Ferozepur News
ਕੁਦਰਤੀ ਆਫਤਾਂ ਨਾਲ ਨਿਪਟਨ ਲਈ ਜਾਗਰੂਕਤਾ ਤੇ ਟ੍ਰੇਨਿੰਗ ਪ੍ਰੋਗਰਾਮ 9 ਤੋ 20 ਫਰਵਰੀ ਤੱਕ ਚੱਲੇਗਾ– ਖਰਬੰਦਾ
ਫਿਰੋਜ਼ਪੁਰ 4 ਫਰਵਰੀ 2014( Madan Lal Tiwari ) ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਵੱਲੋਂ ਕੁਦਰਤੀ ਆਫਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਸੰਕਟਕਾਲੀਨ ਸਥਿਤੀਆਂ ਨਾਲ ਨਿਪਟਨ ਦੇ ਯੋਗ ਬਨਾਉਣ ਲਈ ਫਿਰੋਜਪੁਰ ਜ਼ਿਲ੍ਹੇ ਵਿਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤੇ ਐਨ.ਡੀ.ਆਰ.ਐਫ ਦੀ 35 ਮੈਂਬਰੀ ਟੀਮ ਵੱਲੋਂ ਇਸ ਸਬੰਧੀ ਜ਼ਿਲ੍ਹੇ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਵਿਚ ਇਸ ਸਬੰਧੀ ਟ੍ਰੇਨਿੰਗ ਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ਼:ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਐਨ.ਡੀ.ਆਰ.ਐਫ ਦੀ 35 ਮੈਂਬਰੀ ਵਿਸ਼ੇਸ਼ ਟੀਮ 6 ਫਰਵਰੀ ਤੋਂ 20 ਫਰਵਰੀ ਤੱਕ ਜਿਲ੍ਹੇ ਵਿਚ ਰਹਿ ਕੇ ਜਿਥੇ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਿਪਟਨ ਲਈ ਟ੍ਰੇਨਿੰਗ ਦੇਵੇਗੀ ਉਥੇ ਹੀ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਤੀ 9 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਟੈਕਨੀਕਲ ਕੈਂਪਸ(ਪੋਲੀਵਿੰਗ), 10 ਫਰਵਰੀ ਡੀ.ਏ.ਵੀ. ਗਰਲਜ ਕਾਲਜ ਫਿਰੋਜਪੁਰ ,11 ਫਰਵਰੀ ਨੂੰ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ, 12 ਫਰਵਰੀ ਨੂੰ ਐਸ.ਬੀ.ਐਸ ਕਾਲਜ ਆਫ ਨਰਸਿੰਗ ਫਿਰੋਜ਼ਪੁਰ, 13 ਫਰਵਰੀ ਨੂੰ ਆਰ.ਐਸ.ਡੀ.ਕਾਲਜ ਫਿਰੋਜਪੁਰ, 16 ਫਰਵਰੀ ਨੂੰ ਦੇਵ ਰਾਜ ਟੈਕਨੀਕਲ ਕੈਂਪਸ ਫਿਰੋਜਪੁਰ, 18 ਫਰਵਰੀ ਨੂੰ ਸੀਨੀ: ਸਕੈਂ: ਸਕੂਲ ਫਿਰੋਜਪੁਰ ਅਤੇ 19 ਫਰਵਰੀ 2015 ਨੂੰ ਸੀਨੀ: ਸਕੈਂ: ਸਕੂਲ ਲੜਕਿਆਂ ਫਿਰੋਜ਼ਪੁਰ ਵਿਖੇ ਟ੍ਰੇਨਿੰਗ ਕੈਂਪ ਲਗਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪ੍ਰੋਗਰਾਮ ਨੂੰ ਸੁੱਚਜੇ ਢੰਗ ਨਾਲ ਚਲਾਉਣ ਲਈ ਡਾ.ਸਤਿੰਦਰ ਸਿੰਘ (ਰਾਸ਼ਟਰੀ ਐਵਾਰਡੀ) ਲੈਕਚਰਾਰ ਕੋਆਰਡੀਨੇਟਰ ਹੋਣਗੇ ਅਤੇ ਇਨ੍ਹਾ ਸਮਾਗਮਾਂ ਵਿਚ ਐਨ.ਜੀ.ਓ ਤੇ ਆਮ ਲੋਕਾਂ ਦੀ ਸ਼ਾਮੂਲੀਅਤ ਵੀ ਯਕੀਨੀ ਬਣਾਈ ਜਾਵੇਗੀ।