Ferozepur News

Dy.CM to preside over state level programme at Guruharsahai on April 11, to distribute Blue Card holders with Bhagat Puran Singh Sehat Bima Yojna

ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਰਾਜ ਪੱਧਰੀ ਸਮਾਗਮ ਦੌਰਾਨ ਕਿਸਾਨਾਂ ਨੂੰ ਵੰਡਣਗੇ ਸਿਹਤ ਬੀਮਾ ਕਾਰਡ:ਡਿਪਟੀ ਕਮਿਸ਼ਨਰ
 ਪੰਜਾਬ  ਸਰਕਾਰ ਵੱਲੋਂ ਕਿਸਾਨਾਂ ਵਪਾਰੀਆਂ ਤੇ ਗਰੀਬ ਵਰਗ ਦੀ ਸਿਹਤ/ਇਲਾਜ ਲਈ ਲਿਆ ਇਤਿਹਾਸਕ ਫ਼ੈਸਲਾ: ਵਰਦੇਵ ਸਿੰਘ ਮਾਨ
11 ਅਪ੍ਰੈਲ ਨੂੰ ਗੁਰੂਹਰਸਹਾਏ ਦੇ ਰਿਜੀ ਰਿਜੋਰਟ ਵਿਖੇ ਦੁਪਹਿਰ 2.30 ਵਜੇ ਹੋਵੇਗਾ ਰਾਜ ਪੱਧਰੀ ਸਮਾਗਮ।
ਕਿਸਾਨ ਪਰਿਵਾਰ ਦਾ 50 ਹਜ਼ਾਰ ਰੁਪਏ ਤੱਕ ਦਾ ਹੋਵੇਗਾ ਮੁਫ਼ਤ ਇਲਾਜ
Sukhbir Singh Badal_BB
ਗੁਰੂਹਰਸਹਾਏ(ਫਿਰੋਜਪੁਰ) 9 ਅਪ੍ਰੈਲ 2016  (   Harish Monga     ) ਸਮਾਜ ਦੇ ਗਰੀਬ &#39ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ  ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਕਾਰਡ ਧਾਰਕਾਂ ਨੂੰ ਦਿੱਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਦੀ ਤਰਜ਼ &#39ਤੇ ਹੀ ਰਾਜ ਦੇ ਕਿਸਾਨਾਂ ਨੂੰ ਵੀ ਇਸ ਯੋਜਨਾ ਅਧੀਨ ਸਲਾਨਾ 50 ਹਜ਼ਾਰ ਰੁਪਏ ਤੱਕ ਦੇ ਲਾਭ ਦੇਣ ਹਿੱਤ ਸਮਾਰਟ ਕਾਰਡ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ 11 ਅਪ੍ਰੈਲ 2016 ਨੂੰ ਰਿਜੀ ਰਿਜੋਰਟ, ਫ਼ਰੀਦਕੋਟ ਰੋਡ ਨਜ਼ਦੀਕ ਪਿੰਡ ਨਿਜਰਾਂ ਗੁਰੂਹਰਸਹਾਏ ਵਿਖੇ ਦੁਪਹਿਰ 2.30 ਵਜੇ ਰਾਜ ਪੱਧਰੀ ਸਮਾਗਮ ਦੌਰਾਨ ਕਰਨਗੇ। ਇਹ ਜਾਣਕਾਰੀ ਇੰਜੀ ਡੀ.ਪੀ.ਐਸ.ਖਰਬੰਦਾ ਡਿਪਟੀ ਕਮਿਸ਼ਨਰ ਅਤੇ ਸ.ਵਰਦੇਵ ਸਿੰਘ ਮਾਨ ਨੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਜਾਇਜਾ ਲੈਣ ਸਮੇਂ ਦਿੱਤੀ।
        ਸ.ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਅਤੇ ਰੋਗ ਮੁਕਤ ਬਣਾਉਣ ਲਈ ਵਚਨਬੱਧ ਹੈ ਅਤੇ  ਇਸ ਮੰਤਵ ਲਈ ਸਮੇਂ ਸਮੇਂ ਤੇ ਅਨੇਕ ਸਕੀਮਾਂ ਚਲਾਈਆਂ ਗਈਆਂ ਹਨ ।  