ਅਧਿਆਪਕ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਵਿਦਿਆਰਥੀ ਵਿਜੈ ਗਰਗ
ਮਨੋਵਿਗਿਆਨਕ ਤੌਰ ਤੇ ਵਿਦਿਆਰਥੀ ਸਭ ਤੋਂ ਪਹਿਲਾਂ ਅਧਿਆਪਕ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਹਨ ਵਿਦਿਆਰਥੀ ਅਧਿਆਪਕ ਨੂੰ ਪਸੰਦ ਕਰਨ ਲਗਦੇ ਨੇ ਪਿਆਰ ਕਰਨ ਲਗਦੇ ਨੇ ਫਿਰ ਉਸ ਅਧਿਆਪਕ ਦੇ ਵਿਸ਼ੇ ਵਿੱਚ ਵੀ ਵਿਦਿਆਰਥੀ ਰੁਚੀ ਲੈਣ ਲੱਗ ਪੈਂਦੇ ਨੇ ਉਹਨਾ ਲਈ ਵਿਸ਼ਾ ਸੌਖਾ ਹੋ ਔਖੇ ਵਿਸ਼ਿਆਂ ਵਿਚ ਪਲਸ ਨਤੀਜੇ ਵਾਲੇ ਅੰਕੜੇ ਉਹਨਾ ਅਧਿਆਪਕਾਂ ਦੇ ਹੱਕ ਵਿਚ ਬੋਲਦੇ ਨੇ ਜਿਨ੍ਹਾ ਦਾ ਸੁਭਾਅ ਨਿੱਘਾ ਮਿਲਣਸਾਰ ਤੇ ਵਿਅਕਤੀਤਵ ਪਾਕ ਸਾਫ ਅਤੇ ਜੋ ਮਿਆਰੀ ਸੋਚ ਦੇ ਧਾਰਨੀ ਹੁੰਦੇ ਨੇ । ਜੋ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆ ਵਾਂਗ ਤਰਜੀਹ ਦਿੰਦੇ ਨੇ । ਸੋ ਮੈਨੂੰ ਲਗਦਾ ਅਸੀਂ ਵਿਸ਼ਾ ਮਾਹਿਰ ਤਾਂ ਸਾਰੇ ਹੀ ਹੁੰਦੇ ਹਾਂ ਸਾਨੂੰ ਬੱਚਿਆ ਦੀਆਂ ਮਾਨਸਿਕ ਲੋੜਾਂ ਅਨੁਸਾਰ ਆਪਣੀ ਸ਼ਖਸੀਅਤ , ਆਪਣੇ ਵਿਚਾਰਾਂ ਅਤੇ ਆਪਣੇ ਵਿਵਹਾਰ ਦਾ ਵਿਸ਼ਲੇਸ਼ਣ ਕਰਕੇ ਇਹਨਾ ਦਾ ਪੁਨਰ ਨਿਰਮਾਣ ਕਰਨਾਂ ਚਾਹੀਦਾ ਹੈ।
ਤੁਸੀ ਸੋਚ ਵੀ ਨਹੀਂ ਸਕਦੇ ਤੁਹਾਡੀ ਦਿਤੀ ਪ੍ਰੇਰਨਾ ਵਿਦਿਆਰਥੀਆ ਨੂੰ ਕਿਸ ਕਦਰ ਪ੍ਰਭਾਵਿਤ ਕਰਦੀ ਹੈ। ਉਦਾਹਰਨਾਂ ਨਾਲ ਇਤਿਹਾਸ ਭਰਿਆ ਪਿਆ ਹੈ।