਪਣੀਆਂ ਮਨਮਾਨੀਆਂ ਕਰਨ ਤੋਂ ਗੁਰੇਜ਼ ਨਹੀਂ ਕਰਦੀ। ਉਨ•ਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ 3 ਸਾਲ ਦੀ ਸੇਵਾ ਵਾਲੇ ਠੇਕੇ ਤੇ ਨਿਯੁਕਤ, ਠੇਕੇਦਾਰ ਰਾਹੀਂ ਨਿਯੁਕਤ, ਦਿਹਾੜੀਦਾਰ ਅਤੇ ਪਾਰਟ ਟਾਈਮ ਮੁਲਾਜ਼ਮ ਰੈਗੂਲਰ ਕਰਨੇ, 6ਵੇਂ ਪੰਜਾਬ ਤਨਖਾਹ ਕਮਿਸ਼ਨ ਦਾ ਹਾਈਕੋਰਟ ਦੇ ਜੱਜ ਦੀ ਪ੍ਰਧਾਨਗੀ ਹੇਠ ਗਠਨ ਕਰਨਾ, 10 ਪ੍ਰਤੀਸ਼ਤ ਡਿਊ ਡੀ. ਏ. ਦੀ ਕਿਸ਼ਤ ਦਾ ਬਕਾਇਆ ਦੇਣਾ, ਕੈਸ਼ਲੈਸ ਹੈਲਥ ਸਕੀਮ ਲਾਗੂ ਕਰਨੀ, ਬਿਨ•ਾ ਛੇੜਛਾੜ 4-9-14 ਸਾਲਾ ਏ. ਸੀ. ਪੀ ਸਕੀਮ ਲਾਗੂ ਕਰਨੀ, ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣੀ, ਵਰਦੀਆਂ ਦੇਣ ਸਬੰਧੀ ਫੈਸਲਾ ਦੁਬਾਰਾ ਲਾਗੂ ਕਰਨਾ ਆਦਿ ਤੇ ਸਰਕਾਰ ਕਈ ਵਾਰ ਗੱਲਬਾਤ ਕਰਕੇ ਉਨ•ਾਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ। ਉਨ•ਾਂ ਕਿਹਾ ਕਿ ਪਿਛਲੇ ਦਿਨੀਂ ਸੈਂਟਰ ਸਰਕਾਰ ਵਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਸ ਵਿਚ ਕਾਰਪੋਰੇਟ ਘਰਾਣਿਆਂ ਨੁੰ ਵੱਡਾ ਫਾਇਦਾ ਦਿੱਤਾ ਗਿਆ, ਜਦਕਿ ਮਹਿੰਗਾਈ ਨੂੰ ਨੱਥ ਪਾਉਣ ਵਾਲੀ ਮੋਦੀ ਸਰਕਾਰ ਨੇ ਆਮ ਲੋਕਾਂ ਸਿਰ ਮਹਿੰਗਾਈ ਦਾ ਪਹਾੜ ਸੁੱਟ ਦਿੱਤਾ ਹੈ। ਉਨ•ਾਂ ਕਿਹਾ ਕਿ 17 ਮਾਰਚ 2015 ਨੂੰ ਚੰਡੀਗੜ• ਵਿਖੇ ਹੋਣ ਜਾ ਰਹੀ ਅਲਟੀਮੇਟਮ ਰੈਲੀ ਵਿਚ ਜ਼ਿਲ•ੇ ਫਿਰੋਜ਼ਪੁਰ ਤੋਂ ਸੈਂਕੜੇ ਮੁਲਾਜ਼ਮ ਜਾਣਗੇ। ਰੈਲੀ ਨੂੰ ਰਮਨ ਅੱਤਰੀ, ਹਰਪ੍ਰੀਤ ਸਿੰਘ ਥਿੰਦ, ਬੂਟਾ ਮੱਲਾ, ਰਵਿੰਦਰ ਸ਼ਰਮਾ, ਬਲਵੀਰ ਸਿੰਘ ਗਿੱਲਾਂਵਾਲਾ, ਬਲਕਾਰ ਭੱਖੜਾ, ਨਰਿੰਦਰ ਸ਼ਰਮਾ, ਲੋਕੇਸ਼ ਰਾਏ ਤਲਵਾੜ, ਦਵਿੰਦਰ ਸਿੰਘ ਬਾਜੀਦਪੁਰੀ, ਦੇਸ ਰਾਜ ਘਾਰੂ, ਵੇਦ ਪ੍ਰਕਾਸ਼, ਸੇਖਰ, ਪ੍ਰੇਮ ਸਚਦੇਵਾ, ਪਵਨ ਮਨਚੰਦਾ, ਪਰਮਜੀਤ ਕੌਰ, ਮੋਨਿਕਾ, ਰਜਨੀਸ਼, ਰਜਨੀ ਉਬਰਾਏ ਆਦਿ ਨੇ ਵੀ ਸੰਬੋਧਨ ਕੀਤ