Ferozepur News

ਸਿਹਤ ਵਿਭਾਗ ਵੱਲੋਂ ਕੰਜਕ ਪੂਜਨ ਮੌਕੇ ਜਾਗਰੂਕਤਾ  ਸਮਾਰੋਹ ਆਯੋਜਿਤ  ਸਿਵਲ ਸਰਜਨ ਡਾ.ਰਾਜਿੰਦਰ ਪਾਲ ਨੇ ਬੇਟੀ ਬਚਾਓ,ਬੇਟੀ ਪਡ਼੍ਹਾਓ,ਬੇਟੀ ਵਧਾਓ ਦਾ ਦਿੱਤਾ ਸੰਦੇਸ਼

ਸਿਹਤ ਵਿਭਾਗ ਵੱਲੋਂ ਕੰਜਕ ਪੂਜਨ ਮੌਕੇ ਜਾਗਰੂਕਤਾ  ਸਮਾਰੋਹ ਆਯੋਜਿਤ  ਸਿਵਲ ਸਰਜਨ ਡਾ.ਰਾਜਿੰਦਰ ਪਾਲ ਨੇ ਬੇਟੀ ਬਚਾਓ,ਬੇਟੀ ਪਡ਼੍ਹਾਓ,ਬੇਟੀ ਵਧਾਓ ਦਾ ਦਿੱਤਾ ਸੰਦੇਸ਼

ਸਿਹਤ ਵਿਭਾਗ ਵੱਲੋਂ ਕੰਜਕ ਪੂਜਨ ਮੌਕੇ ਜਾਗਰੂਕਤਾ  ਸਮਾਰੋਹ ਆਯੋਜਿਤ  ਸਿਵਲ ਸਰਜਨ ਡਾ.ਰਾਜਿੰਦਰ ਪਾਲ ਨੇ ਬੇਟੀ ਬਚਾਓ,ਬੇਟੀ ਪਡ਼੍ਹਾਓ,ਬੇਟੀ ਵਧਾਓ ਦਾ ਦਿੱਤਾ ਸੰਦੇਸ਼

ਫ਼ਿਰੋਜ਼ਪੁਰ, 3.10.2022: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਨਿਰੰਤਰ ਜਾਰੀ ਹਨ।ਇਸੇ ਸਿਲਸਿਲੇ ਵਿਚ ਕੰਜਕ ਪੂਜਨ ਮੌਕੇ ‘ਗਰਲ ਚਾਈਲਡ ਪ੍ਰੋਤਸਾਹਨ’ਹਿੱਤ ਇੱਕ ਜਾਗਰੂਕਤਾ ਸਮਾਰੋਹ ਜ਼ਿਲ੍ਹਾ ਹਸਪਤਾਲ ਫ਼ਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਗਿਆ।ਇਸ ਮੌਕੇ ਸੰਸਥਾ ਵਿਖੇ ਹਾਲ ਹੀ ਵਿੱਚ ਪੈਦਾ ਹੋਈਆਂ ਨਵ-ਜੰਮੀਆਂ ਬੱਚੀਆਂ ਦਾ ਅਭਿਨੰਦਨ ਕੀਤਾ ਗਿਆ।ਇਸ ਮੌਕੇ ਸੰਖੇਪ

ਜਾਗਰੂਕਤਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਰਾਜਿੰਦਰਪਾਲ ਨੇ ਕਿਹਾ ਕਿ ਵਿਭਾਗ ਵੱਲੋਂ ਅੱਜ ਦਾ ਇਹ ਕੰਜਕ ਪੂਜਨ ਸਮਾਰੋਹ ਸਮਾਜ ਅੰਦਰ ਇਹ ਸੰਦੇਸ਼ ਦੇਣ ਲਈ ਕੀਤਾ ਗਿਆ ਹੈ ਕਿ  ਬੇਟੀਆਂ ਕਿਸੇ ਪੱਖੋਂ ਵੀ ਲੜਕਿਆਂ ਨਾਲੋਂ ਘੱਟ ਨਹੀਂ,ਸਗੋਂ ਲੜਕੀਆਂ ਮਾਂ ਬਾਪ ਪ੍ਰਤੀ ਹਮੇਸ਼ਾਂ ਹੀ ਸੁਹਿਰਦ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਨਾਮ ਰੋਸ਼ਨ ਕਰਦੀਆਂ ਹਨ।

ਉਨ੍ਹਾਂ ਇਸ ਸਭਾ ਦੇ ਮੰਚ ਤੋਂ ਬੇਟੀ ਬਚਾਓ,ਬੇਟੀ ਪੜ੍ਹਾਓ ਅਤੇ ਬੇਟੀ ਵਧਾਓ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਬੇਟੀਆਂ ਨੂੰ ਅੱਗੇ ਵਧਣ ਵਿੱਚ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਹੀ ਇੱਕ ਪਰਿਵਾਰ,ਸਮਾਜ ਅਤੇ ਦੇਸ਼ ਵਿਕਾਸ ਦੇ ਰਸਤੇ ਤੇ ਅੱਗੇ ਵੱਧ ਸਕਦਾ ਹੈ।ਸਿਵਲ ਸਰਜਨ ਡਾ.ਰਾਜਿੰਦਰਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਦੇ  ਕਿ ਗਰਭ ਵਿਚ ਬੱਚੇ ਦਾ ਲਿੰਗ ਨਿਰਧਾਰਨ ਟੈਸਟ ਕਾਨੂੰਨੀ ਅਪਰਾਧ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਬਹੁਤ ਸਖ਼ਤ ਕਾਨੂੰਨ ਬਣਾਇਆ ਹੋਇਆ ਹੈ।

ਸਿਵਲ ਹਸਪਤਾਲ ਫਿਰੋਜ਼ਪੁਰ ਦੇ ਕਾਰਜਕਾਰੀ ਐੱਸ.ਐੱਮ.ਓ. ਡਾ.ਗੁਰਮੇਜ ਗੁਰਾਇਆ ਅਤੇ ਮਾਸ ਮੀਡੀਆ ਅਫਸਰ ਰੰਜੀਵ ਨੇ ਵੀ ਵਿਸ਼ੇ ਬਾਰੇ ਆਪਣੇ ਵਿਚਾਰ ਰੱਖੇ।ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਸਮਿੰਦਰਪਾਲ ਕੌਰ,ਡਾ.ਯੁਵਰਾਜ ਨਾਰੰਗ ਅਤੇ ਸੰਸਥਾ ਦਾ ਸਟਾਫ ਹਾਜ਼ਰ ਸੀ।ਪ੍ਰੋਗਰਾਮ ਦੀ ਸਫਲਤਾ ਵਿਚ ਬੀ.ਸੀ.ਸੀ. ਕੁਆਰਡੀਨੇਟਰ ਰਜਨੀਕ ਕੌਰ ਸਟਾਫ ਗੀਤਾ ਰਾਣੀ ਅਤੇ ਅਸ਼ੀਸ਼ ਭੰਡਾਰੀ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।

Related Articles

Leave a Reply

Your email address will not be published. Required fields are marked *

Back to top button