Ferozepur News
ਤਰੱਕੀ ਪਾ੍ਪਤ ਪਿ੍ੰਸੀਪਲ ਨੇ ਸਟੇਸ਼ਨਾਂ ਦੀ ਅਲਾਟਮੈਟ ਕਰਨ ਦੀ ਮੰਗ ਕੀਤੀ
Malout, March 6, 2017 : ਲੈਕਚਰਾਰ ਯੂਨੀਅਨ ਦੀ ਮੀਟਿੰਗ ਦੌਰਨ ਅਹਿਮ ਮਸਾਲਿਆ ਤੇ ਵਿਚਾਰਾਂ ਕੀਤੀਆ ਗਈਆ। ਜਿਸ ਵਿਚ ਨਵੇ ਪ੍ਰਮੋਟ ਹੋਏ ਪਿ੍ੰਸੀਪਲਾਂ ਨੂੰ ਸਟੇਸ਼ਨਾਂ ਦੀ ਅਲਾਟਮੈਟ 11 ਮਾਰਚ ਤੋ ਬਾਅਦ ਕਰਨ ਤੇ ਹੈਰਾਨੀ ਦਾ ਪ੍ਗਟਾਈ ਗਈ। ਵਿਜੈ ਗਰਗ ਨੇ ਦੱਸਿਆ ਕਿ ਪਿ੍ੰਸੀਪਲ ਕੇਡਰ ਵਿਚੱ 191 ਲੈਕਚਰਾਰ ਨੂੰ ਤਰੱਕੀ ਤਾ ਦਿੱਤੀ ਗਈ ਹੈ। ਪਰ ਇਨਾਂ ਨੂੰ ਸਟੇਸ਼ਨਾ ਦੀ ਅਲਾਟਮੈਟ ਕਥਿਤ ਤੌਰ ਤੇ 11 ਮਾਰਚ ਤੋ ਬਾਅਦ ਕਰਨ ਦੀਆ ਖਬ਼ਰਾ ਹੈਰਾਨੀ ਵਾਲੀਆ ਹਨ। ਇਸ ਨੂੰ ਲਾਗੂ ਕਰਨ ਲਈ ਨਾ ਹੀ ਚੌਣ ਕਮਿਸ਼ਨਰ ਸਬੰਧੀ ਕੋਈ ਰੋਕ ਲਗਾਈ ਹੈ। ਉਨਾਂ ਖ਼ਦਸਾ ਪ੍ਗਟਾਇਅ ਕਿ ਸਟੇਸ਼ਨ ਅਲਾਟ ਕਰਨ ਵਿਚ ਕੀਤੀ ਜਾ ਰਹੀ ਦੇਰੀ ਪਿੱਛੇ ਕੋਈ ਸਾਜਿਸ਼ ਚਾਲ ਹੈ ਜਿਸ ਨੂੰ ਯੂਨੀਅਨ ਕਦੋ ਵੀ ਕਾਮਯਾਬ ਨਹੀ ਹੋਣ ਦੇਵੇਗੀ।ਉਹਨਾ ਮੰਗ ਕੀਤੀ ਕਿ ਪ੍ਮੋਟ ਹੋਏ ਪਿ੍ੰਸੀਪਲਾ ਨੂੰ ਮੈਰਿਟ ਦੇ ਹਿਸਾਬ ਨਾਲ ਸਟੇਸ਼ਨ ਚੁਣਾਨ ਦਾ ਅਧਿਕਾਰ ਦੇ ਕੇ ਉਨਾਂ ਨੂੰ ਜਲਦ ਜਲਦ ਸਕੂਲਾ ਵਿਚ ਹਾਜ਼ਰ ਕਰਵਾਇਆ ਜਾਵੇ।