Amid lockdown, Mayank Foundation members distribute food items to the needy
Amid lockdown, Mayank Foundation members distribute food items to the needy
Ferozepur, April 4, 2020:
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਰੋਨਾ ਵਾਇਰਸ ਦੇ ਕਹਿਰ ਹੇਠ ਪੂਰੇ ਭਾਰਤ ਵਰਸ਼ ਵਿਚ ਲਾਕਡਾਊਨ ਹੈ ।ਇਸ ਵਾਇਰਸ ਦੇ ਕਹਿਰ ਕਰਕੇ ਸਰਕਾਰ ਵੱਲੋਂ ਹਰ ਕਿਸੇ ਵਿਅਕਤੀ ਨੂੰ ਘਰ ਵਿੱਚ ਆਪਣੇ ਬੱਚਿਆਂ ਨਾਲ ਰਹਿਣ ਲਈ ਕਿਹਾ ਗਿਆ ਹੈ ।ਇਹ ਇੱਕ ਸਰਕਾਰ ਦਾ ਬਹੁਤ ਵਧੀਆ ਕਦਮ ਕਹਿ ਸਕਦੇ ਹਾਂ ।
ਇਸ ਕਰਫ਼ਿਊ ਦੌਰਾਨ ਭੁੱਖ ਨੂੰ ਤਾਂ ਨਹੀਂ ਰੋਕਿਆ ਜਾ ਸਕਦਾ ਹਰ ਵਿਅਕਤੀ ਲਈ ਲੋੜੀਂਦੀਆਂ ਜ਼ਰੂਰਤਾਂ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੈ ।ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜਿੱਥੇ ਸਰਕਾਰਾਂ ਕੰਮ ਕਰ ਰਹੀਆਂ ਹਨ ਉਥੇ ਸਰਕਾਰਾਂ , ਪ੍ਰਸ਼ਾਸਨ ਦੇ ਨਾਲ ਸਿੱਖਿਆ , ਸਮਾਜ ਸੇਵਾ , ਖੇਡਾਂ ਨੂੰ ਪ੍ਰੋਤਸਾਹਿਤ ਕਰਨ ਵਾਲੇ ਫਿਰੋਜ਼ਪੁਰ ਦੀ ਮੋਢੀ ਸੰਸਥਾ ਮਿਅੰਕ ਫਾਊਂਡੇਸ਼ਨ ਵੱਲੋਂ ਮਿਤੀ 23-3-2020 ਤੋਂ ਅੱਜ ਤੱਕ 1150 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਦੇ ਪੈਕਟ ਮੁਹੱਈਆ ਕਰਵਾਏ ਜਿਸ ਵਿੱਚ ਪੰਜ ਕਿੱਲੋ ਆਟਾ ਦੋ ਕਿੱਲੋ ਚਾਵਲ ਇੱਕ ਕਿੱਲੋ ਨਾਮਕ ਦੋ ਕਿੱਲੋ ਦਾਲ ਮਟਰ ਦੋ ਬਿਸਕੁਟ ਦੇ ਪੈਕੇਟ ਦੋ ਸਾਬੁਨ ਸ਼ਾਮਿਲ ਸਨ ।ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਅਨੁਸਾਰ ਇਸ ਸੁੱਕੀ ਰਸਦ ਦੇ ਪੈਕੇਟਾਂ ਨੂੰ ਲੋੜਵੰਦ ਪਰਿਵਾਰਾਂ ਵਿਚ ਤਕਸੀਮ ਕੀਤਾ ਗਿਆ ।
ਇਸ ਬਾਰੇ ਵਿਸਥਾਰ ਪੂਰਵਕ ਦੱਸਦੇ ਹੋਏ ਬੈਂਕ ਫਾਊਂਡੇਸ਼ਨ ਦੇ ਪ੍ਰਧਾਨ ਅਨਿਰੁਧ ਗੁਪਤਾ ਦੀਪਕ ਸ਼ਰਮਾ ਰਾਕੇਸ਼ ਕੁਮਾਰ ਗਜ਼ਲ ਪ੍ਰੀਤ ਸਿੰਘ ਨੇ ਦੱਸਿਆ ਮਿਅੰਕ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਿਰਧਾਰਿਤ ਕੀਤੇ ਏਰੀਏ ਰੱਖੜੀ ਰੋਡ ,ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਦੀਆਂ ਝੁੱਗੀ ਝੋਪੜੀਆਂ, ਫੈਕਟਰੀਆਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਅਤੇ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਦਿਹਾੜੀਦਾਰਾਂ ਦੀ ਨਿਰੰਤਰ ਮਦਦ ਕੀਤੀ ਜਾ ਰਹੀ ਹੈ ।ਇਸ ਤੋਂ ਇਲਾਵਾ ਜਿਨ੍ਹਾਂ ਲੋੜਵੰਦ ਲੋਕਾਂ ਦਾ ਫੋਨ ਆ ਰਿਹਾ ਹੈ ਉਨ੍ਹਾਂ ਦੀ ਵੀ ਸੰਸਥਾ ਮੱਦਦ ਕੀਤੀ ਜਾ ਰਹੀ ਹੈ ।ਇਸ ਮੋਕੇ ਤਨਜੀਤ ਬੇਦੀ ਦੇ ਦੀਪਕ ਗਰੋਵਰ ਜੀ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਫਿਰੋਜ਼ਪੁਰ ਦੇ ਕਈ ਪਰਿਵਾਰਾਂ ਵੱਲੋਂ ਮਿਅੰਕ ਫਾਊਂਡੇਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਨਾਲ ਫਾਊਂਡੇਸ਼ਨ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕਰ ਰਹੀ ਹੈ ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਇੱਕ ਫ਼ੈਸਲਾ ਲਿਆ ਕਿ ਸਭ ਲੋਕਾਂ ਨੂੰ ਭੋਜਨ ਪਕਾ ਕੇ ਸੰਸਥਾਵਾਂ ਮੁਹੱਈਆ ਕਰਵਾਉਣ ਗੀਆਂ
ਇਸ ਸੇਵਾ ਲੜੀ ਵਿੱਚ ਵਿੱਚ ਮਿਅੰਕ ਫਾਊਂਡੇਸ਼ਨ ,ਸ੍ਰੀ ਨੀਲ ਕੰਠ ਮਹਾਂਦੇਵ ਸੇਵਾ ਰੋਟਰੀ ਕਲੱਬ ਫ਼ਿਰੋਜ਼ਪੁਰ ਛਾਉਣੀ ਮਿਲ ਕੇ ਗ੍ਰੈਂਡ ਹੋਟਲ ਵਿਖੇ 2-04-2020 ਨੂੰ ਇੱਕ ਕਮਿਊਨਿਟੀ ਕਿਚਨ ਦੀ ਸਥਾਪਨਾ ਕੀਤੀ ।ਇਸ ਕਮਿਊਨਿਟੀ ਕਿਚਨ ਵਿੱਚ ਹਰ ਰੋਜ਼ ਲਗਭਗ ਇੱਕ ਹਜ਼ਾਰ ਜ਼ਰੂਰਤਮੰਦ ਪਰਿਵਾਰਾਂ ਨੂੰ ਖਾਣਾ ਬਣਾ ਕੇ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ।ਇਸ ਮੌਕੇ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਪ੍ਰਧਾਨ ਬਲਦੇਵ ਸਲੂਜਾ ਨੀਲਕੰਠ ਸੇਵਾ ਸੁਸਾਇਟੀ ਤੋਂ ਰਿੰਪੀ ਅਰੋੜਾ ਜੁਆਇਨ ਹੈਂਡ ਫਾਰ ਹਮਿਊਨਿਟੀ ਤੋਂ ਸੰਜੀਵ ਗੌਰੀ ਮੈਂਹਤਾ,ਮਨੀਸ਼ ਪੁੰਜ ਚਰਨਜੀਤ ਸਿੰਘ ਚਹਿਲ ਗੁਰਜੀਤ ਸੋਢੀ ਦਵਿੰਦਰ ਨਾਥ ਅਕਸ਼ੈ ਕੁਮਾਰ ਨੰਨ੍ਹੀ ਹਾਂਡਾ ਤਰਸੇਮ ਕੁਮਾਰ ਦੀਪਕ ਗੁਪਤਾ ਸੁਮਿਤ ਗਲਹੋਤਰਾ ਅਕਸ਼ੈ ਖੁੰਗਰ ਅਸੀਮ ਅਗਰਵਾਲ ਸਵੀਡਨ ਅਰੋੜਾ ਪਟਵਾਰੀ ਅਨਿਲ ਮਿਸ਼ਰਾ ਰਾਹੁਲ ਅਰੋੜਾ ਅਤੇ ਕਮਲ ਸ਼ਰਮਾ ਹਾਜ਼ਰ ਸਨ