ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲਵੇ ਟਰੈਕ ਤੇ 21ਵੇ ਦਿਨ ਸ਼ਾਮਲ ਹੋ ਕੇ ਸੰਘਰਸ਼ ਨੂੰ 17 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ
ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲਵੇ ਟਰੈਕ ਤੇ 21ਵੇ ਦਿਨ ਸ਼ਾਮਲ ਹੋ ਕੇ ਸੰਘਰਸ਼ ਨੂੰ 17 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ
ਦਿੱਲੀ ਵਿੱਚ ਮੀਟਿੰਗ ਕਰਨ ਗਏ ਕਿਸਾਨਾ ਨੁੂ ਬੇਰੰਗ ਮੋਡ ਦੇਣ ਨੁੂੂ ਪੰਜਾਬ ਤੇ ਦੇਸ਼ ਦੇ ਕਿਸਾਨਾਂ ਲਈ ਚੁਣੌਤੀ ਦੱਸਦਿਆਂ ਸੰਘਰਸ਼ ਹੋਰ ਤੇਜ਼ ਕਰਨ ਦੀ ਗੱਲ ਆਖੀ
ਫ਼ਿਰੋਜ਼ਪੁਰ, 14.10.2020: ਆਰਡੀਨੇੈਸ ਨੁੂੰ ਕਿਸਾਨੀ ਕਿੱਤੇ ਦੀ ਬਰਬਾਦੀ ਤੇ ਸੰਘੀ ਢਾਂਚੇ ਦੇ ਸੰਵਿਧਾਨਿਕ ਕਾਨੂੰਨਾਂ ਦੀ ਉਲੰਘਣਾ ਕਰਾਰ ਦਿੰਦਿਆਂ .ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਵਿਖੇ ਲੱਗੇ ਪੱਕੇ ਮੋਰਚੇ ਦੇ 21 ਵੇਂ ਦਿਨ ਵਿੱਚ ਸ਼ਾਮਿਲ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਆਰਡੀਨੈਂਸਾਂ ਨੂੰ 21 ਇੱਕੀਵੀਂ ਸਦੀ ਦਾ ਇਤਿਹਾਸਕ ਫੈਸਲਾ ਦੱਸਣ .
ਕਿਸਾਨਾਂ ਨੂੰ ਅੰਨ ਦਾਤੇ ਤੋਂ ਉੱਦਮੀ ਬਣਾਉਣ ਤੇ ਉਕਤ ਆਰਡੀਨੈਂਸਾਂ ਨੂੰ ਪੱਥਰ ਉਤੇ ਲਕੀਰ ਕਹਿਣ ਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣ ਵਾਲੇ ਬਿਆਨ ਦੇਣ ਤੇ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਨੂੰ ਮੀਟਿਗ ਲਈ ਦਿੱਲੀ ਸੱਦ ਕੇ ਬੇਰੰਗ ਮੋੜ੍ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਉਕਤ ਬਿਆਨਾਂ ਨੂੰ ਪੰਜਾਬ ਤੇ ਦੇਸ਼ ਦੇ ਕਿਸਾਨਾਂ ਲਈ ਚੁਣੋਤੀ ਦੱਸਿਆ . ਤੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੇ ਪ੍ਰਧਾਨ ਮੰਤਰੀ ਦੀ ਚੁਣੌਤੀ ਨੂੰ ਕਬੂਲ ਕਰਕੇ ਉਕਤ ਕਾਲੇ ਕਾਨੂੰਨ (ਆਰਡੀਨੈਂਸ) ਤੋੜ ਦੇਣ ਦਾ ਵਚਨ ਦੁਹਰਾਇਆ.
