ਐੱਮਐੱਸਸੀ ਕੌਸਮੋਟਾਲੋਜੀ ਅਤੇ ਹੈੱਲਥ ਕੇਅਰ ਵਿਭਾਗ ਦੀ ਵਿਦਿਆਰਥਣ ਸਿਮਰਜੀਤ ਕੌਰ ਨੇ ਐੱਮਐੱਸਸੀ ਭਾਗ ਪਹਿਲਾ 'ਚੋਂ ਪੰਜਾਬ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
ਐੱਮਐੱਸਸੀ ਕੌਸਮੋਟਾਲੋਜੀ ਅਤੇ ਹੈੱਲਥ ਕੇਅਰ ਵਿਭਾਗ ਦੀ ਵਿਦਿਆਰਥਣ ਸਿਮਰਜੀਤ ਕੌਰ ਨੇ ਐੱਮਐੱਸਸੀ ਭਾਗ ਪਹਿਲਾ 'ਚੋਂ ਪੰਜਾਬ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
ਫਿਰੋਜ਼ਪੁਰ 10 ਅਕਤੂਬਰ (): ਸਥਾਨਕ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਕਾਲਜ ਪ੍ਰਿੰਸੀਪਲ ਡਾ. ਮਧੂ ਪਰਾਸ਼ਰ ਦੀ ਸੁਯੋਗ ਅਗਵਾਈ ਵਿਚ ਅਕਾਦਮਿਕ ਅਤੇ ਸੱਭਿਆਚਾਰਕ ਖੇਤਰ ਵਿਚ ਭਾਰਤ ਦਾ ਸਰਵਸ੍ਰੇਸਠ ਕਾਲਜ ਹੋਣ ਦਾ ਮਾਣ ਪ੍ਰਾਪਤ ਕਰ ਚੁੱਕਾ ਹ। ਕਾਲਜ ਦੀ ਇਸੇ ਸੁਨਹਿਰੀ ਪ੍ਰਪੰਰਾ ਨੂੰ ਅੱਗੇ ਵਧਾਉਂਦੇ ਹੋਏ ਕਾਲਜ ਦੀ ਐੱਮਐੱਸਸੀ ਕੌਸਮੋਟਾਲੋਜੀ ਅਤੇ ਹੈੱਲਥ ਕੇਅਰ ਵਿਭਾਗ ਦੀ ਵਿਦਿਆਰਥਣ ਸਿਮਰਜੀਤ ਕੌਰ ਨੇ ਐੱਮਐੱਸਸੀ ਭਾਗ ਪਹਿਲਾ ਵਿਚੋਂ 89.84 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣਾ ਅਤੇ ਕਾਲਜ ਦਾ ਨਾਂਅ ਰੋਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਿਦਿਆਰਥਣ ਸਿਮਰਜੀਤ ਕੌਰ ਨੇ ਬੀਟੈੱਕ ਇਲੈਕਟਰੋਨਿਕਸ ਐਂਡ ਕਮਿਨੀਕੇਸ਼ਨ ਵਿਚ 78 ਪ੍ਰਤੀਸ਼ਤ ਅਤੇ ਐੱਮਟੈੱਕ 76 ਪ੍ਰਤੀਸ਼ਤ ਅੰਕਾਂ ਨਾਲ ਪਾਸ ਕਰਨ ਤੋਂ ਬਾਅਦ ਐੱਮਐੱਸਸੀ ਕੌਸਮੋਟਾਲੋਜੀ ਵਿਚ ਦਾਖਲਾ ਲਿਆ ਸੀ। ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਬਹੁਤ ਵਧੀਆ ਅੰਕਾਂ ਨਾਲ ਬੀਟੈੱਕ, ਐੱਮਟੈੱਕ ਕਰਨ ਤੋਂ ਬਾਅਦ ਵੀ ਉਸ ਨੇ ਉਸ ਖੇਤਰ ਵਿਚ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਸੀ। ਜਿਸ ਕਰਕੇ ਉਸ ਨੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਐੱਮਐੱਸਸੀ ਕੌਸਮੋਟਾਲੋਜੀ ਵਿਭਾਗ ਵਿਚ ਐੱਮਐੱਸਸੀ ਕੌਸਮੋਟਾਲੋਜੀ ਕਰਨ ਦਾ ਫੈਸਲਾ ਲਿਆ, ਜਿਸ ਵਿਚ ਰੁਜ਼ਗਾਰ ਦੇ 100 ਪ੍ਰਤੀਸ਼ਤ ਮੌਕੇ ਉਪਲਬੱਧ ਹਨ।
ਕਾਲਜ ਪ੍ਰਿੰਸੀਪਲ ਡਾ. ਮਧੂ ਪਰਾਸ਼ਰ ਨੇ ਵਿਦਿਆਰਥਣ ਸਿਮਰਪ੍ਰੀਤ ਕੌਰ ਨੂੰ ਉਸ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਕੌਸਮੋਟਾਲੋਜੀ ਐਂਡ ਹੈੱਲਥ ਕੇਅਰ ਵਿਭਾਗ ਵਿਸ਼ਵ ਪੱਧਰੀ ਅਤਿ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਭਾਗ ਵਿਚੋਂ ਐੱਮਐੱਸਸੀ ਕੌਸਮੋਟਾਲੋਜੀ ਕਰਨ ਵਾਲੀਆਂ ਵਿਦਿਆਰਥਣਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿਚ ਪੱਕੀ ਪਲੇਸਮੈਂਟ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿਚ ਵੀ ਵਿਦਿਆਰਥਣਾਂ ਲਈ ਇਸ ਕੋਰਸ ਨੂੰ ਕਰਨ ਉਪਰੰਤ ਰੁਜ਼ਗਾਰ ਦੇ ਸੁਨਹਿਰੀ ਮੌਕੇ ਉਪਲਬੱਧ ਹੋਣਗੇ।
ਇਸ ਮੌਕੇ ਡੀਨ ਕਾਲਜ ਡਿਵੈਲਪਮੈਂਟ ਪ੍ਰਤੀਕ ਪਰਾਸ਼ਰ ਨੇ ਵਿਦਿਆਰਥਣ ਸਿਮਰਜੀਤ ਕੌਰ ਨੂੰ ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਕਾਲਜ ਕੈਂਪਸ ਵਿਚ ਅਜਿਹੇ ਨਵੇਂ ਕਿੱਤਾਮੁੱਖੀ ਕੋਰਸ ਸ਼ੁਰੂ ਕੀਤੇ ਗਏ ਹਨ ਜਿਹੜੇ ਮੁਕਾਬਲੇ ਦੇ ਇਸ ਦੌਰ ਵਿਚ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਰੁਜ਼ਗਾਰ ਦੇਣ ਵਿਚ ਸਹਾਇਕ ਹਨ।