Ferozepur News

Rituals – by Vijay Garg in Punjabi

ਰੀਤੀ -ਰਵਾਜ ਤੇ ਸੰਸਕਾਰ ਮਨੁੱਖ ਦੀ ਪੂਰੀ ਜ਼ੰਿਦਗੀ ਨਾਲੋ ਨਾਲ ਚੱਲਦੇ ਹਨ। ਜਨਮ ਤੋਂ ਲੈ ਕੇ ਮਰਨ ਤਕ ਹਰ ਪਡ਼ਾਅ ਉੱਪਰ ਕੋਈ ਨਾ ਕੋਈ ਰਸਮ ਕੀਤੀ ਜਾਂਦੀ ਹੈ। ਪੁਰਾਤਨ ਸਮਆਿਂ ਤੋਂ ਪ੍ਰਚੱਲਤਿ ਰਸਮਾਂ ਤੇ ਰਵਾਜ ਅੱਜ ਵੀ ਕਾਇਮ ਹਨ, ਪਰ ਫਰਕ ਸਰਿਫ਼ ਇੰਨਾ ਕੁ ਆ ਗਆਿ ਹੈ ਕ ਿਉਨ੍ਹਾਂ ਰੀਤੀ ਰਵਾਜਾਂ ਦੇ ਨਾਂਅ ’ਤੇ ਫਜ਼ੂਲ ਖਰਚੀ ਆਮ ਕੀਤੀ ਜਾਂਦੀ ਹੈ। ਪੈਸੇ ਦੀ ਪ੍ਰਧਾਨਤਾ ਹੋਣ ਕਾਰਨ ਅਜੋਕੇ ਰੀਤੀ-ਰਵਾਜ ਖੋਖਲੇ ਜਾਪਦੇ ਹਨ। ਸਮਾਜ ਵੱਿਚ ਨੱਕ ਰੱਖਣ ਲਈ ਲੋਕ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਨ ਤੇ ਵੱਿਤੋਂ ਵੱਧ ਖਰਚਾ ਕਰਕੇ ਪੂਰੀ ਜ਼ੰਿਦਗੀ ਨਰਕ ਭੋਗਦੇ ਹਨ ਜਾਂ ਫਰਿ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ। ਅਜੋਕੀਆਂ ਰਸਮਾਂ ਦੇਖ ਕੇ ਜਾਪਦਾ ਹੈ ਜਵੇਂ ਇਹ ਛੋਟੇ ਬੱਚਆਿਂ ਦੀਆਂ ਖੇਡਾਂ ਹੋਣ ਤੇ ਲੋਕ ਭੋਲੇ ਭਾਅ ਇਨ੍ਹਾਂ ਉੱਪਰ ਸਾਰੀ ਪੂੰਜੀ ਲੁਟਾ ਰਹੇ ਹੋਣ। ਪਹਲਾਂ ਲੋਕ ਸਾਦਾ ਤੇ ਆਰਾਮਦਾਇਕ ਜੀਵਨ ਬਤਾਉਂਦੇ ਸਨ, ਪਰ ਅੱਜ ਦੀ ਭੱਜਦੌਡ਼ ਭਰੀ ਜ਼ੰਿਦਗੀ ਵੱਿਚੋਂ ਸਾਦਗੀ ਅਤੇ ਆਰਾਮ ਗਾਇਬ ਹੋ ਚੁੱਕਆਿ ਹੈ।