ਸੂਬੇ ਦੇ ਕਿਸਾਨਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਿਲਕੁਲ ਮੁਫ਼ਤ ਹੈ। ਇਸ ਸਿਹਤ ਬੀਮਾ ਯੋਜਨਾ ਤਹਿਤ ਕਿਸਾਨ ਪਰਿਵਾਰ ਦੇ ਮੁਖੀ ਦੇ ਦਿਹਾਂਤ ਜਾਂ ਨਕਾਰਾ ਹੋਣ &#39ਤੇ 5 ਲੱਖ ਰੁਪਏ ਦਾ ਮੁਆਵਜ਼ਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸਬੰਧਤ ਕਿਸਾਨ ਪਰਿਵਾਰ ਦਾ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਸੂਚੀਬੱਧ ਹਸਪਤਾਲਾਂ ਵਿਚੋਂ ਕੈਸ਼ਲੈਸ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰਾਂ ਹੀ  ਵਪਾਰੀ ਵਰਗ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ  ਸ਼ੁਰੂ ਕੀਤੀ ਗਈ ਹੈ । ਜਿਸ ਵਿਚ  1 ਕਰੋੜ ਰੁਪਏ ਤੱਕ ਦੀ ਸਲਾਨਾ ਟਰਨ ਓਵਰ ਵਾਲੇ ਵਪਾਰੀਆਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਵਪਾਰੀਆਂ ਨੂੰ 50 ਹਜ਼ਾਰ ਰੁਪਏ ਤੱਕ ਕੈਸ਼ਲੈਸ ਸਿਹਤ ਬੀਮਾ ਸੁਰੱਖਿਆ ਦਾ ਲਾਭ ਮਿਲੇਗਾ ਅਤੇ ਪਰਿਵਾਰ ਦੇ ਪੰਜ ਮੈਂਬਰ ਇਸ ਯੋਜਨਾ ਦਾ ਲਾਭ ਲੈ ਸਕਣਗੇ।  ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਵਪਾਰੀਆਂ ਨੂੰ 5 ਲੱਖ ਰੁਪਏ ਦਾ ਬੀਮਾ ਦੁਰਘਟਨਾ ਦੌਰਾਨ ਮੌਤ ਹੋਣ ਜਾਂ ਅੰਗਹੀਣ ਹੋਣ ਅਤੇ ਦੁਕਾਨ ਨੂੰ ਅੱਗ ਲੱਗਣ ਦੀ ਸੂਰਤ ਵਿੱਚ 5 ਲੱਖ ਰੁਪਏ ਤੱਕ ਦਾ ਬੀਮਾ ਮਿਲੇਗਾ। ਉਨ੍ਹਾਂ ਦੱਸਿਆ ਕਿ ਵਪਾਰੀਆਂ ਨੂੰ ਇਹ ਕਾਰਡ ਜਲਦ ਵੰਡੇ ਜਾਣਗੇ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁੱਖੀ ਸ.ਮਨਮਿੰਦਰ ਸਿੰਘ, ਸ.ਪਰਮਜੀਤ ਸਿੰਘ ਐਸ. ਡੀ. ਐਮ. ਗੁਰੂਹਰਸਹਾਏ, ਸ.ਚਰਨਜੀਤ ਸਿੰਘ ਜ਼ਿਲ੍ਹਾ ਟਰਾਂਸਪੋਰਟ ਅਫਸਰ, ਸ.ਅਮਰਜੀਤ ਸਿੰਘ ਸੰਧੂ ਐਸ.ਪੀ, ਜ਼ਿਲ੍ਹਾ ਮੰਡੀ ਅਫਸਰ ਸ.ਮਨਜੀਤ ਸਿੰਘ, ਸ.ਭੁਪਿੰਦਰ ਸਿੰਘ ਤਹਿਸੀਲਦਾਰ, ਸ੍ਰੀ ਵਿਜੇ ਬਹਿਲ ਨਾਇਬ ਤਹਿਸੀਲਦਾਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ,  ਸ.ਬਲਦੇਵ ਸਿੰਘ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ.ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ, ਇਕਬਾਲ ਸਿੰਘ ਚੇਅਰਮੈਨ ਬਲਾਕ ਸੰਮਤੀ, ਸ.ਦਰਸ਼ਨ ਸਿੰਘ ਮੋਠਾਵਾਲਾ ਮੈਂਬਰ ਐਸ.ਜੀ.ਪੀ.ਸੀ, ਸ੍ਰੀ ਰੋਹਿਤ ਵੋਹਰਾ , ਸ. ਦਰਸ਼ਨ ਸਿੰਘ ਚੇਅਰਮੈਨ ਲੈਂਡ ਮਾਰਟਗੇਜ ਬੈਂਕ, ਸ.ਸੁਖਚੈਨ ਸਿੰਘ ਸੇਖੋਂ, ਸ.ਰਵਿੰਦਰ ਸਿੰਘ ਗਿੱਲ ਐਡਵੋਕੇਟ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜਰ ਸਨ।

Related Articles

Back to top button