Ferozepur News

ਮਾਨਵ ਸੇਵਾ, ਇਸਤਰੀ ਤੇ ਬਾਲ ਵਿਕਾਸ ਦੇ ਖੇਤਰ ਵਿਚ ਕੰਮ ਕਰਨ ਵਾਲਿਆ ਲਈ ਨੈਸ਼ਨਲ ਐਵਾਰਡ ਲਈ ਅਰਜ਼ੀਆਂ ਦੀ ਮੰਗ    

 d c ferozepur- ਫਿਰੋਜ਼ਪੁਰ 18 ਮਈ (ਏ.ਸੀ.ਚਾਵਲਾ) ਇਸਤਰੀ ਤੇ ਬਾਲ ਭਲਾਈ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਾਲ 2014-15 ਲਈ ਬੱਚਿਆ ਦੀ ਭਲਾਈ ਲਈ ਵਧੀਆਂ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਨੈਸ਼ਨਲ  ਐਵਾਰਡ ਦਿੱਤੇ ਜਾਣੇ ਹਨ । ਵਿਅਕਤੀਤਵ ਐਵਾਰਡ ਲਈ 1,00,000/-ਰੁਪਏ ਦੀ ਰਾਸ਼ੀ ਤੇ ਸਾਈਟੇਸ਼ਨ ਅਤੇ ਸੰਸਥਾਵਾਂ ਲਈ 3,00,000/-ਰੁਪਏ ਦੀ ਰਾਸ਼ੀ ਤੇ ਸਾਈਟੇਸ਼ਨ ਦਿੱਤਾ ਜਾਣਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਬੱਚਿਆ ਦੀ ਭਲਾਈ ਲਈ ਰਾਜੀਵ ਗਾਂਧੀ ਮਾਨਵ ਸੇਵਾ ਐਵਾਰਡ  ਬਾਲ ਵਿਕਾਸ, ਬਾਲ ਸੁਰੱਖਿਆ ਅਤੇ ਬਾਲ ਭਲਾਈ  ਦੇ  ਖੇਤਰਾਂ ਵਿੱਚ ਦਿੱਤੇ ਯੋਗਦਾਨ/ਪ੍ਰਾਪਤੀਆਂ ਲਈ 3 ਵਿਅਕਤੀਆਂ ਨੂੰ ਦਿੱਤਾ ਜਾਣਾ ਹੈ । ਇਸ ਐਵਾਰਡ ਅਧੀਨ ਐਵਾਰਡੀ ਨੂੰ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ।ਉਨ•ਾਂ ਕਿਹਾ ਕਿ ਉਕਤ ਐਵਾਰਡਾਂ ਲਈ ਚਾਹਵਾਨ ਵਿਅਕਤੀ/ਸੰਸਥਾਵਾਂ ਪ੍ਰੋਗਰਾਮ ਅਫ਼ਸਰ, ਫ਼ਿਰੋਜ਼ਪੁਰ ਜਾਂ ਸਕੱਤਰ, ਜ਼ਿਲ•ਾ ਰੈੱਡ ਕਰਾਸ ਸ਼ਾਖਾ, ਫ਼ਿਰੋਜ਼ਪੁਰ ਦੇ ਦਫ਼ਤਰ ਪਾਸੋਂ ਦਰਖਾਸਤ ਲਈ ਪ੍ਰੋਫਾਰਮੇ ਪ੍ਰਾਪਤ ਕਰ ਸਕਦੇ ਹਨ । ਦਰਖਾਸਤਾਂ ਹਰ ਪੱਖੋਂ ਮੁਕੰਮਲ ਕਰਕੇ ਮਿਤੀ 30 ਮਈ 2015 ਤੋ ਪਹਿਲਾਂ-ਪਹਿਲਾ ਉਕਤ ਦਫ਼ਤਰਾਂ ਵਿੱਚ ਦਿੱਤੀਆਂ ਜਾਣ ਤਾਂ ਜੋ ਅਗੇਤਰੀ ਕਾਰਵਾਈ ਕਰਨ ਉਪਰੰਤ ਕੇਸ ਸਰਕਾਰ ਨੂੰ ਭੇਜੇ ਜਾ ਸਕਣ

Related Articles

Back to top button