ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੇਲਵੇ ਪੁਲਿਸ ਦੀ ਤਰਫ਼ੋਂ ਕਿਸਾਨ ਆਗੂਆਂ ਤੇ ਕੀਤੇ ਪਰਚੇ ਤੇ ਅਦਾਲਤ ਵਿੱਚ ਪਾਏ ਕੇਸ ਰੱਦ ਕਰਨ ਦੀ ਮੰਗ ਕੀਤੀ
18 ਫਰਵਰੀ ਨੂੰ ਰੇਲਵੇ ਪੁਲਿਸ ਫੋਰਸ ਕਮਾਂਡੈਂਟ ਫਿਰੋਜ਼ਪੁਰ ਦੇ ਦਫਤਰ ਅੱਗੇ ਧਰਨੇ ਦਾ ਕੀਤਾ ਐਲਾਨ
18 ਫਰਵਰੀ ਨੂੰ ਰੇਲਵੇ ਪੁਲਿਸ ਫੋਰਸ ਕਮਾਂਡੈਂਟ ਫਿਰੋਜ਼ਪੁਰ ਦੇ ਦਫਤਰ ਅੱਗੇ ਧਰਨੇ ਦਾ ਕੀਤਾ ਐਲਾਨ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੇਲਵੇ ਪੁਲਿਸ ਦੀ ਤਰਫ਼ੋਂ ਕਿਸਾਨ ਆਗੂਆਂ ਤੇ ਕੀਤੇ ਪਰਚੇ ਤੇ ਅਦਾਲਤ ਵਿੱਚ ਪਾਏ ਕੇਸ ਰੱਦ ਕਰਨ ਦੀ ਮੰਗ ਕੀਤੀ
ਫਿਰੋਜ਼ਪੁਰ 16.02.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪੰਜ ਜ਼ੋਨਾਂ ਤੇ ਆਧਾਰਿਤ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅੱਜ ਤਲਵੰਡੀ ਨਿਪਾਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਮਤਾ ਪਾਸ ਕਰਕੇ ਰੇਲਵੇ ਪੁਲਿਸ ਫੋਰਸ(R.P.F.) ਵੱਲੋਂ ਕਿਸਾਨ ਆਗੂਆਂ ਉੱਤੇ ਅੰਦੋਲਨਾਂ ਦੌਰਾਨ ਕੀਤੇ ਪਰਚੇ ਤੇ ਫਿਰੋਜ਼ਪੁਰ ਲੋਅਰ ਕੋਰਟ ਵਿੱਚ ਪਾਏ ਕੇਸਾਂ ਦੀ ਸਖਤ ਨਿਖੇਧੀ ਕੀਤੀ ਤੇ ਉਕਤ ਕੇਸ ਰੱਦ ਕਰਨ ਤੇ ਅਦਾਲਤ ਵਿਚੋਂ ਕੇਸ ਵਾਪਸ ਲੈਣ ਦੀ ਮੰਗ ਕੀਤੀ ਤੇ ਫ਼ੈਸਲਾ ਕੀਤਾ ਕਿ ਜੇਕਰ ਮੰਨੀ ਹੋਈ ਮੰਗ ਲਾਗੂ ਨਾ ਹੋਈ ਤਾਂ 18 ਫਰਵਰੀ ਨੂੰ R.P.F. ਕਮਾਂਡੈਂਟ ਫ਼ਿਰੋਜ਼ਪੁਰ ਦੇ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਦਾ ਐਲਾਨ ਕੀਤਾ ਜਾਵੇਗਾ।
ਜ਼ਿਲ੍ਹਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਰਣਬੀਰ ਸਿੰਘ ਰਾਣਾ,ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਸਾਹਿਬ ਸਿੰਘ ਦੀਨੇ ਕੇ ਨੇ ਕਿਹਾ ਕਿ 12 ਫਰਵਰੀ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨ ਭਵਨ ਵਿੱਚ ਹੋਈ ਮੀਟਿੰਗ ਵਿੱਚ 14 ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦਾ 10 ਮਾਰਚ ਤੱਕ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਹੈ।
ਉਸ ਵਿੱਚ R.P.F. ਦੇ ਕੇਸ ਰੱਦ ਕਰਨ ਤੇ ਅਦਾਲਤ ਵਿੱਚੋਂ ਵਾਪਸ ਲੈਣ ਦੀ ਮੰਗ ਸ਼ਾਮਿਲ ਹੈ। ਗ੍ਰਹਿ ਸਕੱਤਰ ਪੰਜਾਬ ਇਸ ਤੋਂ ਪਹਿਲਾਂ ਵੀ ਚੇਅਰਮੈਨ ਰੇਲਵੇ ਬੋਰਡ ਸ੍ਰੀ ਵਿਨੋਦ ਕੁਮਾਰ ਯਾਦਵ ਭਾਰਤ ਸਰਕਾਰ ਨਵੀਂ ਦਿੱਲੀ ਨੂੰ 14-3-2019 ਨੂੰ ਉਕਤ ਕੇਸ ਰੱਦ ਕਰਨ ਲਈ ਪੱਤਰ ਲਿਖ ਚੁੱਕਾ ਹੈ ਤੇ 12 ਫਰਵਰੀ ਦੀ ਮੀਟਿੰਗ ਵਿੱਚ ਫਾਇਨਾਸ ਸਕੱਤਰ ਵਿਸ਼ਵਜੀਤ ਖੰਨਾ ਤੇ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸਿੰਘ ਸੰਧੂ ਨੇ ਦੁਬਾਰਾ ਪੱਤਰ ਲਿਖ ਕੇ ਉਕਤ ਕੇਸ ਰੱਦ ਕਰਵਾਉਣ ਦੀ ਹਾਮੀ ਭਰੀ ਹੈ ਤੇ R.P.F. ਕਮਾਂਡੈਂਟ ਫ਼ਿਰੋਜ਼ਪੁਰ ਨੂੰ ਅਦਾਲਤ ਵਿੱਚੋਂ ਕੇਸ ਵਾਪਸ ਲੈਣ ਤੇ ਛਾਪੇਮਾਰੀ ਬੰਦ ਕਰਨ ਲਈ ਪੰਜਾਬ ਸਰਕਾਰ ਦੀ ਤਰਫੋਂ ਕਹਿਣ ਲਈ ਲਾਅ ਐਂਡ ਆਰਡਰ A.D.G.P. ਈਸ਼ਵਰ ਸਿੰਘ ਦੀ ਡਿਊਟੀ ਲਗਾਈ ਹੈ।ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵਕੀਲ ਮੋਹਿਤ ਕਪੂਰ ਦੀ ਰਿੱਟ ਉੱਤੇ ਜੋ ਕੇਸ ਚੱਲ ਰਿਹਾ ਹੈ, ਉਸ ਵਿੱਚ ਪੰਜਾਬ ਸਰਕਾਰ ਨੇ ਕੇਸ ਵਾਪਸ ਲੈਣ ਦੀ ਸਟੇਟਸ ਰਿਪੋਰਟ ਦਿੱਤੀ ਹੋਈ ਹੈ।ਹੁਣ ਹਾਈ ਕੋਰਟ ਵਿੱਚ ਤਰੀਕ 11 ਮਈ 2020 ਪਈ ਹੋਈ ਹੈ।ਇਸ ਲਈ ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ R.P.F. ਨੂੰ ਸਖਤ ਚਿਤਾਵਨੀ ਹੈ ਕਿ ਮੰਨੀ ਹੋਈ ਮੰਗ ਲਾਗੂ ਕੀਤੀ ਜਾਵੇ ਨਹੀਂ ਤਾਂ 18 ਫਰਵਰੀ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜੋ ਮਸਲੇ ਦੇ ਹੱਲ ਤੱਕ ਜਾਰੀ ਰਹੇਗਾ।
ਇਸ ਮੌਕੇ ਅਮਨਦੀਪ ਸਿੰਘ ਕੱਚਰਭੰਨ ,ਬਲਜਿੰਦਰ ਸਿੰਘ ਤਲਵੰਡੀ ਨਿਪਾਲਾ਼, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਰਣਜੀਤ ਸਿੰਘ ਖੱਚਰ ਵਾਲਾ, ਮੰਗਲ ਸਿੰਘ ਗੁੰਦੜਢੰਡੀ, ਸੁਰਿੰਦਰ ਸਿੰਘ ਘੁੱਦੂਵਾਲਾ, ਗੁਰਦਿਆਲ ਸਿੰਘ ਟਿੱਬੀ ਕਲਾਂ, ਲਖਵਿੰਦਰ ਸਿੰਘ ਵਸਤੀ ਨਾਮਦੇਵ ਬਲਕਾਰ ਸਿੰਘ , ਲਖਵਿੰਦਰ ਸਿੰਘ ਜੋਗੇਵਾਲਾ,ਕਰਨ ਮੱਖੂ, ਗੁਰਮੇਲ ਸਿੰਘ ਫੱਤੇ ਵਾਲਾ, ਸਾਹਿਬ ਸਿੰਘ ਤਲਵੰਡੀ,ਹਰਫੂਲ ਸਿੰਘ, ਬਚਿੱਤਰ ਸਿੰਘ ਮੱਲਾਂਵਾਲਾ, ਬਲਰਾਜ ਸਿੰਘ ਫੇਰੋਕੇ,ਅਜੀਤ ਸਿੰਘ ਫਤਿਹਗੜ੍ਹ ਪੰਜਤੂਰ, ਗੁਰਭੇਜ ਸਿੰਘ ਫੇਮੀਵਾਲਾ, ਗੁਰਦੇਵ ਸਿੰਘ, ਕਸ਼ਮੀਰ ਸਿੰਘ ਵਸਤੀ ਕਸ਼ਮੀਰ ਸਿੰਘ ਵਾਲੀ,ਗੁਰਮੀਤ ਸਿੰਘ ਚੱਬਾ ਆਦਿ ਆਗੂ ਮੌਜੂਦ ਸਨ।