ਬਰਸਾਤੀ ਮੌਸਮ ਤੋ ਪਹਿਲਾਂ ਪਾਣੀ ਦੀ ਨਿਕਾਸੀ ਅਤੇ ਬਲਾਕੇਜ਼ ਦੇ ਬਚਾਅ ਲਈ ਸ਼ਹਿਰ ਦੀਆਂ ਬਰਸਾਤੀਆਂ ਦੀ ਸਫਾਈ ਲਈ ਚਲਾਈ ਵਿਸ਼ੇਸ਼ ਮੁਹਿੰਮ
ਡੇਂਗੂ ਅਤੇ ਮਲੇਰੀਏ ਦੇ ਬਚਾਅ ਲਈ ਸ਼ਹਿਰ ਦੇ ਵੱਖ-ਵੱਖ ਖੇਤਰਾ ਵਿਚ ਕਰਵਾਈ ਜਾ ਰਹੀ ਹੈ ਫੋਗਿੰਗ
ਫਿਰੋਜ਼ਪੁਰ, 24 ਜੂਨ 2020.
ਹਰ ਸਾਲ ਬਰਸਾਤੀ ਮੌਸਮ ਦੌਰਾਨ ਹੜ੍ਹਾਂ ਦੇ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਲਈ ਸ਼ਹਿਰ ਅੰਦਰ ਬਰਸਾਤੀ ਮੌਸਮ ਦੋਰਾਨ ਪਾਣੀ ਦੀ ਰੁਕਾਵਟ ਨਾ ਹੋਵੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ 6 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਵੰਡਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਮਲੇਰੀਆ/ਡੈਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਲਾਰਵੇ ਮਿਲਣ ਦੀ ਸਥਿਤੀ ਵਿਚ ਨਗਰ ਕੌਂਸਲ ਵਲੋਂ ਚਲਾਨ ਵੀ ਕੱਟੇ ਜਾਣਗੇ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ: ਪਰਮਿੰਦਰ ਸਿੰਘ ਸੁਖੀਜਾ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ ਨੇ ਦੱਸਿਆ ਕਿ ਟੀਮਾਂ ਰਾਂਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਹਿਰ ਦੀਆਂ ਬਰਸਾਤੀਆਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਜਿਸ ਤਹਿਤ ਮੁਲਤਾਨੀ ਗੇਟ, ਸ਼ਿਮਲਾ ਟਾਕੀ, ਵਾਲਮੀਕ ਚੌਂਕ, ਮਾਲ ਰੋਡ, ਬਗਦਾਦੀ ਗੇਟ ਆਦਿ ਸਥਾਨਾ ਤੇ ਲਗਭਗ 20 ਬਰਸਾਤੀਆਂ ਦੀ ਸਫਾਈ ਕਰਵਾਈ ਜਾ ਰਹੀ ਹੈ। ਬਰਸਾਤੀਆ ਦੀ ਸਫਾਈ ਦਾ ਕੰਮ ਆਉਣ ਵਾਲੇ ਦਿਨਾਂ ਵਿਚ ਜਾਰੀ ਰਹੇਗਾ।
ਉਨ੍ਹਾਂ ਨੇ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆ-ਆਪਣੀਆ ਗਲੀਆ, ਮੁਹਲਿਆ ਅਤੇ ਸੜਕਾਂ ਉਪਰ ਬਣੀਆਂ ਬਰਸਾਤੀਆਂ ਅੰਦਰ ਕਿਸੇ ਪ੍ਰਕਾਰ ਦੀ ਮਿੱਟੀ, ਮਲਬਾ ਜਾਂ ਪੋਲੀਥੀਨ ਆਦਿ ਨਾ ਪਾਉਣ ਜਿਸ ਨਾਲ ਕਿ ਬਰਸਾਤੀਆਂ ਦੀ ਬਲਾਕੇਜ ਹੋ ਜਾਂਦੀ ਹੈ ਅਤੇ ਬਾਰਿਸ਼ ਦੇ ਦਿਨਾਂ ਵਿਚ ਬਲਾਕੇਜ਼ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।ਉਹਨਾ ਨੇ ਦੱਸਿਆ ਕਿ ਬਰਸਾਤੀ ਮੌਸਮ ਤੋ ਪਹਿਲਾਂ ਸ਼ਹਿਰ ਦੀਆ ਸਾਰੀਆਂ ਬਰਸਾਤੀਆ ਦੀ ਸਫਾਈ ਕਰਵਾ ਦਿੱਤੀ ਜਾਵੇਗੀ। ਨਗਰ ਕੌਂਸਲ,ਫਿਰੋਜ਼ਪੁਰ ਵਲੋਂ ਮਲੇਰੀਆਂ ਅਤੇ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਫੋਗਿੰਗ ਕਰਵਾਈ ਜਾ ਰਹੀ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਨਿਰੰਤਰ ਜਾਰੀ ਰਹੇਗੀ। ਇਸ ਫੋਗਿੰਗ ਦਾ ਇਕ ਵਿਸ਼ੇਸ਼ ਸ਼ਡਿਊਲ ਨਗਰ ਕੌਂਸਲ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਦੇ ਤਹਿਤ ਵੱਖ-ਵੱਖ ਵਾਰਡਾਂ, ਕਮਰਸ਼ੀਅਲ ਏਰੀਆ ਅਤੇ ਵੱਖ-ਵੱਖ ਖੇਤਰਾਂ ਵਿਚ ਫੋਗਿੰਗ ਕਰਵਾਈ ਜਾਵੇਗੀ।
ਕਾਰਜ ਸਾਧਕ ਅਫਸਰ ਸ: ਪਰਮਿੰਦਰ ਸਿੰਘ ਸੁਖੀਜਾ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਅੰਦਰ ਕਿਸੇ ਵੀ ਤਰ੍ਹਾ ਦਾ ਪਾਣੀ ਇੱਕਠਾ ਨਾ ਹੋਣ ਦੇਣ। ਕਿਉ ਜੋ ਡੇਂਗੂ ਦਾ ਲਾਰਵਾ ਸਾਫ ਪਾਣੀ ਤੇ ਪਨਪਦਾ ਹੈ। ਘਰਾਂ ਅੰਦਰ ਫਰਿੱਜ਼ ਦੀਆਂ ਟ੍ਰੇਆਂ, ਹਵਾ ਵਾਲੇ ਕੁਲਰ ਆਦਿ ਨੂੰ ਸਾਫ ਰੱਖਿਆ ਜਾਵੇ। ਉਹਨਾ ਨੇ ਦੱਸਿਆ ਹੈ ਕਿ ਡੇਂਗੂ, ਮਲੇਰੀਏ ਦੇ ਬਚਾਅ ਲਈ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ ਵਲੋਂ ਸਮੇ-ਸਮੇ ਤੇ ਸਿਹਤ ਵਿਭਾਗ ਨਾਲ ਮਿਲ ਕੇ ਜਾਂਚ ਕਰਨਗੇ ਜਿਸ ਅਦਾਰੇ/ਸੰਸਥਾ ਅੰਦਰ ਡੇਂਗੂ ਦਾ ਲਾਰਵਾ ਪਾਇਆ ਗਿਆ, ਰੂਲਾਂ ਅਨੁਸਾਰ ਉਸਦਾ ਚਲਾਨ ਅਤੇ ਜੁਰਮਾਨਾ ਕੀਤਾ ਜਾਵੇਗਾ। ਇਸ ਲਈ ਲੋਕਾ ਨੂੰ ਅਪੀਲ ਹੈ ਕਿ ਡੇਂਗੂ/ਮਲੇਰੀਆ ਦੀਆਂ ਬਿਮਾਰੀਆਂ ਤੋ ਬਚਣ ਲਈ ਨਗਰ ਕੌਂਸਲ ਨੂੰ ਸਹਿਯੋਗ ਦਿੱਤਾ ਜਾਵੇ।