Inauguration of 2 days' Technical Fest at Shaheed Bhagat Singh Tech. Campus
ਐਸ ਬੀ ਐੇਸ ਕੈਂਪਸ ਵਿਖੇ ਦੋ-ਰੋਜ਼ਾ ਟੈਕਨੀਕਲ ਫੈਸਟ ਦਾ ਆਯੋਜਨ
ਫਿਰੋਜ਼ਪੁਰ;- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਈਸੀਈ ਵਿਭਾਗ ਦੇ ਮੁਖੀ ਡਾ. ਸੰਜੀਵ ਦੇਵੜਾ ਦੀ ਅਗਵਾਈ ਵਿੱਚ ਵਿਭਾਗ ਦੀ ਸੋਸਾਇਟੀ 'ਸੈਲਕਮ' ਵੱਲੋਂ ਦੋ ਰੋਜ਼ਾ ਟੈਕਨੀਕਲ ਫੈਸਟ 'ਆਈਕੈਨ-੨੦੧੫' ਦਾ ਸਫਲ ਆਯੋਜਨ ਕੀਤਾ ਗਿਆ।ਇਸ ਫੈਸਟ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਸ਼੍ਹਮਾ ਰੌਸ਼ਨ ਕਰਕੇ ਕੀਤਾ।ਇਸ ਦੌਰਾਨ ਵਿਦਿਆਰਥੀਆਂ ਦੀ ਬੌਧਿਕ ਅਤੇ ਤਕਨੀਕੀ ਸਮੱਰਥਾ ਵਧਾਉਣ ਲਈ ਕਈ ਤਰਾਂ ਦੇ ਮੁਕਾਬਲੇ ਕਰਵਾਏ ਗਏ।ਉਹਨਾਂ ਦੀ ਰੋਜ਼ਗਾਰ ਪ੍ਰਾਪਤੀ ਦੀ ਸਮਰੱਥਾ ਨੂੰ ਵਧਾਉਣ ਲਈ 'ਮੌਕ ਪਲੇਸਮੈਂਟ ਡਰਾਈਵ' ਕਰਵਾਈ ਗਈ।ਜਿਸ ਵਿੱਚ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਅਤੇ ਸ਼ਖਸੀਅਤ ਉਸਾਰੀ ਦਾ ਮੁਲਾਂਕਣ ਕੀਤਾ ਗਿਆ।'ਸੈਲਕਮ' ਇੰਚਾਰਜ ਡਾ. ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਇਸ ਆਯੋਜਨ ਵਿੱਚ ੨੫੦ ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਵੱਖ ਵੱਖ ਗਤੀਵਿਧੀਆਂ ਜਿਵੇਂ ਕੁਇਜ਼,ਗਰੁੱਪ ਡਿਸਕਸ਼ਨ, ਐੇਪਟੀਚਿਅੂਡ ਅਤੇ ਡੀਬੇਟ ਦੇ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਐਸੋਸੀਏਟ ਡਾਇਰੈਕਟਰ ਡਾ. ਏ.ਕੇ. ਤਿਆਗੀ ਨੇ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ।
ਡਾ. ਸਿੱਧੂ ਨੇ ਇਸ ਆਯੋਜਨ ਦੀ ਸਫਲਤਾ ਲਈ ਸਮੁੱਚੀ ਇੰਤਜ਼ਾਮੀਆਂ ਕਮੇਟੀ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਡਾ. ਦੇਵੜਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਇਸ ਆਯੋਜਨ ਵਿੱਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਵਿਦਿਆਰਥੀਆਂ ਅੰਬਿਕਾ ਸ਼ਰਮਾ ਮਨਪ੍ਰੀਤ ਕੌਰ, ਮੋਨਾ ਗਰਗ,ਅਨੂ ਬਾਲਾ, ਪ੍ਰਿਆ ਖੇੜਾ,ਨੇਹਾ ਕੁਮਾਰੀ ਵਿਕਾਸ ਚੋਪੜਾ ਅਤੇ ਦਵਿੰਦਰ ਕੁਮਾਰ ਦੀ ਸ਼ਲਾਘਾ ਕੀਤੀ।ਇਸ ਮੌਕੇ ਡਾ. ਸਤਵੀਰ ਸਿੰਘ,ਸ੍ਰੀ ਤੇਜਪਾਲ, ਪ੍ਰਬੰਧਕੀ ਅਫਸਰ ਸ਼੍ਰੀ ਗੌਰਵ ਕੁਮਾਰ, ਪ੍ਰੋ. ਚਕਸ਼ੂ ਗੋਇਲ,ਮੈਡਮ ਰਜਨੀ, ਮੈਡਮ ਨਵਦੀਪ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।