Ferozepur News

ਡਿਪਟੀ ਕਮਿਸ਼ਨਰ ਵੱਲੋਂ &#3913 ਵੇਂ ਮੋਹਨ ਲਾਲ ਭਾਸਕਰ ਸਲਾਨਾ ਆਰਟ ਐਂਡ ਥੀਏਟਰ ਫ਼ੈਸਟੀਵਲ&#39 ਦਾ ਪੋਸਟਰ ਰਿਲੀਜ਼

ਫ਼ਿਰੋਜ਼ਪੁਰ,29 ਨਵੰਬਰ 2017 : ਮੋਹਨ ਲਾਲ ਭਾਸਕਰ ਫ਼ਾਊੰਡੇਸ਼ਨ ਵੱਲੋਂ ਆਯੋਜਿਤ 13ਵਾਂ ਸਲਾਨਾ 'ਆਰਟ ਐਂਡ ਥੀਏਟਰ ਫ਼ੈਸਟੀਵਲ' ਦਾ ਪੋਸਟਰ ਅੱਜ ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਰਿਲੀਜ਼ ਕੀਤਾ ਗਿਆ। ਫ਼ਾਊੰਡੇਸ਼ਨ ਦੇ ਉਪ ਪ੍ਰਧਾਨ ਡਾ.ਐਸ.ਐਨ.ਰੁਦਰਾ ਨੇ ਦੱਸਿਆ ਕਿ 30 ਨਵੰਬਰ ਨੂੰ ਮਹਾਨ ਦੇਸ਼ ਭਗਤ,ਜਾਸੂਸ ਅਤੇ ਅਤੇ ਫ਼ਿਲਮ ਨਿਰਮਾਤਾ ਸ਼੍ਰੀ ਮੋਹਨ ਲਾਲ ਭਾਸਕਰ ਦੇ 75ਵੇਂ ਜਨਮ ਦਿਨ ਦੇ ਮੌਕੇ ਤੇ ਸਥਾਨਕ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ 'ਆਰਟ ਐਂਡ ਥੀਏਟਰ ਫ਼ੈਸਟੀਵਲ' ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਪਾਸੋਂ ਰੰਗੋਲੀ,ਪੋਸਟਰ ਮੇਕਿੰਗ,ਲੇਖ ਪ੍ਰਤੀਯੋਗਤਾ,ਸਲੋਗਨ ਰਾਇਟਿੰਗ ਅਤੇ ਫ਼ੋਟੋਗਰਾਫ਼ੀ ਮੁਕਾਬਲੇ ਕਰਵਾਏ ਜਾਣਗੇ।

ਦਸ ਦਸੰਬਰ ਨੂੰ ਸਵਰਗੀ ਸ.ਮਨਮਿੰਦਰ ਸਿੰਘ ਸਾਬਕਾ ਐਸਐਸਪੀ ਫ਼ਿਰੋਜ਼ਪੁਰ ਦੀ ਯਾਦ ਵਿਚ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵਿਵੇਕਾਨੰਦ ਵਰਲਡ ਸਕੂਲ,ਭਗਵਤੀ ਇਨਕਲੇਵ,ਨਜ਼ਦਕੀ ਜ਼ੀਰਾ ਬਾਈਪਾਸ ਮੱਲਵਾਲ ਰੋਡ ਵਿਖੇ ਲਗਾਇਆ ਜਾਵੇਗਾ।

16 ਦਸੰਬਰ ਨੂੰ ਦਸਵੇਂ ਆਲ ਇੰਡੀਆ ਮਸ਼ਾਇਰੇ ਦਾ ਆਯੋਜਨ ਵਿਵੇਕਾਨੰਦ ਵਰਲਡ ਸਕੂਲ ਵਿਚ ਕੀਤਾ ਜਾਵੇਗਾ ਜਿਸ ਵਿਚ ਭਾਰਤ ਦੇ ਪ੍ਰਸਿੱਧ ਸ਼ਾਇਰ ਸ਼ਿਰਕਤ ਕਰਨਗੇ।

ਪੋਸਟਰ ਰਿਲੀਜ਼ ਮੌਕੇ ਤੇ ਅਮਤਿ ਧਵਨ, ਹਰਸ਼ ਅਰੋਡ਼ਾ, ਸੁਰੰਿਦਰ ਭੱਲਾ, ਸੁਨੀਰ ਮੌਂਗਾ, ਝਲਕੇਸ਼ਵਰ ਭਾਸਕਰ, ਰਮਨਜੀਤ ਸੰਿਘ, ਅਮਰੀਕ ਸੰਿਘ, ਐਚ ਕੇ ਗੁਪਤਾ, ਨਰੇਸ਼ ਸ਼ਰਮਾ,ਡਿਪਟੀ ਕਮਿਸ਼ਨਰ ਵੱਲੋਂ '13 ਵੇਂ ਮੋਹਨ ਲਾਲ ਭਾਸਕਰ ਸਲਾਨਾ ਆਰਟ ਐਂਡ ਥੀਏਟਰ ਫ਼ੈਸਟੀਵਲ' ਦਾ ਪੋਸਟਰ ਰਿਲੀਜ਼

 

Related Articles

Back to top button