ਅੰਦੋਲਨਕਾਰੀਆਂ ਦੇ ਅੱਜ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ, ਰਣਬੀਰ ਸਿੰਘ ਠੱਠਾ, ਮੇਹਰ ਸਿੰਘ ਤਲਵੰਡੀ, ਗੁਰਸਾਹਿਬ ਸਿੰਘ ਪਾਓ ਵਿੰਡ ,ਦਿਲਬਾਗ ਸਿੰਘ ਮਾੜੀ ਮੇਘਾ ਨੇ ਐਲਾਨ ਕੀਤਾ ਕਿ ਰੇਲ ਪਟੜੀਆਂ ਉੱਤੇ ਚੱਲ ਰਹੇ ਸੰਘਰਸ਼ ਨੂੰ ਹੋਰ ਅੱਗੇ ਵਧਾਉਂਦਿਆਂ 17 ਅਕਤੂਬਰ ਤੱਕ ਜਾਰੀ ਰੱਖਿਆ ਜਾਵੇਗਾ .ਤੇ ਉਕਤ ਖੇਤੀ ਆਰਡੀਨੈਸ ਕਿਸੇ ਵੀ ਕੀਮਤ ਉੱਤੇ ਮਨਜ਼ੂਰ ਨਹੀਂ ਹਨ ਤੇ ਇਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ. ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਬਿਹਾਰ ਵਿੱਚ 2006 ਵਿੱਚ ਹੀ ਖੇਤੀ ਉਤਪਾਦਨ ਮਾਰਕੀਟ ਐਕਟ ਖਤਮ ਕਰਕੇ ਖੁੱਲ੍ਹੀ ਮੰਡੀ ਕਰ ਦੇਣ ਤੋਂ ਬਾਅਦ ਕਿਸਾਨਾਂ ਦੀ ਹਾਲਤ ਹੋਰ ਬਦਤਰ ਹੋਈ ਹੇੈ.ਤੇ ਉਨ੍ਹਾਂ ਦੀਆਂ ਫਸਲਾਂ (M.S.P) ਤੋਂ ਕਿਤੇ ਘੱਟ ਵੇਖ ਰਹੀਆਂ ਹਨ .ਇਹ ਹੀ ਹਾਲ ਅਮਰੀਕਾ ਤੇ ਯੂਰਪ ਵਿੱਚ ਖੁੱਲ੍ਹੀ ਮੰਡੀ ਕਰਨ ਤੋਂ ਬਾਅਦ ਹੋਇਆ .ਤੇ ਕਿਸਾਨ ਖੇਤੀ ਵਿੱਚੋਂ ਵੱਡੀ ਤਾਦਾਦ ਵਿੱਚ ਬਾਹਰ ਹੋ ਗਏ ਹਨ .ਕੇਂਦਰ ਸਰਕਾਰ ਕਹਿ ਰਹੀ ਹੈ ਕਿ ਪਹਿਲਾਂ(M.s.p) ਸਿਰਫ 6%ਕਿਸਾਨਾਂ ਨੂੰ ਮਿਲਦਾ ਸੀ. ਤੇ 94% ਕਿਸਾਨ ਤਾ ਇਸਤੋ ਪਹਿਲਾਂ ਹੀ ਵਾਂਝੇ ਹਨ .ਕਿਸਾਨ ਆਗੂਆ ਨੇ ਕੇਂਦਰ ਸਰਕਾਰ ਦੇ ਤਰਕ ਦਾ ਜਵਾਬ ਦਿੰਦਿਆਂ ਕਿਆ ਕਿ ਕੇਂਦਰ ਸਰਕਾਰ ਓਕਤ ਖੇਤੀ ਸੁਧਾਰ ਪਹਿਲਾਂ 94% ਕਿਸਾਨਾਂ ਉੱਤੇ ਕਰਕੇ ਉਨ੍ਹਾਂ ਦੀ ਹਾਲਤ ਸੁਧਾਰਨ ਦਾ ਕੰਮ 2 ਸਾਲ ਵਿੱਚ ਕਰ ਕੇ ਵਿਖਾਵੇ .ਤਾਂ (M.s.p) ਦਾ ਲਾਭ ਓਹ 6%ਕਿਸਾਨ ਆਪਣੇ ਆਪ ਹੀ ਉਕਤ ਖੇਤੀ ਸੁਧਾਰਾਂ ਦੀ ਮੰਗ ਕਰਨ ਲੱਗ ਪੈਣਗੇ.
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਦਲੀਲਾਂ ਵਿੱਚ ਕੋਈ ਦਮ ਨਾ ਹੋਣ ਦਾ ਦਾਅਵਾ ਕਰਦਿਆਂ. ਪੰਜਾਬ ਤੇ ਦੇਸ਼ ਦੇ ਕਿਸਾਨਾਂ ਤੇ ਸਾਰੇ ਵਰਗਾਂ ਨੂੰ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ.ਇਸ ਮੌਕੇ ਸੁਖਵੰਤ ਸਿੰਘ ਲੋਹਕਾ,ਨਛੱਤਰ ਸਿੰਘ ਧਾਲੀਵਾਲ ਰਣਜੀਤ ਸਿੰਘ ਚੀਮਾ ਸੁਖਦੇਵ ਸਿੰਘ ਦੁੱਬਲੀ, ਤਰਸੇਮ ਸਿੰਘ ਚੂਸਲੇਵੜ ,ਖਿਲਾਰਾ ਸਿੰਘ ਹਰਪਾਲ ਸਿੰਘ ਪੰਨੂ ਆਦਿ ਨੇ ਵੀ ਅੰਦੋਲਨਕਾਰੀਆਂ ਨੂੰ ਸੰਬੋਧਨ ਕੀਤਾ