Ferozepur News

ਬੀ.ਐਸ.ਐਫ. ਦੀ ਵੁਮੈਨ ਕੈਮਲ ਸਫ਼ਾਰੀ 2015 ਦਾ ਪ੍ਰਦਰਸ਼ਨ 20 ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ

bsfcamelਫ਼ਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) ਆਲ ਵੁਮੈਨ ਬਾਰਡਰ ਕੈਮਲ ਸਫ਼ਾਰੀ 2015 ਮਿਤੀ 19 ਮਾਰਚ ਸ਼ਾਮ ਨੂੰ ਫ਼ਿਰੋਜ਼ਪੁਰ ਵਿਖੇ ਪਹੁੰਚੇਗੀ ਅਤੇ ਇਸ ਸਬੰਧ ਵਿਚ ਬੀ.ਐਸ.ਐਫ ਵੱਲੋਂ ਜ਼ਿਲ•ਾ ਪ੍ਰਸ਼ਾਸਨ ਤੇ ਫ਼ਿਰੋਜ਼ਪੁਰ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ 20 ਮਾਰਚ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀ.ਐਸ.ਐਫ ਦੇ ਮਹਿਲਾ ਵਿੰਗ ਵੱਲੋਂ ਸ਼ੁਰੂ ਕੀਤੀ ਗਈ ਵੁਮੈਨ ਕੈਮਲ ਸਫ਼ਾਰੀ 2015 ਗੁਜਰਾਤ, ਰਾਜਸਥਾਨ ਦੀ ਯਾਤਰਾ ਤੋਂ ਬਾਅਦ 19 ਮਾਰਚ ਸ਼ਾਮ ਨੂੰ ਫ਼ਿਰੋਜ਼ਪੁਰ ਵਿਚ ਪ੍ਰਵੇਸ਼ ਕਰੇਗੀ ਅਤੇ ਇਸ ਦੌਰਾਨ 20 ਮਾਰਚ ਨੂੰ ਫ਼ਿਰੋਜ਼ਪੁਰ ਵਿਚ ਕੈਮਲ ਸਫ਼ਾਰੀ ਮਾਰਚ ਵੀ ਕਰੇਗੀ । ਉਨ•ਾਂ ਦੱਸਿਆ ਕਿ ਇਸੇ ਦਿਨ ਸਵੇਰੇ 10.30 ਵਜੇ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਸਫ਼ਾਰੀ ਦਾ ਸਵਾਗਤ ਵੀ ਕੀਤਾ ਜਾਵੇਗਾ ਤੇ ਇਸ ਮੌਕੇ ਸਮਾਗਮ ਦਾ ਆਯੋਜਨ ਵੀ ਕੀਤਾ ਜਾਵੇਗਾ । ਇਸ ਸਫ਼ਾਰੀ ਵਿਚ ਐਵਰੈਸਟ ਵਿਜੇਤਾ ਬਛੇਦਰੀਪਾਲ, ਵਿਸ਼ਵ ਦੀਆਂ ਸੱਤ ਚੋਟੀਆਂ ਦੀ ਵਿਜੇਤਾ ਪ੍ਰੇਮ ਲਤਾ ਅਗਰਵਾਲ ਅਤੇ ਡਾ. ਸਰੋਜ ਅਗਰਵਾਲ ਸਹਾਇਕ ਕਮਾਡੈਂਟ ਇਸ ਦੀ ਅਗਵਾਈ ਕਰਨਗੇ। ਉਨ•ਾਂ ਸਮੂਹ ਜ਼ਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੀਮਾ ਸੁਰੱਖਿਆ ਬਲ ਦੀ ਇਸ ਕੈਮਲ ਸਫ਼ਾਰੀ ਦਾ ਉਤਸ਼ਾਹ ਵਧਾਉਣ ਲਈ ਵੱਧ ਤੋਂ ਵੱਧ ਸ਼ਿਰਕਤ ਕਰਨ ।

Related Articles

Back to top button