Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ &#39ਚ ਰਾਸ਼ਟਰੀ ਸੈਮੀਨਾਰ ਦਾ ਆਯੋਜਨ

-ਡਾ. ਅਸ਼ਵਨੀ ਕੁਮਾਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸਵੱਛ ਰੱਖਣ ਲਈ ਅਤੇ ਚੰਗੇ ਜੀਵਨ ਦੇ ਢੰਗ ਤੇ ਤਰੀਕੇ ਅਪਨਾਉਣ ਲਈ ਪ੍ਰੇਰਿਤ ਕੀਤਾ
-ਵਰਤਮਾਨ ਸਮੇਂ ਵਿਚ ਵਿਸ਼ਵ ਵਾਤਾਵਰਨ ਵਿਚ ਵਿਭਿੰਨ ਬਦਲਾਵ ਆ ਰਹੇ ਹਨ, ਜਿੰਨ•ਾਂ ਤੇ ਚਰਚਾ ਕਰਨੀ ਜ਼ਰੂਰੀ ਹੈ: ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ
ਫਿਰੋਜ਼ਪੁਰ 22 ਮਾਰਚ () : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਦੀ ਯੋਗ ਅਗਵਾਈ ਵਿਚ ਵਿਭਿੰਨ ਸਿੱਖਿਆਤਮਕ ਗਤੀਵਿਧੀਆਂ ਪ੍ਰਤੀ ਕਾਰਜ਼ਸ਼ੀਲ ਹੈ। ਇਸੇ ਉਦੇਸ਼ ਅਧੀਨ ਡਾ. ਮਧੂ ਡਰਾਸ਼ਰ ਦੀ ਅਗਵਾਈ ਅਧੀਨ ਇਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦਾ ਵਿਸ ਸੀ ਗਲੋਬਲ ਇਨਵਾਰਮੈਂਟ ਇਸ਼ੂ। ਸੈਮੀਨਾਰ ਦੇ ਆਰੰਭ ਵਿਚ ਵਿਭਾਗ ਮੁੱਖੀ ਡਾ. ਮਨੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਰਿਸੋਰਸ ਪਰਸਨ ਦੇ ਰੂਪ ਵਿਚ ਪਹੁੰਚੇ ਡਾ. ਅਸ਼ਵਨੀ ਕੁਮਾਰ (ਡੀਨ ਕਾਲਜ ਆਫ ਬਾਇਓ ਸਾਇੰਸ, ਸ਼੍ਰੀ ਰਾਮ ਗਰੁੱਪ ਆਫ ਕਾਲਜ਼ਿਜ ਮੁਜੱਫਰਨਗਰ) ਨੇ ਸੋਲਿਡ ਵੈਸਟ ਮੈਨੇਜਮੈਂਟ ਵਿਸ਼ੇ ਉਪਰ ਆਪਣੇ ਵਿਚਾਰ ਰੱਖੇ। ਜਿਸ ਵਿਚ ਉਨ•ਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸਵੱਛ ਰੱਖਣ ਲਈ ਅਤੇ ਚੰਗੇ ਜੀਵਨ ਦੇ ਢੰਗ ਤੇ ਤਰੀਕੇ ਅਪਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਯੋਜਿੰਦਰ ਸਿੰਘ ਵਿਭਾਗ ਮੁੱਖੀ ਅਪਲਾਈਡ ਸਾਇੰਸ ਐਂਡ ਹਿਊਮੈਨਟੀਜ਼ ਨੇ ਵਿਦਿਆਰਥੀਆਂ ਨੂੰ ਉਭਰਦੇ ਨੈਨੋਵਿਗਿਆਨ ਦੀ ਸੂਖਮ ਦ੍ਰਿਸ਼ਟੀ ਅਤੇ ਉਸ ਦੇ ਮਨੁੱਖ ਜਾਤੀ ਨੂੰ ਮਿਲਣ ਵਾਲੇ ਲਾਭ ਦੇ ਬਾਰੇ ਵਿਚ ਦੱਸਿਆ। ਇਯ ਦੇ ਅੰਤਰਗਤ ਡਾ. ਹਰਪ੍ਰੀਤ ਕੌਰ ਸਹਾਹਿਕ ਪ੍ਰੋਫੈਸਰ ਗੁਰੂ ਨਾਨਕ ਕਾਲਜ ਫਾਰ ਗਰਲਜ਼ ਸ਼੍ਰੀ ਮੁਕਤਸਰ ਨੇ 'ਜੈਵ ਵਿਵਿਧਤਾ' ਵਿਸ਼ੇ ਤੇ ਆਪਣੀ ਗੱਲ ਕੀਤੀ। ਜਿਸ ਵਿਚ ਉਨ•ਾਂ ਨੇ ਜੈਵ ਵਿਵਿਧਤਾ ਦੇ ਵਿਭਿੰਨ ਪੱਖਾਂ ਅਤੇ ਉਸ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਨੇ ਆਖਿਆ ਕਿ ਵਰਤਮਾਨ ਸਮੇਂ ਵਿਚ ਵਿਸ਼ਵ ਵਾਤਾਵਰਨ ਵਿਚ ਵਿਭਿੰਨ ਬਦਲਾਵ ਆ ਰਹੇ ਹਨ, ਜਿੰਨ•ਾਂ ਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਅਜਿਹੇ ਸੈਮੀਨਾਰ ਇਸ ਚਰਚਾ ਦਾ ਚੰਗਾ ਮਾਧਿਅਮ ਹਨ। ਜ਼ਿਕਰਯੋਗ ਹੈ ਕਿ ਇਸ ਸੈਮੀਨਾਰ ਦ ਚੀਫ ਕੋਆਰਡੀਨੇਟਰ ਡੀਨ ਕਾਲਜ ਡਿਵੈਲਪਮੈਂਟ ਇੰਜ਼. ਪ੍ਰਤੀਕ ਪਰਾਸ਼ਰ ਰਹੇ।

Related Articles

Back to top button