ਸੁਰੀਲੇ ਗਾਇਕ ਹਰਮਿਲਾਪ ਗਿੱਲ ਨੂੰ ‘ਪੰਜਾਬੀ ਮਾਂ ਬੋਲੀ ਐਵਾਰਡ’ ਮਿਲਣ ਤੇ ਪ੍ਰਸੰਸਕਾਂ ਵਿਚ ਖੁਸ਼ੀ ਦੀ ਲਹਿਰ
ਫਿਰੋਜ਼ਪੁਰ 20 ਜਨਵਰੀ
ਸਾਫ਼ ਸੁਥਰੀ ਗਾਇਕ ਦੇ ਮਾਲਕ ਤੇ ਗੀਤਕਾਰ ਹਰਮਿਲਾਪ ਗਿੱਲ ਨੂੰ ਗੁਰੂਆਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ”ਸਿੰਘ ਐਂਡ ਕੌਰ ਪ੍ਰੋਡੈਕਸ਼ਨ” ਵੱਲੋਂ ‘ਪੰਜਾਬੀ ਮਾਂ ਬੋਲੀ ਐਵਾਰਡ’ ਨਾਲ ਸਨਮਾਨਿਤ ਕੀਤੇ ਜਾਣ ਤੇ ਪਿੰਡ ਵਾਸੀਆਂ ਅਤੇ ਪ੍ਰਸੰਸਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਜ਼ਿਲ੍ਹਾ ਫਿਰੋਜ਼ਪੁਰ ਦੇ ਇਤਿਹਾਸਿਕ ਪਿੰਡ ਫਿਰੋਜਸ਼ਾਹ ਦੇ ਜੰਮਪਲ ਸੁਰੀਲੇ ਗਾਇਕ ਹਰਮਿਲਾਪ ਗਿੱਲ ਉਹ ਗਾਇਕ ਹਨ, ਜਿਨ੍ਹਾਂ ਨੂੰ ਪੂਰਾ ਪਰਿਵਾਰ ਬੈਠ ਕੇ ਸੁਣ ਸਕਦਾ ਹੈ। ਲੱਚਰਤਾ ਤੋਂ ਕੋਹਾਂ ਦੂਰ ਹਨ। ਸਿਰ ਦੇ ਗਾਇਕ ਹੋਣ ਦੇ ਨਾਲ ਨਾਲ ਉਹ ਬਹੁਤ ਵਧੀਆ ਗੀਤਕਾਰ ਵੀ ਹਨ। ਹਮੇਸ਼ਾ ਉਨ੍ਹਾਂ ਨੇ ਆਪਣੇ ਲਿਖੇ ਗੀਤ ਹੀ ਗਾਏ ਹਨ। ਉਨ੍ਹਾਂ ਵੱਲੋਂ ਗਾਏ ਕੀਤ ‘ਇਹ ਸਿਰ ਝੁਕਦਾ ਬਾਬੇ ਨਾਨਕ ਦੇ ਮੂਹਰੇ, ਮੇਰਾ ਜੀਅ ਕਰਦਾ ਕਾਕਾ ਮੈਂ ਟੀਵੀ ਕੱਲਾ ਬਹਿ ਕੇ ਦੇਖਾ”, ”ਰਾਤੀ ਦਾਰੂ ਪੀ ਕੇ”, ”ਨੱਚ ਸਰਦਾਰਾ ਤੇਰੇ ਨਾਲ ਨੱਚੇ ਸਰਦਾਰਨੀ”, ”ਡੰਡੇ ਨਾਲ ਟਾਇਰ ਭਜਾਉਣਾ”, ਪੰਜਾਬ ਸੱਭਿਆਚਾਰ ਦੀ ਤਰਜਮਾਨੀ ਕਰਦੇ ਹਨ। ਉਨ੍ਹਾਂ ਵੱਲੋਂ ਹੋਰ ਗਾਏ ਹੋਏ ਸੈਂਕੜੇ ਗੀਤ ਲੋਕਾਂ ਦੀ ਜੁਬਾਨ ਤੇ ਹਨ। ਪੰਜਾਬ ਮਾਂ ਬੋਲੀ ਅਤੇ ਸੱਭਿਆਚਾਰ ਦੇ ਵਾਰਸ ਇਸ ਮਾਣ ਮੱਤੇ ਗਾਇਕ ਨੂੰ ”ਪੰਜਾਬੀ ਮਾਂ ਬੋਲੀ ਐਵਾਰਡ” ਮਿਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ, ਕਮੇਡੀ ਕਲਾਕਾਰ ਗੁਰਨਾਮ ਸਿੱਧੂ, ਅਧਿਆਪਕ ਆਗੂ ਰਾਜਿੰਦਰ ਸਿੰਘ ਰਾਜਾ, ਡਾਕਟਰ ਰਮੇਸ਼ਵਰ ਸਿੰਘ, ਦਲਵਿੰਦਰ ਸਿੰਘ ਬੱਬੂ, ਗੁਰਚਰਨ ਗਿੱਲ ਫਿਰੋਜ਼ਸ਼ਾਹ, ਹਰਪ੍ਰੀਤ ਸਿੰਘ ਸਰਪੰਚ ਫਿਰੋਜ਼ਸ਼ਾਹ, ਬਲਿਹਾਰ ਕੰਬੋਜ਼, ਨਵਪ੍ਰੀਤ ਗਿੱਲ, ਅਨਮੋਲ ਸਿੰਘ ਪੰਚ, ਜਗਮੀਤ ਸਿੰਘ ਪੰਚ, ਸੰਦੀਪ ਸਿੰਘ ਪੰਚ ਫਿਰੋਜ਼ਸ਼ਾਹ, ਗੁਰਪ੍ਰੀਤ ਸਿੰਘ ਜ਼ੀਰਾ, ਗੁਰਸ਼ਰਨ ਸਿੰਘ ਚੰਡੀਗੜ੍ਹ, ਅਧਿਆਪਕ ਰੇਸ਼ਮ ਸਿੰਘ, ਬਲਜੀਤ ਸਿੰਘ, ਹਰਵਿੰਦਰ ਸਿੰਘ, ਬਲਜੀਤ ਸਿੰਘ ਰਾਜਾ ਫਿਰੋਜ਼ਸ਼ਾਹ, ਕੁਲਦੀਪ ਸਿੰਘ ਸਾਬਕਾ ਸਰਪੰਚ ਵੱਲੋਂ ਹਰਮਿਲਾਪ ਗਿੱਲ ਨੂੰ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।