ਬੱਚੇ ਦੇ ਜਨਮ ਖਾਸ ਕਰਕੇ ਮੁੰਡੇ ਦੇ ਜਨਮ ’ਤੇ ਰੀਤੀ-ਰਵਾਜਾਂ ਦੇ ਨਾਮ ’ਤੇ ਜਸ਼ਨ ਮਨਾਉਣ ਲਈ ਬਹੁਤ ਖਰਚਾ ਕੀਤਾ ਜਾਂਦਾ ਹੈ। ਮਹੰਿਗੇ ਅਤੇ ਬੇਲੋਡ਼ੇ ਤੋਹਫੇ ਦੱਿਤੇ ਲਏ ਜਾਂਦੇ ਹਨ। ਉਸ ਦੇ ਮਾਪੇ ਸਮਾਜ ਵੱਿਚ ਧੌਂਸ ਰੱਖਣ ਲਈ ਪੈਸਾ ਪਾਣੀ ਵਾਂਗ ਵਹਾ ਦੰਿਦੇ ਹਨ। ਕੁਡ਼ੀਆਂ ਦੀ ਲੋਹਡ਼ੀ ਦਾ ਰਵਾਜ ਚਾਹੇ ਹੁਣ ਪ੍ਰਚੱਲਤਿ ਹੋ ਰਹਾ ਹੈ ਜੋ ਇੱਕ ਚੰਗੀ ਪਹਲਿ ਹੈ, ਪਰ ਜਸ਼ਨ ਤਾਂ ਅੱਜ ਵੀ ਮੁੰਡਆਿਂ ਦੇ ਜਨਮ ’ਤੇ ਹੀ ਮਨਾਏ ਜਾਂਦੇ ਹਨ। ਅੱਗੇ ਪਡ਼੍ਹਾਈ ’ਤੇ ਬਹੁਤ ਖਰਚ ਹੁੰਦਾ ਹੈ। ਅਜੋਕੇ ਮਾਪੇ ਜ਼ਆਿਦਾਤਰ ਆਪਣੇ ਬੱਚਆਿਂ ਨੂੰ ਮਹੰਿਗੇ ਕੌਨਵੈਂਟ ਸਕੂਲਾਂ ਵੱਿਚ ਹੀ ਪਡ਼੍ਹਾਉਣਾ ਪਸੰਦ ਕਰਦੇ ਹਨ ਜੋ ਅੱਜ ਸਟੇਟਸ ਸੰਿਬਲ ਬਣ ਗਆਿ ਹੈ। ਪਹਲਾਂ ਸਾਰੇ ਪੰਿਡ ਦੇ ਬੱਚੇ ਇੱਕ ਹੀ ਸਰਕਾਰੀ ਸਕੂਲ ਵੱਿਚ ਪਡ਼੍ਹਦੇ ਸਨ, ਪਰ ਉਪਭੋਗਤਾਵਾਦੀ ਯੁੱਗ ਅਤੇ ਪੈਸੇ ਦੀ ਪ੍ਰਮੁੱਖਤਾ ਨੇ ਸਭ ਕੁਝ ਬਦਲ ਕੇ ਰੱਖ ਦੱਿਤਾ ਹੈ। ਊਚ ਨੀਚ ਦਾ ਭੇਦ ਜੋ ਇਕੱਠੇ ਪਡ਼੍ਹਨ ਨਾਲ ਮਟਿਣਾ ਸੀ, ਹੁਣ ਉਹ ਵਕਿਰਾਲ ਰੂਪ ਧਾਰਨ ਕਰ ਗਆਿ ਹੈ।
ਸਾਡੇ ਸਮਾਜ ਵੱਿਚ ਸਭ ਤੋਂ ਜ਼ਆਿਦਾ ਫਜ਼ੂਲ ਖਰਚੀ ਵਆਿਹਾਂ ’ਤੇ ਕੀਤੀ ਜਾਂਦੀ ਹੈ ਜੱਿਥੇ ਦਹੇਜ ਦੇ ਨਾਮ ’ਤੇ ਸੌਦੇ ਕੀਤੇ ਜਾਂਦੇ ਹਨ। ਪੁਰਾਤਨ ਕਾਲ ਵੱਿਚ ਦਾਜ ਦਾ ਜ਼ਕਿਰ ਮਲਿਦਾ ਹੈ, ਪਰ ਉਦੋਂ ਹੈਸੀਅਤ ਅਨੁਸਾਰ ਤੇ ਸਾਦਾ ਦਾਜ ਦੱਿਤਾ ਜਾਂਦਾ ਸੀ। ਜੰਝ ਦੀ ਆਓ ਭਗਤ ਸਾਧਾਰਨ ਤਰੀਕੇ ਨਾਲ ਹੁੰਦੀ ਸੀ। ਬਰਾਤੀ ਵੀ ਨੈਤਕਿਤਾ ਦਾ ਪੱਲਾ ਨਹੀਂ ਛੱਡਦੇ ਸਨ ਤੇ ਸਾਦਗੀ ਨਾਲ ਹਰ ਰਸਮ ਵੱਿਚ ਸ਼ਾਮਲ ਹੁੰਦੇ ਸਨ। ਅਜੋਕੇ ਸਮੇਂ ਅੰਦਰ ਬਰਾਤ ਦੀ ਆਓ ਭਗਤ ਬਡ਼ੇ ਜੋਸ਼ ਖਰੋਸ਼ ਨਾਲ ਕੀਤੀ ਜਾਂਦੀ ਹੈ। ਮਹੰਿਗੇ ਖਾਣੇ ਪਰੋਸੇ ਜਾਂਦੇ ਹਨ। ਆਰਕੈਸਟਰਾ ਲਗਾ ਕੇ ਨੈਤਕਿਤਾ ਨੂੰ ਛੱਿਕੇ ਟੰਗ ਕੇ ਅੱਧ ਢਕੇ ਜਸਿਮਾਂ ਦੀ ਨੁਮਾਇਸ਼ ਲਗਾਈ ਜਾਂਦੀ ਹੈ। ਅਜੋਕਾ ਵਆਿਹ ਪਹਲਾਂ ਦੀ ਤਰ੍ਹਾਂ ਦਨਾਂ ਦਾ ਨਾ ਹੋ ਕੇ ਚੰਦ ਘੰਟਆਿਂ ਵੱਿਚ ਨੱਿਬਡ਼ ਜਾਂਦਾ ਹੈ ਅਤੇ ਇਹ ਚੰਦ ਘੰਟੇ ਦੀ ਮੇਜ਼ਬਾਨੀ ਹੀ ਜਾਨ ਸੂਲੀ ’ਤੇ ਟੰਗ ਦੰਿਦੀ ਹੈ। ਮੈਰਜਿ ਪੈਲੇਸਾਂ ਦੀ ਆਮਦ ੧੯੮੦ ਤੋਂ ਬਾਅਦ ਹੀ ਹੋਈ ਹੈ ਜਸਿ ਨੇ ਵਆਿਹਾਂ ਦੀਆਂ ਰਸਮਾਂ ਨੂੰ ਫੁਰਤੀ ਪ੍ਰਦਾਨ ਦੱਿਤੀ ਹੈ ਅਤੇ ਕਾਫ਼ੀ ਹੱਦ ਤਕ ਬਣਾਵਟੀਪਣ ਵੀ ਲਆਿਂਦਾ ਹੈ। ਲੋਕੀਂ ਸ਼ਗਨ ਦਾ ਲਫ਼ਾਫ਼ਾ ਲੈ ਕੇ ਚੰਦ ਪਲਾਂ ਲਈ ਜਾਂਦੇ ਹਨ ਤੇ ਖਾ ਪੀ ਕੇ ਵਾਪਸ ਆ ਜਾਂਦੇ ਹਨ। ਭਾਈਚਾਰਕ ਸਾਂਝ ਬਲਿਕੁਲ ਖਤਮ ਹੁੰਦੀ ਜਾ ਰਹੀ ਹੈ। ਅਨੰਦ ਕਾਰਜ ਦੀ ਰਸਮ ਵੱਿਚ ਜੱਿਥੇ ਪਹਲਾਂ ਸਾਰੇ ਲੋਕ ਸ਼ਾਮਲਿ ਹੁੰਦੇ ਸਨ,ਪਰ ਹੁਣ ਤਾਂ ਪਤਾ ਹੀ ਨਹੀਂ ਚੱਲਦਾ ਕਦੋਂ ਇਹ ਰਸਮ ਹੋ ਗਈ। ਖਾਣ-ਪੀਣ ਦਾ ਸੱਭਆਿਚਾਰ ਸਾਡੇ ਮਨਾਂ ’ਤੇ ਭਾਰੂ ਹੋ ਚੁੱਕਆਿ ਹੈ। ਸਰਿਫ਼ ਚੰਦ ਪਲਾਂ ਦੀ ਝੂਠੀ ਖੁਸ਼ੀ ਨੂੰ ਅਸੀਂ ਅਨੰਦ ਸਮਝਣ ਦਾ ਵਹਮਿ ਪਾਲ ਬੈਠੇ ਹਾਂ।
ਫਜ਼ੂਲ ਖਰਚੀ ਦਾ ਸਬੰਧ ਸਰਿਫ਼ ਖੁਸ਼ੀ ਨਾਲ ਹੀ ਨਹੀਂ ਹੈ, ਸਗੋਂ ਗਮੀ ਵੱਿਚ ਵੀ ਫਜ਼ੂਲ ਖਰਚੀ ਘੱਟ ਨਹੀਂ ਕੀਤੀ ਜਾਂਦੀ। ਜ਼ਮਾਨਾ ਚਾਹੇ ਬਦਲ ਗਆਿ ਹੈ, ਪਰ ਮਰਨ ਆਦ ਿਦੀਆਂ ਰਸਮਾਂ ’ਤੇ ਵੀ ਕਾਫ਼ੀ ਖਰਚ ਕੀਤਾ ਜਾਂਦਾ ਹੈ। ਬਜ਼ੁਰਗਾਂ ਨੂੰ ਵੱਡਾ ਕਰਨ ਦੇ ਨਾਂਅ ’ਤੇ ਜਲੇਬੀਆਂ ਜਾਂ ਹੋਰ ਪਕਵਾਨਾਂ ਨਾਲ ਲੋਕਾਂ ਦੀ ਖਦਿਮਤ ਕੀਤੀ ਜਾਂਦੀ ਹੈ। ਇਹ ਕੌਡ਼ਾ ਸੱਚ ਹੈ ਕ ਿਜਸਿ ਬਜ਼ੁਰਗ ਨੂੰ ਵੱਡਾ ਕੀਤਾ ਜਾਂਦਾ ਹੈ ਅਕਸਰ ਹੀ ਉਸ ਦੀ ਔਲਾਦ ਨੇ ਉਸ ਨੂੰ ਠੋਕਰਾਂ ਮਾਰੀਆਂ ਹੁੰਦੀਆਂ ਹਨ ਅਤੇ ਸਰਿਫ਼ ਸ਼ਰੀਕੇ ਵੱਿਚ ਧੌਂਸ ਰੱਖਣ ਲਈ ਅਜਹਾ ਕੀਤਾ ਜਾਂਦਾ ਹੈ। ਜੇਕਰ ਅਜਹਾ ਨਾ ਹੁੰਦਾ ਤਾਂ ਅੱਜ ਬਰਿਧ ਆਸ਼ਰਮ ਸਾਡੇ ਸਮਾਜ ’ਤੇ ਕਲੰਕ ਨਾ ਬਣਦੇ। ਅਜੋਕੇ ਅਗਾਂਹਵਧੂ ਤੇ ਪਡ਼੍ਹੇ ਲਖੇ ਜ਼ਆਿਦਾਤਰ ਲੋਕਾਂ ਨੇ ਆਪਣੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਦਾ ਰਸਤਾ ਦਖਾ ਦੱਿਤਾ ਹੈ। ਆਪਣੇ ਆਪ ਨੂੰ ਸਾਫ਼ ਦੱਸਣ ਲਈ ਲੋਕ ਉਨ੍ਹਾਂ ਬਜ਼ੁਰਗਾਂ ਦੇ ਮਰਨ ’ਤੇ ਇਹ ਫਜ਼ੂਲ ਖਰਚੀ ਕਰਦੇ ਹਨ। ਜੇਕਰ ਅਸੀਂ ਆਪਣੇ ਮਾਪਆਿਂ ਦਾ ਕਹਣਾ ਨਹੀਂ ਮੰਨਦੇ ਤੇ ਬਣਦਾ ਸਤਕਾਰ ਨਹੀਂ ਦੰਿਦੇ ਤਾਂ ਸਾਨੂੰ ਆਪਣੀ ਆਉਣ ਵਾਲੀ ਪੀਡ਼੍ਹੀ ਤੋਂ ਸਤਕਾਰ ਦੀ ਆਸ ਛੱਡ ਦੇਣੀ ਚਾਹੀਦੀ ਹੈ।
ਰੀਤੀ-ਰਵਾਜ ਤੇ ਸੰਸਕਾਰ ਜੋ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਲੇ ਹਨ, ਉਹ ਬਡ਼ੇ ਮਹਾਨ ਹਨ ਜੋ ਸਾਨੂੰ ਭਾਈਚਾਰਕ ਬੰਧਨਾਂ ਵੱਿਚ ਬੰਨ੍ਹਦੇ ਹਨ। ਸਮਾਜ ਵੱਿਚ ਹੋਈ ਉੱਥਲ ਪੁੱਥਲ ਨੂੰ ਠੱਲ ਪਾਉਣ ਲਈ ਸਾਨੂੰ ਅਖੌਤੀ ਰੀਤੀ- ਰਵਾਜ ਤਆਿਗਣੇ ਪੈਣਗੇ। ਫਜ਼ੂਲ ਖਰਚੀ ਨੂੰ ਬੰਦ ਕਰਕੇ ਇਸ ਪੈਸੇ ਦਾ ਸਾਰਥਕਿ ਉਪਯੋਗ ਕੀਤਾ ਜਾਵੇ।

Related Articles

Back to top button