Ferozepur News

Two booked in suicide case of Nurse about two months back in Ferozepur

ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਆਤਮ ਹੱਤਿਆ
-ਕਰੀਬ ਡੇਢ ਮਹੀਨੇ ਬਾਅਦ ਨਰਸ ਦੀ ਆਤਮ ਹੱਤਿਆ ਕਰਨ ਦਾ ਕਾਰਨ ਪਤਾ ਲੱਗਿਆ
-ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ ਕੀਤਾ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ
-ਦੋ ਦੋਸ਼ੀ ਪੁਲਸ ਦੀ ਗ੍ਰਿਫਤ &#39ਚੋਂ ਬਾਅਦ, ਪੁਲਸ ਕਰ ਰਹੀ ਹੈ ਛਾਪੇਮਾਰੀ

ਫਿਰੋਜ਼ਪੁਰ: ਕਸਬਾ ਗੁਰੂਹਰਸਹਾਏ ਦੇ ਇਕ ਨਿੱਜੀ ਹਸਪਤਾਲ ਵਿਚ ਬਤੌਰ ਨਰਸ ਦੇ ਤੌਰ &#39ਤੇ ਕੰਮ ਕਰ ਰਹੀ ਇਕ ਲੜਕੀ ਨੇ ਕਰੀਬ ਡੇਢ ਮਹੀਨੇ ਪਹਿਲੋਂ ਆਤਮ ਹੱਤਿਆ ਕਰ ਲਈ ਸੀ। ਜਿਸ ਦੇ ਸਬੰਧ ਵਿਚ ਥਾਣਾ ਲੱਖੋ ਕੇ ਬਹਿਰਾਮ ਵਿਖੇ ਲੜਕੀ ਦੇ ਪਿਤਾ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਲੜਕੀ ਨੇ ਆਤਮ ਹੱਤਿਆ ਕਰ ਲਈ ਹੈ, ਜਦਕਿ ਉਨ•ਾਂ ਨੂੰ ਇਹ ਮਾਮਲਾ ਸ਼ੱਕੀ ਜਾਪਦਾ ਹੈ। ਇਸ ਦੇ ਸਬੰਧ ਵਿਚ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਪੜਤਾਲ ਕਰਦਿਆ ਪਤਾ ਲੱਗਿਆ ਕਿ ਉਕਤ ਨਰਸ ਨੇ ਆਤਮ ਹੱਤਿਆ ਦੋ ਵਿਅਕਤੀਆਂ ਤੋਂ ਤੰਗ ਆ ਕੇ ਕੀਤੀ ਹੈ। ਪੁਲਸ ਮੁਤਾਬਿਕ ਉਕਤ ਦੋਵੇਂ ਵਿਅਕਤੀ ਉਸ ਨੂੰ ਫੋਨ ਤੇ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਜਿਸ ਦੇ ਸਬੰਧ ਵਿਚ ਪੁਲਸ ਨੇ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਪੁੱਤਰ ਡੋਗਰ ਸਿੰਘ ਦਾਖਲੀ ਹਾਮਦ ਨੇ ਦੱਸਿਆ ਕਿ ਉਸ ਦੀ ਲੜਕੀ ਵੀਰਪਾਲ ਕੌਰ ਜੋ ਕਿ ਗੁਰੂਹਰਸਹਾਏ ਵਿਖੇ ਇਕ ਨਿੱਜੀ ਹਸਪਤਾਲ ਵਿਚ ਨਰਸ ਸੀ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਨੇ 26 ਅਗਸਤ 2016 ਸਵੇਰੇ ਸਾਢੇ 8 ਵਜੇ ਬਾਹੱਦ ਰਕਬਾ ਪ੍ਰਗਟ ਸਾਹਿਬ ਗੁਰਦੁਆਰਾ ਨੇੜੇ ਨਹਿਰ ਪੱਟੜੀ &#39ਤੇ ਨਸ਼ੀਲੀ ਦਵਾਈ ਪੀ ਕੇ ਆਤਮ ਹੱਤਿਆ ਕੀਤੀ ਸੀ। ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਉਸ ਵਲੋਂ ਸਬੰਧ ਥਾਣੇ ਦੀ ਪੁਲਸ ਨੂੰ ਇਤਲਾਹ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਲੱਖੋ ਕੇ ਬਹਿਰਾਮ ਦੇ ਏ ਐਸ ਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਪੜਤਾਲ ਕਰਨ &#39ਤੇ ਇਹ ਪਾਇਆ ਗਿਆ ਕਿ ਦੋ ਵਿਅਕਤੀਆਂ ਗੁਰਮੀਤ ਸਿੰਘ ਦੀ ਲੜਕੀ ਨੂੰ ਮੋਬਾਈਲ ਫੋਨ ਤੇ ਤੰਗ ਪ੍ਰੇਸ਼ਾਨ ਕਰਦੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਨ•ਾਂ ਤੋਂ ਤੰਗ ਆ ਕੇ ਵੀਰਪਾਲ ਕੌਰ ਨੇ ਨਸ਼ੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਸੀ।
……………………
ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ, ਭਾਲ ਜਾਰੀ: ਪੁਲਸ
…………………..
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਲੱਖੋ ਕੇ ਬਹਿਰਾਮ ਦੇ ਏ ਐਸ ਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ &#39ਤੇ ਸੁਰਿੰਦਰ ਸਿੰਘ ਉਰਫ ਫੌਜ਼ੀ ਪੁੱਤਰ ਹਰਬੀਰ ਸਿੰਘ ਵਾਸੀ ਘੜੂੰਮੀ ਥਾਣਾ ਸਦਰ ਫਾਜ਼ਿਲਕਾ ਅਤੇ ਸੁਖਪਾਲ  ਪੁੱਤਰ ਸੁਰਜੀਤ ਸਿੰਘ ਵਾਸੀ ਬੁਰਜ ਮੁਹਾਰ ਕਲੌਨੀ ਅਬੋਹਰ ਦੇ ਖਿਲਾਫ 306, 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

Related Articles

Back to top button