ਆਪ ਟੋਪੀਬਾਜ਼ ਪਾਰਟੀ ਪੰਜਾਬੀਆਂ ਨੂੰ ਟੋਪੀਆਂ ਪਾ ਕੇ ਵੋਟਾਂ ਨਹੀ ਬਟੋਰ ਸਕਦੀ- ਹਰਸਿਮਰਤ ਕੋਰ ਬਾਦਲ
ਜ਼ੀਰਾ ( ਫਿਰੋਜ਼ਪੁਰ ) : – ਚੋਣ ਮੈਦਾਨ ਭਖਾਉਂਦਿਆ ਵਿਧਾਨ ਸਭਾ ਹਲਕਾ ਜ਼ੀਰਾ ਤੋ ਆਕਲੀ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਜ਼ੀਰਾ ਜੋ ਮਜ਼ੂਦਾ ਵਿਧਾਇਕ ਵੀ ਹਨ ਨੇ ਆਪਣਾਂ ਜਬਰ ਦਸਤ ਸ਼ਕਤੀ ਪ੍ਰਦਰਸ਼ਨ ਕਰਦਿਆਂ ਹਜ਼ਾਰਾਂ ਵਰਕਰਾਂ ਵੋਟਰਾਂ ਤੇ ਸਪੋਟਰਾਂ ਦੇ ਭਰਵੇਂ ਇੱਕਠ ਨਾਲ ਦਾਣਾ ਮੰਡੀ ਜ਼ੀਰਾ 'ਚ ਰੈਲੀ ਕਰਦਿਆਂ ਆਪਣੀ ਵੋਟ ਬੈਂਕ ਦੀ ਸ਼ਕਤੀ ਪ੍ਰਦਰਸ਼ਨ ਕੀਤਾ, ਜੋ ਵਿਰੋਧੀਆਂ ਦੇ ਮਨਸੂਬੇ ਢਹਿ ਢੇਰੀ ਕਰ ਗਿਆ। ਗੋਰਤਲਬ ਹੈ ਕਿ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਦੀ ਪਿੱਠ ਥਾਂਪੜਣ ਲਈ ਮੰਤਰੀ ਪੱਦ ਦਾ ਵਾਅਦਾ ਕਰਨ ਪਹੁੰਚੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੋਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਰਾਜ ਵਿੱਚ ਪੰਜਾਬ ਦਾ ਜੋ ਵਿਕਾਸ ਕਰਵਾਇਆ ਕਾਂਗਰਸ ਨੇ ਆਪਣੇ 65 ਸਾਲਾ 'ਚ ਨਹੀ ਕੀਤਾ। ਉਨ•ਾ ਕਿਹਾ ਕਿ ਕਾਗਰਸ ਦੀ ਕੈਪਟਨ ਸਰਕਾਰ ਜਾਣ ਬਾਅਦ ਖ਼ਜਾਨਾ ਖ਼ਾਲੀ ਛੱਡਿਆ ਸੀ ਪਰ ਬਾਦਲ ਸਰਕਾਰ ਨੇ ਆਉਦਿਆ ਹੀ ਸ਼ਗਨ ਸਕੀਮ ਬੁਢਾਪਾ ਪੈਨਸ਼ਨ ਸ਼ੁਰੂ ਕਰਆਿ 10 ਸਾਲ ਲਗਾਤਾਰ ਜਾਰੀ ਰੱਖੀ, ਕਿਸਾਨਾਂ ਤੇ ਮਜ਼ਦੂਰਾਂ ਦੇ ਬਿਲ ਮਾਫ਼ ਕੀਤੇ, ਬਿਜਲੀ ਦੀ ਪੈਦਾਵਾਰ ਕਰਕੇ ਸਰਪਲਸ ਸੂਬਾ ਬਣਾਇਆ, ਕੈਸਰ ਦੇ ਮੁਫ਼ਤ ਇਲਾਜ਼ ਲਈ ਕਰੋੜਾਂ ਦੀ ਲਾਗਤ ਵਾਲੇ ਹਸਪਤਾਲ ਬਣਾਏ,ਆਪ ਤੇ ਕਾਂਗਰਸ ਮਿਲ ਕੇ ਪੰਜਾਬ ਦੇ ਲੋਕਾ ਨੂੰ ਗੁੰਮਰਾਹ ਕਰ ਰਹੇ ਹਨ ਪਰ ਪੰਜਾਬ ਦੇ ਲੋਕ 84 ਸਿੱਖ ਕਤਲੇਆਮ , ਘੱਲੂਘਾਰਾ ਨਹੀ ਭੁੱਲੇ ਤੇ ਇਨ•ਾਂ ਨੂੰ ਮੁੰਹ ਨਹੀ ਲਗਾਉਣਗੇ। ਉਨ•ਾਂ ਕਿਹਾ ਕਿ ਦਿਲੀ ਤੋ ਆਈ ਆਪ ਟੋਪੀਬਾਜ਼ ਪਾਰਟੀ ਪੰਜਾਬੀਆਂ ਨੂੰ ਟੋਪੀਆਂ ਪਾ ਕੇ ਵੋਟਾਂ ਨਹੀ ਬਟੋਰ ਸਕਦੀ। ਇਸ ਮੌਕੇ ਸੰਬੋਧਨ ਕਰਦਿਆ ਅਕਾਲੀ ਭਾਜਪਾ ਦੇ ਉਮੀਦਵਾਰ ਵਿਧਾਇਕ ਹਰੀ ਸਿੰਘ ਜ਼ੀਰਾ ਨੇ ਕਿਹਾ ਕਿ ਉਨ•ਾ ਵਲੋ ਹਲਕੇ ਦੇ ਵਿਕਾਸ ਕਰਵਾਉਣ ਵਿੱਚ ਕੋਈ ਕਸਰ ਨਹੀ ਛੱਡੀ ਤੇ ਜੇਕਰ ਲੋਕ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਦੇ ਹਨ ਤਾਂ ਸਰਕਾਰ ਵਿੱਚ ਪਹਿਲ ਦੇ ਅਧਾਰ ਤੇ ਮੰਤਰੀ ਪੱਦ ਹਲਕਾ ਜ਼ੀਰਾ ਨੂੰ ਮਿਲੇਗਾ ਤੇ ਉਹ ਹਲਕੇ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣ ਵਿੱਚ ਆਪਣਾ ਅਹਿੰਮ ਰੋਲ ਅਦਾ ਕਰਨਗੇ ਤੇ ਰਹਿੰਦੇ ਦਲਿਤ ਲੋਕਾਂ ਨੂੰ ਘਰ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸੈਕੜੇ ਨੌਕਰੀਆਂ , ਬਜ਼ੁਰਗਾਂ ਨੂੰ ਪੈਨਸ਼ਨਾਂ ਬੇਘਰਿਆਂ ਨੂੰ ਘਰ ਦਿੱਤੇ ਅਤੇ ਸੜਕਾਂ ਦਾ ਜਾਲ ਵਿਛਾ ਕੇ ਲੋਕਾਂ ਦੀਆ ਮੁਸ਼ਕਿਲਾਂ ਦਾ ਹੱਲ ਕੀਤਾ।