ਦੇਸਾ ਸਿੰਘ ਪਿੰਡ ਭੰਮਾ ਹਾਜ਼ੀ ਥਾਣਾ ਮਮਦੋਟ ਦੀ ਦਾਸਤਾਂ : ਆਪਣੀ ਘਰ ਦੇ ਕੱਚੇ ਮਕਾਨ ਵਿਚ 72 ਸਾਲਾ ਤੋਂ ਰਹਿ ਰਹੇ, ਗੁਆਂਢ ਹੀ ਰਹਿੰਦੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ
ਦੇਸਾ ਸਿੰਘ ਪਿੰਡ ਭੰਮਾ ਹਾਜ਼ੀ ਥਾਣਾ ਮਮਦੋਟ : ਆਪਣੀ ਘਰ ਦੇ ਕੱਚੇ ਮਕਾਨ ਵਿਚ 72 ਸਾਲਾ ਤੋਂ ਰਹਿ ਰਹੇ, ਗੁਆਂਢ ਹੀ ਰਹਿੰਦੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ
ਫਿਰੋਜ਼ਪੁਰ 10 ਸਤੰਬਰ (): ਇਕ ਗਰੀਬ ਪਰਿਵਾਰ ਦੇਸਾ ਸਿੰਘ ਪੁੱਤਰ ਅਮੀਰ ਸਿੰਘ ਪਿੰਡ ਭੰਮਾ ਹਾਜ਼ੀ ਥਾਣਾ ਮਮਦੋਟ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਹੁਤ ਗਰੀਬ ਆਦਮੀ ਹੈ ਅਤੇ ਅਸੀਂ ਆਪਣੀ ਘਰ ਦੇ ਕੱਚੇ ਮਕਾਨ ਵਿਚ 72 ਸਾਲਾ ਤੋਂ ਰਹਿ ਰਹੇ ਹਾਂ। ਇਹ ਮੇਰਾ ਮਕਾਨ ਪਿੰਡ ਵਿਚ ਲਾਲ ਲਕੀਰ ਵਿਚ ਹੈ, ਇਹ ਕਿ ਮੈਂ 15 ਮਰਲੇ ਆਪਣੇ ਭਰਾ ਬਗੀਚਾ ਸਿੰਘ ਕੋਲੋਂ ਆਪਣੇ ਖੇਤ ਦੀ ਜ਼ਮੀਨ ਦੇ ਤਬਾਦਲੇ ਵਿਚ ਲਈ ਹੈ। ਇਹ ਕਿ ਭਜਨ ਸਿੰਘ ਅਤੇ ਅਮਰ ਸਿੰਘ ਜੋਕਿ ਸਾਡੇ ਗੁਆਂਢ ਹੀ ਰਹਿੰਦੇ ਹਨ ਅਤੇ ਮੇਰੇ ਘਰ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ, ਇਸੇ ਕੜੀ ਵਜੋਂ ਉਹ ਮਿਤੀ 27 ਜੂਨ 2019 ਨੂੰ ਰਾਤ ਸਾਢੇ 8 ਵਜੇ ਸਾਡੇ ਘਰ ਆਏ ਤੇ ਸਾਡੇ ਸਾਰੇ ਜੀ ਘਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਥੋਂ ਤੱਕ ਕਿ ਸਾਡੇ ਪਸ਼ੂਆਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਅਤੇ ਭਜਨ ਸਿੰਘ ਦੀਆਂ ਚੱਪਲਾਂ ਵੀ ਸਾਡੇ ਘਰ ਮੌਜ਼ੂਦ ਹਨ, ਪਰ ਇਥੋਂ ਤੱਕ ਕਿ ਉਨ੍ਹਾਂ ਮੇਰੀ ਘਰ ਵਾਲੀ ਸੀਰੋ ਅਤੇ ਮੇਰੇ ਤਿੰਨ ਲੜਕਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਨ੍ਹਾਂ ਮੂੰਹ ਉਪਰ ਕੱਪੜੇ ਬੰਨ੍ਹ ਹੋਏ ਸੀ ਅਤੇ ਅਸੀਂ 181 ਤੇ ਪੁਲਿਸ ਨਾਲ ਬਹੁਤ ਕੋਸ਼ਿਸ਼ ਕੀਤੀ ਅਤੇ ਇਸ ਸਬੰਧ ਵਿਚ ਅਸੀਂ ਥਾਣਾ ਮਮਦੋਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲੇ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਇਨ੍ਹਾਂ ਦੋਸ਼ੀਆਂ ਨੇ ਉਲਟਾ ਸਾਡੇ 7 ਆਦਮੀਆਂ ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਜੋ ਕਿ ਧਾਰਾ 452, 324, 323, 34 ਆਈਪੀਸੀ ਤਹਿਤ ਮੁਕੱਦਮਾ ਨੰਬਰ 64 ਮਿਤੀ 27 ਜੂਨ 2019 ਨੂੰ ਦਰਜ ਕਰਵਾ ਦਿੱਤਾ। ਦੇਸਾ ਸਿੰਘ ਨੇ ਅੱਗੇ ਦੱਸਿਆ ਕਿ ਇਥੇ ਹੀ ਬੱਸ ਨਹੀਂ ਉਨ੍ਹਾਂ ਸਾਡੇ ਰਿਸ਼ਤੇਦਾਰਾਂ ਭੈਣਾਂ, ਭਰਾਵਾਂ ਦੇ ਤਕਰੀਬਨ 17 ਆਦਮੀਆਂ ਦੇ ਸੰਮਨ ਕਢਵਾ ਦਿੱਤੇ ਹਨ। ਦੇਸਾ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਥਾਣੇ ਜਾਂ ਜ਼ਿਲ੍ਹਾ ਪੁਲਿਸ ਮੁਖੀ ਕੋਲ ਜਾਂਦੇ ਹਾਂ ਤਾਂ ਸਾਡਾ ਰਸਤਾ ਰੋਕ ਲੈਂਦੇ ਹਨ, ਦੇਸਾ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਉਹ ਜਿਹੜੀਅਟਾਂ ਆਪਣੇ ਆਪ ਸੱਟਾ ਮਾਰਕੇ ਸਾਡੇ ਉਪਰ ਧੱਕੇ ਨਾਲ ਪਰਚਾ ਦਰਜ ਕਰਵਾਇਆ ਹੈ ਉਸਦੀ ਜਾਂਚ ਪੱਧਰੀ ਕਰਵਾਈ ਜਾਵੇ ਅਤੇ ਸਾਡੇ ਸਾਰੇ ਪਿੰਡ ਤੇ ਸਾਡੀ ਥਾਂ ਦੀ ਪੂਰੀ ਤਰ੍ਹਾਂ ਤਫਤੀਸ਼ ਕਕਰਦੇ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ। ਜੇਕਰ ਸਾਡੇ ਕਿਸੇ ਵੀ ਜੀਅ ਦਾ ਨੁਕਸਾਨ ਹੋ ਗਿਆ ਤਾਂ ਇਸ ਦੇ ਜ਼ਿੰਮੇਵਾਰ ਭਜਨ ਸਿੰਘ ਅਤੇ ਅਮਰ ਸਿੰਘ ਹੋਣਗੇ। ਅਸੀਂ ਪ੍ਰੈਸ ਜਰੀਏ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਤੇ ਮੈਂਬਰ ਪੰਚਾਇਤ ਗੁਰਮੇਜ ਸਿੰਘ ਪੁੱਤਰ ਬੈਂਕਾ ਸਿੰਘ, ਗੁਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ, ਕਰਨੈਲ ਸਿੰਘ ਪੁੱਤਰ ਰੁਲੀਆ ਸਿੰਘ, ਸ਼ਰਮਾ ਸਿੰਘ ਪੁੱਤਰ ਉਜਾਗਰ ਸਿੰਘ, ਬਲਵਿੰਦਰ ਸਿੰਘ ਪੁੱਤਰ ਸ਼ਰਮਾ ਸਿੰਘ, ਮੰਗਲ ਸਿੰਘ ਪੁੱਤਰ ਰਾਜਨ ਸਿੰਘ ਨੇ ਦੱਸਿਆ ਕਿ ਇਸ ਗਰੀਬ ਪਰਿਵਾਰ ਨਾਲ ਵਾਲੇ ਹੀ ਧੱਕਾ ਹੋ ਰਿਹਾ ਹੈ ਇਨ੍ਹਾਂ ਦੀ ਸੁਣਵਾਈ ਕੀਤੀ ਜਾਵੇ।