Ferozepur News
ਡਿਪਟੀ ਕਮਿਸ਼ਨਰ ਵੱਲੋਂ ਮਾਨਸੂਨ ਸੀਜਨ 2014 ਦੌਰਾਨ ਬਾਰਸ਼ਾਂ ਨਾਲ ਹੋਏ ਫ਼ਸਲਾਂ/ਮਕਾਨਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ ਜਾਰੀ
ਫਿਰੋਜਪੁਰ 30 ਮਾਰਚ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਨੇ ਮਾਨਸੂਨ ਸੀਜਨ 2014 ਦੌਰਾਨ ਜਿਲ•ੇ ਵਿਚ ਬਾਰਸ਼ਾਂ ਨਾਲ ਹੋਏ ਫ਼ਸਲਾਂ/ਮਕਾਨਾ ਦੇ ਨੁਕਸਾਨ ਦੀ ਰਾਹਤ ਰਾਸ਼ੀ ਐਸ.ਡੀ.ਐਮ. ਜੀਰਾ ਅਤੇ ਗੁਰੂ ਹਰਸਹਾਏ ਦੇ ਖਾਤਿਆਂ ਵਿਚ ਤਬਦੀਲ ਕਰ ਦਿੱਤੀ ਗਈ ਹੈ ਅਤੇ ਇਹ ਮੁਆਵਜ਼ਾ ਰਾਸ਼ੀ ਪੀੜਤ ਕਿਸਾਨਾਂ/ਲੋਕਾਂ ਨੂੰ ਤੁਰੰਤ ਵੰਡਣ ਦੇ ਆਦੇਸ਼ ਜਾਰੀ ਕੀਤੇ ਹਨ। ਦੋਹਾਂ ਸਬ-ਡਵੀਜ਼ਨਾਂ ਨੂੰ ਇੱਕ ਕਰੋੜ 95 ਲੱਖ 50 ਹਜਾਰ 558 ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ।