Ferozepur News

ਅਮਿੱਟ ਛਾਪਾਂ ਛੱਡ ਗਿਆ ਸ਼ਹੀਦ ਉੱਧਮ ਸਿੰਘ ਦੇ 118 ਵੇਂ ਜਨਮ ਦਿਵਸ ਮੌਕੇ ਕਰਵਾਇਆ ਸੱਭਿਆਚਾਰਕ ਮੇਲਾ

ਫ਼ਿਰੋਜ਼ਪੁਰ 27 ਦਸੰਬਰ – ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਸੱਤ ਸਮੁੰਦਰੋਂ ਪਾਰ ਜਾ ਬਦਲਾ ਲੈਣ ਵਾਲੇ ਅਣਖੀਲੇ ਸੂਰਮੇ ਸ਼ਹੀਦ ਉੱਧਮ ਸਿੰਘ ਦੇ 118ਵੇਂ ਜਨਮ ਦਿਵਸ ਮੌਕੇ ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸ਼ਨ ਫ਼ਿਰੋਜ਼ਪੁਰ ਵੱਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਵਿਸ਼ਾਲ ਸੱਭਿਆਚਾਰਕ ਮੇਲਾ ਅਮਿੱਟ ਛਾਪਾਂ ਛੱਡ ਗਿਆ। ਸਥਾਨਕ ਸ਼ਹੀਦ ਉੱਧਮ ਸਿੰਘ ਭਵਨ ਵਿੱਚ ਕਰਵਾਇਆ ਗਿਆ ਇਹ ਮੇਲਾ ਜਿੱਥੇ ਹਾਜ਼ਰੀ ਪੱਖੋਂ ਕਾਫੀ ਭਰਵਾਂ ਸੀ, ਉੱਥੇ ਇਸ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਕਿ ਸਾਰੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਆਪਣੇ ਰਾਜਸੀ ਮੱਤਭੇਦ ਭੁਲਾ ਕੇ ਇਸ ਮੇਲੇ ਵਿੱਚ ਆਪਣੀ ਹਾਜ਼ਰੀ ਭਰੀ ਅਤੇ ਸ਼ਹੀਦ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ।
ਆਰਗੇਨਾਈਜੇਸ਼ਨ ਦੇ ਅਹੁੱਦੇਦਾਰਾਂ ਵੱਲੋਂ ਰਾਮ ਮੁਹੰਮਦ ਸਿੰਘ ਆਜ਼ਾਦ (ਸ਼ਹੀਦ ਉੱਧਮ ਸਿੰਘ) ਦੇ ਸਰੂਪ ‘ਤੇ ਸਮੂਹਿਕ ਰੂਪ ਵਿੱਚ ਸ਼ਰਧਾ ਦੇ ਫੁੱਲ ਅਰਪਿਣ ਕਰਨ ਨਾਲ ਆਰੰਭ ਹੋਏ ਸੱਭਿਆਚਾਰਕ ਮੇਲੇ ਵਿੱਚ ਹਾਜ਼ਰੀ ਭਰਨ ਵਾਲੇ ਸਥਾਨਕ ਗਾਇਕਾਂ ਜੋਬਨ ਸਾਮਾਂ, ਗੁਲਸ਼ਨ, ਹੈਰੀ ਥਿੰਦ, ਬੂਟਾ ਅਨਮੋਲ, ਲਵਲੀ ਸੰਧੂ, ਮਨੀ ਸਿੱਧੂ ਅਤੇ ਉੱਘੇ ਪੰਜਾਬੀ ਗਾਇਕਾਂ ਇਮਾਨਤਪ੍ਰੀਤ, ਹਰਮਿਲਾਪ ਗਿੱਲ, ਹਰਿੰਦਰ ਸੰਧੂ ਅਤੇ ਹਰਜੀਤ ਹਰਮਨ ਆਦਿ ਕਲਾਕਾਰਾਂ ਨੇ ਜਿੱਥੇ ਸ਼ਹੀਦ ਵੱਲੋਂ ਦਿਖਾਈ ਅਣਖ ਅਤੇ ਸੂਰਬੀਰਤਾ ਨੂੰ ਆਪਣੇ ਸ਼ਬਦਾਂ ਰਾਹੀਂ ਸ਼ਹੀਦ ਨੂੰ ਆਪਣੀ ਅਕਦੀਤ ਪੇਸ਼ ਕੀਤੇ ਉੱਥੇ ਆਪੋ ਆਪਣੇ ਚਰਚਿਤ ਗੀਤਾਂ ਅਤੇ ਲੋਕ ਤੱਥਾਂ ਨਾਲ ਭਰਵੀਂ ਹਾਜ਼ਰੀ ਲਵਾਈ। ਮੇਲੇ ਵਿੱਚ ਅੰਮ੍ਰਿਤਸਰ ਦੇ ਸੈਨ ਬ੍ਰਦਰਜ਼ ਨੇ ਵੀ ਸੁਫੀਆਨਾ ਗਾਇਕੀ ਰਾਹੀਂ ਸਮਾਂ ਬਨ੍ਹਿਆ। ਮੇਲੇ ਦੌਰਾਨ ਜੂਨੀਅਰ ਵਰਲਡ ਕੱਪ ਜਿੱਤਣ ਵਾਲੀ ਹਾਕੀ ਟੀਮ ਦੇ ਪਰਮਿੰਦਰ ਸਿੰਘ ਪਿੱਦੀ, ਡਾਇਰੈਕਟਰ ਯੁਵਕ ਭਲਾਈ ਪੰਜਾਬ ਯੂਨੀਵਰਸਿਟੀ ਡਾ: ਨਿਰਮਲ ਜੌੜਾ, ਪ੍ਰੀਤਮ ਸਿੰਘ ਭਰੋਵਾਲ ਚੇਅਰਮੈਨ ਬਾਬਾ ਫਰੀਦ ਫਾਊਂਡੇਸ਼ਨ, ਡਾ ਸੁਰਜੀਤ ਸਿੰਘ ਸਿੱਧੂ ਪਿੰ੍ਰਸੀਪਲ ਅਤੇ ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਮ ਅਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸੰਧਾ ਨੇ ਇੱਕ ਲੱਖ 21 ਹਜ਼ਾਰ ਰੁਪਏ, ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇੱਕ ਲੱਖ ਰੁਪਏ ਦੇ ਚੈੱਕ, ਕੁਲਬੀਰ ਸਿੰਘ ਜੀਰਾ ਨੇ 21 ਹਜ਼ਾਰ ਰੁਪਏ ਨਕਦ, ਬੀਬੀ ਸਤਿਕਾਰ ਕੌਰ ਨੇ 11 ਹਜ਼ਾਰ ਰੁਪਏ, ਰਤਿੰਦਰ ਸਿੰਘ ਨੀਲੂ ਸਾਈਆਂਵਾਲਾ ਨੇ 11 ਹਜ਼ਾਰ ਰੁਪਏ, ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਦੇ ਪਿੰ੍ਰਸੀਪਲ ਡਾ: ਸੁਰਜੀਤ ਸਿੰਘ ਸਿੱਧੂ ਨੇ 11 ਹਜ਼ਾਰ ਰੁਪਏ ਅਤੇ ਦਲਜੀਤ ਸਿੰਘ ਬਿੱਟੂ ਠੇਕੇਦਾਰ ਨੇ 32 ਹਜ਼ਾਰ ਰੁਪਏ ਆਰਗੇਨਾਈਜੇਸ਼ਨ ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਗਵਾਨ ਸਿੰਘ ਸਾਮਾ, ਕਰਤਾਰ ਸਿੰਘ ਰੁਕਣਾ ਮੁੰਗਲਾ, ਬਲਜੀਤ ਸਿੰਘ ਏ.ਡੀ.ਏ, ਵੇਦ ਪ੍ਰਕਾਸ਼ ਚੇਅਰਮੈਨ, ਇਕਬਾਲ ਚੰਦ ਬੱਟੀ, ਸ਼ੁਭਾਸ਼ ਪਿੰਡੀ, ਗੁਰਭੇਜ ਸਿੰਘ ਟਿੱਬੀ, ਗੁਰਿੰਦਰ ਸਿੰਘ, ਮਲਕੀਅਤ ਸਿੰਘ, ਹਰਚਰਨ ਸਿੰਘ ਸਾਮ:, ਸੁਖਚੈਨ ਸਿੰਘ ਮੋਹਕਮ ਖਾਂ, ਗੁਰਚਰਨ ਸਿੰਘ ਥਿੰਦ, ਜੋਗਾ ਸਿੰਘ ਮੁਰਕਵਾਲਾ ਚੇਅਰਮੈਨ, ਰਵਿੰਦਰ ਸਿੰਘ ਖੋਸਾ ਕੈਨੇਡਾ, ਸਾਹਿਬ ਸਿੰਘ ਮੁੱਦਕਾ, ਅੰਗਰੇਜ਼ ਸਿੰਘ ਕੋਟੀਆ, ਬਲਕਾਰ ਸਿੰਘ ਢਿੱਲੋਂ, ਮਨੀ ਸਰਪੰਚ, ਦਿਲਬਾਗ ਸਿੰਘ ਸ਼ੇਰ ਖਾਂ, ਜਸਵਿੰਦਰ ਸਿੰਘ ਜਾਗੋਵਾਲੀਆ, ਜਸਬੀਰ ਸਿੰਘ ਜੋਸਨ, ਜਸਪਾਲ ਹਾਂਡਾ, ਬਲਿਹਾਰ ਸਿੰਘ ਮੁੱਤੀ, ਬਲਜਿੰਦਰ ਸਿੰਘ ਪਟਵਾਰੀ, ਰਣਜੀਤ ਸਿੰਘ ਸੇਰਖਾਂ, ਡਾ: ਮਲਕੀਤ ਸਿੰਘ ਰੱਖੜੀ, ਸੁਰਜੀਤ ਸਿੰਘ ਨੰਬਰਦਾਰ, ਦਵਿੰੰਦਰ ਸਿੰਘ ਕਮੱਗਰ, ਬਲਜੀਤ ਸਿੰਘ ਰੱਖੜੀ,  ਸੁੱਚਾ ਸਿੰਘ ਟਿੱਬੀ, ਗੁਰਨਾਮ ਸਿੰਘ ਸ਼ੇਰਖਾਂ, ਬਲਜਿੰਦਰ ਸਿੰਘ ਅੱਛੇਵਾਲਾ, ਸ਼ਾਹਬਾਜ਼ ਸਿੰਘ ਥਿੰਦ, ਗੁਰਦੇਵ ਸਿੰਘ ਵਾਹਗੇਵਾਲਾ, ਜਗਦੀਪ ਮਿੰਟੂ, ਇੱਦਰਜੀਤ ਸਿੰਘ, ਫੌਜਾ ਸਿੰਘ, ਪ੍ਰਗਟ ਸਿੰਘ ਛੀਨਾ, ਰਾਜਪਾਲ ਸਿੰਘ ਮੁੱਤੀ, ਹਰਪਾਲ ਸਿੰਘ ਟਿੱਬੀ ਆਦਿ ਮੌਜੂਦ ਸਨ। ਉੱਘੇ ਕਮੇਡੀਅਨ ਅਤੇ ਗੀਤਕਾਰ ਗੁਰਨਾਮ ਸਿੱਧੂ ਨੇ ਸਟੇਜ ਸੰਚਾਲਣ ਬਾਖੂਬੀ ਨਿਭਾਇਆ।

Related Articles

Back to top button