ਤੇਜਸਵਣੀ ਨੇ ਸਮਰ ਬੁੱਕ ਰਾਈਟਿੰਗ ਫੈਸਟੀਵਲ 2024 ਦੌਰਾਨ ਭਾਰਤ ਵਿੱਚੋ ਪਹਿਲਾ ਸਥਾਨ ਕੀਤਾ ਹਾਸਲ
ਜਨਹਿਤ ਵਿਚ ਪਸੰਦ ਕੀਤੀ ਗਈ ਐਨ ਅਨਟੋਲਡ ਲੈਗੇਸੀ ਕਿਤਾਬ
ਤੇਜਸਵਣੀ ਨੇ ਸਮਰ ਬੁੱਕ ਰਾਈਟਿੰਗ ਫੈਸਟੀਵਲ 2024 ਦੌਰਾਨ ਭਾਰਤ ਵਿੱਚੋ ਪਹਿਲਾ ਸਥਾਨ ਕੀਤਾ ਹਾਸਲ
ਜਨਹਿਤ ਵਿਚ ਪਸੰਦ ਕੀਤੀ ਗਈ ਐਨ ਅਨਟੋਲਡ ਲੈਗੇਸੀ ਕਿਤਾਬ
ਫਾਜ਼ਿਲਕਾ 5 ਅਗਸਤ, 2024:
ਬਰੀ ਬੁੱਕਸ ਵੱਲੋਂ ਦੁਨੀਆ ਦੇ ਸਭ ਤੋਂ ਵੱਡੇ ਮੁਫਤ ਔਨਲਾਈਨ ਸਮਰ ਕੈਂਪ ਸਮਰ ਬੁੱਕ ਰਾਈਟਿੰਗ ਫੈਸਟੀਵਲ ਜਿੱਥੇ ਵਿਦਿਆਰਥੀ ਗਲੋਬਲ ਕਹਾਣੀਕਾਰਾਂ ਅਤੇ ਬੈਸਟ ਸੇਲਰ ਤੋਂ ਰਚਨਾਤਮਕ ਲਿਖਤ ਸਿੱਖਦੇ ਹਨ, ਫਿਰ ਉਹਨਾਂ ਨੂੰ ਪ੍ਰਕਾਸ਼ਿਤ ਲੇਖਕ ਬਣਨ ਦੇ ਟੀਚੇ ਨਾਲ ਆਪਣੀਆਂ ਕਹਾਣੀਆਂ ਲਿਖਣ ਦਾ ਮੌਕਾ ਮਿਲਦਾ ਹੈ। ਕਾਰਮਲ ਕਨਵੈਂਟ ਸਕੂਲ ਚੰਡੀਗੜ ਦੀ ਅਠਵੀ ਜਮਾਤ ਦੀ ਵਿਦਿਆਰਥਣ ਤੇਜਸਵਣੀ ਪੁੱਤਰੀ ਵਧੀਕ ਡਿਪਟੀ ਕਮਿਸ਼ਨਰ (ਜ ) ਫਾਜ਼ਿਲਕਾ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਸਮਰ ਬੁੱਕ ਰਾਈਟਿੰਗ ਫੈਸਟੀਵਲ 2024 ਦੌਰਾਨ ਭਾਰਤ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥਨ ਨੂੰ ਦਿੱਲੀ ਵਿੱਚ ਹੋਣ ਵਾਲੇ ਅਵਾਰਡ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ|
ਸਮਰ ਬੁੱਕ ਰਾਈਟਿੰਗ ਫੈਸਟੀਵਲ 2024 ਦੌਰਾਨ ਵਿਦਿਆਰਥਣ ਤੇਜਸਵਣੀ ਵੱਲੋਂ ਐਨ ਅਨਟੋਲਡ ਲੈਗੇਸੀ ਕਿਤਾਬ ਲਿਖੀ ਗਈ ਜੋ ਕਿ ਜਨਹਿਤ ਵਿਚ ਲੋਕਾਂ ਵੱਲੋਂ ਖੁਬ ਸਰਾਹੀ ਗਈ ਤੇ ਪਹਿਲੇ ਸਥਾਨ *ਤੇ ਰਹਿਣ ਵਿਚ ਸਫਲ ਸਾਬਿਤ ਹੋਈ। ਫੈਸਟੀਵਲ ਵਿਚ ਤੇਜਸਵਣੀ ਦੇ ਪਹਿਲੇ ਨੰਬਰ ਆਉਣ *ਤੇ ਜਿਥੇ ਪਰਿਵਾਰ ਦਾ ਨਾਮ ਰੋਸ਼ਨ ਹੋਇਆ ਹੈ ਉਥੇ ਦੇਸ਼ ਵਿਚ ਇਕ ਚੰਗੇ ਉਧਮੀ ਲੇਖਕ ਵਜੋਂ ਆਪਣੀ ਛਾਪ ਛੱਡਣ ਦੀ ਮਿਸਾਲ ਪੇਸ਼ ਕੀਤੀ ਹੈ।
ਤੇਜਸਵਣੀ ਆਖਦੇ ਹਨ ਕਿ ਕਿਤਾਬਾਂ ਲਿਖਣ ਦਾ ਸ਼ੋਕ ਰੱਖਣ ਵਾਲੇ ਨੌਜਵਾਨ ਲੜਕੇ ਲੜਕੀਆਂ ਲਈ ਬਰੀ ਬੁਕਸ ਵੱਲੋਂ ਆਯੋਜਿਤ ਸਮਰ ਬੁੱਕ ਰਾਈਟਿੰਗ ਫੈਸਟੀਵਲ ਬਹੁਤ ਹੀ ਸ਼ਲਾਘਾਯੋਗ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਉਮਰ ਦੀ ਕੋਈ ਸੀਮਾ ਨਾ ਹੋਣ ਕਰਕੇ ਇਸ ਫੈਸਟੀਵਲ ਵਿਚ ਕੋਈ ਵੀ ਉਮੀਦਵਾਰ ਭਾਗ ਲੈ ਸਕਦਾ ਹੈ। ਆਪਦੇ ਅੰਦਰ ਦੀ ਪ੍ਰਤਿਭਾ ਅਤੇ ਆਪਣੇ ਵਿਚਾਰਾਂ ਨੂੰ ਕਿਤਾਬ ਦੇ ਰੁੱਪ ਵਿਚ ਦਰਸ਼ਾਉਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ।
ਬਰੀ ਬੁੱਕਸ ਦੇ ਸੰਸਥਾਪਕ ਤੇ ਸੀ.ਈ.ਓ ਅਮੀ ਡਰੋਰ ਵੱਲੋਂ ਵੀ ਤੇਜਸਵਣੀ ਨੂੰ ਇਸ ਉਪਲਬਧੀ *ਤੇ ਵਧਾਈਆਂ ਦਿੱਤੀਆਂ ਹਨ ਤੇ ਭਵਿੱਖ ਵਿਚ ਵੀ ਚੰਗੇ ਲੇਖਕ ਵਜੋਂ ਉਭਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਰ ਬੁੱਕ ਰਾਈਟਿੰਗ ਫੈਸਟੀਵਲ ਦੇ ਮੱਦੇਨਜਰ 1 ਲੱਖ ਤੋਂ ਵੱਧ ਸਕੂਲ ਵਿਦਿਆਰਥੀਆਂ ਵੱਲੋਂ ਸਮਰ 2024 ਦੌਰਾਨ ਕਿਤਾਬਾਂ ਲਿਖੀਆਂ ਗਈਆਂ ਅਤੇ ਪ੍ਰਕਾਸ਼ਿਤ ਕੀਤੀਆਂ ਗਈਆਂ। ਉਨ੍ਹਾਂ ਆਪਣੇ ਸੰਦੇਸ਼ ਰਾਹੀਂ ਤੇਜਸਵਣੀ ਨੂੰ ਇਕ ਉਦਮੀ ਲੇਖਕ ਵਜੋਂ ਅਗੇ ਵਧਣ ਅਤੇ ਭਵਿੱਖ ਵਿਚ ਇਸ ਖੇਤਰ ਦਾ ਹਿਸਾ ਬਣਨ ਲਈ ਪ੍ਰੇਰਿਤ ਕੀਤਾ।