ਪਿੰਡ ਖੰਭਾ ਦੇ 6 ਪਰਿਵਾਰਾਂ ਛੱਡੀ ਕਾਂਗਰਸ-ਨੋਨੀ ਮਾਨ ਦਾ ਫੜਿਆ ਪੱਲਾ
ਗੁਰੂਹਰਸਹਾਏ/ਫਿਰੋਜ਼ਪੁਰ 31 January 2017 (ਜਗਦੀਸ਼ ਥਿੰਦ ) ਬਾਈ ਜੀ ਵੋਟ ਪੈਣ ਤੱਕ ਹਲਕੇ ਦੇ ਸਾਰੇ ਪਿੰਡਾਂ ਵਿਚਲਾ ਹਰੇਕ ਮੈਂਬਰ ਅਕਾਲੀ ਦਲ ਬਾਦਲ ਦਾ ਹੋ ਜਾਵੇਗਾ। ਇਹ ਦਾਅਵਾ ਪਿੰਡਾਂ ਦੇ ਤੂਫਾਨੀ ਦੌਰੇ ਦੌਰਾਨ ਪਿੰਡ ਖੰਭਾ ਵਿਖੇ ਕਾਂਗਰਸ ਛੱਡ ਅਕਾਲੀ ਦਲ ਬਾਦਲ ਵਿਚ ਆਉਣ ਵਾਲਿਆਂ ਦਾ ਸਵਾਗਤ ਕਰਦਿਆਂ ਸ: ਵਰਦੇਵ ਸਿੰਘ ਨੋਨੀ ਮਾਨ ਨੇ ਕੀਤਾ। ਸ: ਮਾਨ ਨੇ ਕਿਹਾ ਕਿ ਜਿਸ ਤਰ•ਾਂ ਹਲਕੇ ਦੇ ਹਰੇਕ ਪਿੰਡ ਵਿਚੋਂ ਵੋਟਰਾਂ ਦੇ ਭਰਵੇਂ ਇਕੱਠ ਨੇ ਵੋਟਾਂ ਪਾਉਣ ਦਾ ਐਲਾਨ ਕੀਤਾ ਹੈ, ਉਸੀ ਤਰ•ਾਂ ਧੜਾ-ਧੜ ਕਾਂਗਰਸ ਦੀ ਡੁੱਬਦੀ ਬੇੜੀ ਤੋਂ ਝੜੇ ਇਲਾਕਾ ਨਿਵਾਸੀਆਂ ਨੇ ਪੰਜਾਬ ਦੀ ਹਰਮਨ ਪਿਆਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਮੂਲੀਅਤ ਕੀਤੀ ਹੈ। ਪਿੰਡ ਖੰਭਾ ਦੇ 6 ਪਰਿਵਾਰਾਂ ਨੂੰ ਸਿਰੋਪਾਓ ਪਾਉਂਦਿਆਂ ਸ: ਮਾਨ ਨੇ ਕਿਹਾ ਕਿ ਤੁਹਾਨੂੰ ਵੀ ਦੂਸਰੇ ਵਰਕਰਾਂ ਵਾਂਗ ਪਿਆਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਲੋਕ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਤੋਂ ਪੂਰੀ ਤਰ•ਾਂ ਸੰਤੁਸ਼ਟ ਹਨ ਅਤੇ ਉਹ ਤੀਸਰੀ ਵਾਰ ਫਿਰ ਅਕਾਲੀ-ਭਾਜਪਾ ਨੂੰ ਸਤ•ਾ ਸੌਂਪ ਕੇ ਪੰਜਾਬ ਵਿਚਲੇ ਵਿਕਾਸ ਨੂੰ ਹੋਰ ਤੇਜ਼ ਕਰਨਾ ਚਾਹੁੰਦੇ ਹਨ। ਉਨ•ਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਈ ਸਕੀਮਾਂ ਹੌਂਦ ਵਿਚ ਲਿਆਂਦੀਆਂ। ਉਨ•ਾਂ ਕਿਹਾ ਕਿ ਅਜੋਕੇ ਦੌਰ ਵਿਚ ਪੜ•ਾਈ ਤੇ ਸਿਹਤ ਸਹੂਲਤਾਂ ਦੇਣ ਲਈ ਕਰੋੜਾਂ ਦੀਆਂ ਗਰਾਟਾਂ ਜਾਰੀਆਂ ਕੀਤੀਆਂ ਗਈਆਂ ਤਾਂ ਜੋ ਲੋਕ ਪੜ•ਾਈ ਜਾਂ ਸਿਹਤ ਪੱਖੋਂ ਵਾਂਝੇ ਨਾ ਰਹਿ ਸਕਣ। ਇਸ ਮੌਕੇ ਹਰਜਿੰਦਰਪਾਲ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ, ਦਰਸ਼ਨ ਸਿੰਘ ਬਰਾੜ ਮੈਂਬਰ ਐਸ.ਜੀ.ਪੀ.ਸੀ, ਬਲਦੇਵ ਰਾਜ ਕੰਬੋਜ ਚੇਅਰਮੈਨ ਜ਼ਿਲ•ਾ ਪ੍ਰੀਸ਼ਦ, ਪ੍ਰੀਤਮ ਸਿੰਘ ਮਲਸੀਆ, ਦਰਸ਼ਨ ਸਿੰਘ ਬੇਦੀ ਚੇਅਰਮੈਨ ਪੀ.ਏ.ਡੀ.ਬੀ, ਜੋਗਿੰਦਰ ਸਿੰਘ ਸਵਾਈ ਕੇ ਜ਼ਿਲ•ਾ ਪ੍ਰਧਾਨ ਯੂਥ ਅਕਾਲੀ ਦਲ, ਰਮਨਪ੍ਰੀਤ ਸਿੰਘ ਸੰਧੂ ਚੇਅਰਮੈਨ ਸ਼ੂਗਰ ਮਿੱਲ ਫ਼ਾਜ਼ਿਲਕਾ, ਪ੍ਰੇਮ ਸਚਦੇਵਾ ਸ਼ਹਿਰੀ ਸਰਕਲ ਪ੍ਰਧਾਨ, ਇਕਬਾਲ ਸਿੰਘ ਚੇਅਰਮੈਨ ਬਲਾਕ ਸੰਮਤੀ, ਗੁਰਦੀਪ ਸਿੰਘ ਮੈਂਬਰ ਜ਼ਿਲ•ਾ ਪ੍ਰੀਸ਼ਦ, ਸੁਖਵੰਤ ਸਿੰਘ ਥੇਹ ਗੁੱਜਰ ਮੈਂਬਰ ਜ਼ਿਲ•ਾ ਪ੍ਰੀਸ਼ਦ, ਰਮਨਪ੍ਰੀਤ ਸਿੰਘ ਸੰਧੂ ਚੇਅਰਮੈਨ ਸ਼ੂਗਰ ਮਿੱਲ ਫ਼ਾਜ਼ਿਲਕਾ, ਸਰਬਜੀਤ ਸਿੰਘ ਘਾਂਗਾ, ਗੁਰਦਿੱਤ ਸਿੰਘ ਸਰਕਲ ਪ੍ਰਧਾਨ, ਮੇਜਰ ਸਿੰਘ ਸੋਢੀਵਾਲਾ, ਅਮਰਜੀਤ ਸਿੰਘ ਮੰਗੇਵਾਲੀਆ, ਸਰਬਜੀਤ ਸਿੰਘ ਘਾਂਗਾ, ਗੁਰਦਿੱਤ ਸਿੰਘ ਸਰਕਲ ਪ੍ਰਧਾਨ, ਮੇਜਰ ਸਿੰਘ ਸੋਢੀਵਾਲਾ, ਗੁਰਪ੍ਰੀਤ ਸਿੰਘ ਲੱਖੋਕੇ, ਮੁਖਤਿਆਰ ਸਿੰਘ ਗਿੱਲ ਚੇਅਰਮੈਨ ਬਲਾਕ ਸੰਮਤੀ ਮਮਦੋਟ, ਗੁਰਪ੍ਰੀਤ ਸਿੰਘ ਲੱਖੋਕੇ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ।