Ferozepur News

ਕਿਸਾਨ ਸੰਘਰਸ਼ ਦੇ ਹੱਕ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਰੈਲੀ ਅਤੇ ਮਸ਼ਾਲ ਮਾਰਚ

ਕਿਸਾਨ ਸੰਘਰਸ਼ ਦੇ ਹੱਕ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਰੈਲੀ ਅਤੇ ਮਸ਼ਾਲ ਮਾਰਚ
ਕਿਸਾਨ ਸੰਘਰਸ਼ ਦੇ ਹੱਕ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਰੈਲੀ ਅਤੇ ਮਸ਼ਾਲ ਮਾਰਚ
ਫ਼ਿਰੋਜ਼ਪੁਰ 4 ਦਸੰਬਰ (     ) ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਅਤੇ ਜ਼ਿਲ੍ਹੇ ਦੀਆਂ ਜਨਤਕ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਖੇਤੀਬਾੜੀ ਸਬੰਧੀ ਜਾਰੀ ਕੀਤੇ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿਲ 2020 ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਫਿਰੋਜ਼ਪੁਰ ਦੇ ਭਗਤ ਨਾਮਦੇਵ ਚੌਂਕ ਤੋਂ ਸ਼ਹੀਦ ਊਧਮ ਸਿੰਘ ਚੌਂਕ ਤੱਕ ਵਿਸ਼ਾਲ ਮਸ਼ਾਲ ਮਾਰਚ ਕੀਤਾ ਗਿਆ ।
ਇਸ ਮੌਕੇ ਵੱਡੀ ਗਿਣਤੀ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਬਹੁ ਕੌਮੀ ਕਾਰਪੋਰੇਸ਼ਨਾਂ, ਦੇਸੀ ਕਾਰਪੋਰੇਟ ਘਰਾਣਿਆਂ ਨੂੰ ਅੰਨੇ ਮੁਨਾਫੇ ਕਮਾਉਣ ਦੀ ਖੁੱਲੀ ਛੁੱਟੀ ਦੇਣ ਦੇ ਮਕਸਦ ਨਾਲ ਪਹਿਲਾੰ ਮਨਮੋਹਨ ਸਿੰਘ ਦੀ ਕਾਂਗਰਸੀ ਹਕੂਮਤ ਨੇ ਵੀ ਖੇਤੀਬਾੜੀ ਦੀ ਪੈਦਾਵਾਰ, ਵੇਚ-ਵੱਟਤ ਠੇਕਾ ਖੇਤੀ ਬਾਰੇ ਜਦੋਂ ਪਾਰਲੀਮੈਂਟ ਵਿੱਚ ਬਿੱਲ ਲਿਆਂਦੇ ਹਨ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੇ ਅੰਦਰ ਤੇ ਬਾਹਰ ਇਨਾਂ ਦਾ ਜੋਰਦਾਰ ਵਿਰੋਧ ਕੀਤਾ ਸੀ।
ਪਰ ਹੁਣ ਇਸ ਦੇ ਬਿਲਕੁਲ ਉਲਟ ਰਾਜਸੱਤਾ ‘ਤੇ ਕਾਬਜ ਹੋ ਕੇ ਉਸ ਨਾਲੋਂ ਵੀ ਮਾਰੂ ਕਾਲੇ ਕਾਨੂੰਨ ਬਿਨਾ ਵੋਟਿੰਗ ਦੇ ਜੁਬਾਨੀ ਤੌਰ ‘ਤੇ ਕੋਰੋਨਾ ਸੰਕਟ ਦੀ ਆੜ ਹੇਠ ਪਾਸ ਕਰਕੇ ਸ਼ਰੇਆਮ ਲੋਟੂ ਬਹੁ ਕੌਮੀ ਕੰਪਨੀਆਂ, ਅੰਬਾਨੀਆਂ ਅਡਾਨੀਆਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ। ਖੇਤੀਬਾੜੀ ਨਾਲ ਸੰਬੰਧਤ ਨਾਲ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ 2020 ਤੇ ਪਰਾਲੀ ਪ੍ਰਦੂਸ਼ਨ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਮੁਲਕ ਵਿੱਚ ਜਮਹੂਰੀ ਹੱਕਾਂ ਦੀ ਬਹਾਲੀ ਲਈ ਲੜਦੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ ਤੇ ਵਿਦਿਆਰਥੀ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਪੰਜਾਬ ਦੀ ਕਾਂਗਰਸ ਸਰਕਾਰ ਤੋਂ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਤੁਰੰਤ ਰੱਦ ਕਰਨ, ਸਾਰੇ ਕੱਚੇ ਤੇ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ, ਡੀਏ ਦੀਆਂ ਕਿਸ਼ਤਾਂ ਸਮੇਤ ਬਕਾਇਆ ਤੁਰੰਤ ਜਾਰੀ ਕਰਨ, ਪੈਨਸ਼ਨਰਾਂ/ਮੁਲਾਜਮਾਂ ਦੇ ਤਨਖਾਹ ਸਕੇਲ ਤੁਰੰਤ ਸੋਧ ਕੇ ਨਵੇਂ ਜਾਰੀ ਕਰਨ ਤੇ ਸਾਰੀਆਂ ਖਾਲੀ ਆਸਾਮੀਆਂ ਪੂਰਾ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਹਰਜਿੰਦਰ ਹਾਂਡਾ, ਗੁਰਜੀਤ ਸਿੰਘ ਸੋਢੀ, ਦੀਦਾਰ ਸਿੰਘ ਮੁੱਦਕੀ, ਮਲਕੀਤ ਸਿੰਘ ਹਰਾਜ, ਰਾਜਦੀਪ ਸਿੰਘ ਸਾਈਆਂ ਵਾਲਾ, ਰੇਸ਼ਮ ਸਿੰਘ ਗਿੱਲ, ਬਲਜੀਤ ਸਿੰਘ, ਸ਼ੇਰ ਸਿੰਘ, ਹਰਜੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਸੰਧੂ, ਅਮਨਜੀਤ ਜੌਹਲ, ਮਨਜਿੰਦਰ ਸਿੰਘ ਭੁੱਲਰ, ਸੁਖਚੈਨ ਸਿੰਘ ਖਾਈ, ਹਰਮੀਤ ਵਿਦਿਆਰਥੀ, ਪ੍ਰੋਫੈਸਰ ਗੁਰਤੇਜ ਸਿੰਘ ਕੋਹਾਰਵਾਲਾ, ਨਿਰਮਲ ਸਿੰਘ ਜੈਮਲ ਵਾਲਾ, ਪਰਮਿੰਦਰ ਥਿੰਦ, ਕੁਲਬੀਰ ਸੋਢੀ, ਡਾ ਜਗਦੀਪ ਸਿੰਘ, ਜਸਵਿੰਦਰ ਸਿੰਘ ਮੇਘਾ ਰਾਏ, ਕਿਸ਼ਨ ਚੰਦ ਜਾਗੋਵਾਲੀਆ, ਅੰਮ੍ਰਿਤਪਾਲ ਸਿੰਘ ਬਰਾੜ, ਜਸਪ੍ਰੀਤ ਸਿੰਘ ਪੁਰੀ,ਵਿਕਰਮ ਝੋਕ, ਸਤਨਾਮ ਸਿੰਘ,ਦਰਸ਼ਨ ਸਿੰਘ ਭੁੱਲਰ, ਚਰਨਜੀਤ ਸਿੰਘ ਚਾਹਲ, ਤਲਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਬੱਬਲੂ ਹਾਜ਼ਰ ਸਨ |

Related Articles

Leave a Reply

Your email address will not be published. Required fields are marked *

Back to top button