ਡਾ. ਰਾਹਤ ਇੰਦੋਰੀ ਵੱਲੋਂ ਸਵ. ਸ਼੍ਰੀ ਮੋਹਨ ਲਾਲ ਭਾਸਕਰ ਨੂੰ ਸਮਰਪਿਤ ਮੁਸ਼ਾਇਰੇ 'ਚ ਪੜੇ ਗਏ ਕਲਾਮ ਦੀ ਵੀਡੀਓ ਨੂੰ 2.15 ਲੱਖ ਦਰਸ਼ਕਾਂ ਨੇ ਵੇਖਿਆ
ਫਿਰੋਜ਼ਪੁਰ 22 ਜੁਲਾਈ (): ਉਰਦੂ ਦੁਨੀਆਂ ਦੇ ਮਸ਼ਹੂਰ ਸ਼ਾਇਰ ਡਾ. ਰਾਹਤ ਇੰਦੋਰੀ ਵੱਲੋਂ ਸਵ. ਸ਼੍ਰੀ ਮੋਹਨ ਲਾਲ ਭਾਸਕਰ ਨੂੰ ਸਮਰਪਿਤ ਮੁਸ਼ਾਇਰੇ ਵਿਚ ਪੜੇ ਗਏ ਕਲਾਮ ਦੀ ਵੀਡਿਓ 2.15 ਲੱਖ ਦਰਸ਼ਕਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਵਿਚ ਸ਼ੋਸਲ ਮੀਡੀਆ (ਯੂ ਟਿਊਬ) ਤੇ ਵੇਖਿਆ ਗਿਆ। ਇਸ ਸਬੰਧ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਕਵਿਤਾ ਰੂਹ ਕੀ ਖੁਰਾਕ ਹੁੰਦੀ ਹੈ ਅਤੇ ਫਿਰੋਜ਼ਪੁਰ ਜਿਵੇਂ ਅਜਿਹੇ ਸਰਹੱਦੀ ਇਲਾਕੇ ਵਿਚ ਕਲਾ ਅਤੇ ਸਾਹਿਤਯ ਦੀ ਜੋਤ ਜਗਾ ਕੇ ਰੱਖਣ ਨੂੰ ਪ੍ਰਯਾਸਤ ਹੁੰਦੇ ਹੋਏ ਆਲ ਇੰਡੀਆ ਮੁਸ਼ਾਇਰੇ ਦਾ ਪਿਛਲੇ ਦਸ ਸਾਲਾਂ ਤੋਂ ਆਯੋਜਿਤ ਕੀਤਾ ਜਾਂਦਾ ਹੈ। ਬੀਤੀ 30 ਨਵੰਬਰ ਨੂੰ ਹੋਏ ਮੁਸ਼ਾਇਰੇ ਵਿਚ ਡਾ. ਰਾਹਤ ਇੰਦੋਰੀ ਵੱਲੋਂ ਆਪਣੇ ਸ਼ਾਨਦਾਰ ਕਲਾਮ ਵੱਲੋਂ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ। ਐੱਮਐੱਲਬੀ ਫਾਊਂਡੇਸ਼ਨ ਵੱਲੋਂ ਸ਼ੋਸਲ ਮੀਡੀਆ (ਯੂ ਟਿਊਬ) 'ਤੇ ਉਪਲਬੱਧ ਡਾ. ਰਾਹਤ ਇੰਦੋਰੀ ਦੀ ਮੁਸ਼ਾਇਰੇ ਦੀ ਵੀਡੀਓ ਨੂੰ ਅਜੇ ਤੱਕ 2 ਲੱਖ 15 ਹਜ਼ਾਰ ਵਾਰ ਵੇਖਿਆ ਜਾ ਚੁੱਕਿਆ ਹੈ। ਪਿਛਲੇ ਸਪਤਾਹ ਭਾਰਤ ਦੇ ਕਮਲ ਸ਼ਰਮਾ ਕਾਮੈਡੀ ਸ਼ੋਅ ਤੇ ਵੀ ਡਾ. ਰਾਹਤ ਇੰਦੋਰੀ ਨੇ ਸ਼ਾਇਰੋ ਸ਼ਾਇਰੀ ਦੇ ਅਨੌਖੇ ਅੰਦਾਜ਼ ਨਾਲ ਦਰਸ਼ਕਾਂ ਨੂੰ ਖੂਬ ਨਿਹਾਲ ਕੀਤਾ। ਇਥੇ ਇਹ ਵੀ ਵਰਨਣਯੋਗ ਹੈ ਕਿ ਡਾ. ਰਾਹਤ ਨ ਭਾਰਤੀਯ ਸਿਨੇ ਜਗਤ ਦੀ ਕਈ ਫਿਲਮਾਂ ਦੇ ਗਾਣੇ ਵੀ ਲਿਖੇ ਹਨ। ਐੱਮਐੱਲ ਬੀ ਫਾਊਂਡੇਸ਼ਨ ਦੇ ਮੁਸ਼ਾਇਰੇ ਦੇ ਪ੍ਰਤੀ ਐਨੇ ਸੁਨੇਹੇ ਦਾ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਧੰਨਵਾਦ ਕੀਤਾ।