Ferozepur News

ਨਾਲਸਾ ਵੱਲੋਂ ਮੁਹਿੰਮ “ਮੀਡੀਏਸ਼ਨ ਫਾਰ ਦ ਨੇਸ਼ਨ 3.0 ਦਾ ਆਯੋਜਨ

ਨਾਲਸਾ ਵੱਲੋਂ ਮੁਹਿੰਮ “ਮੀਡੀਏਸ਼ਨ ਫਾਰ ਦ ਨੇਸ਼ਨ 3.0 ਦਾ ਆਯੋਜਨ
ਨਾਲਸਾ ਵੱਲੋਂ ਮੁਹਿੰਮ “ਮੀਡੀਏਸ਼ਨ ਫਾਰ ਦ ਨੇਸ਼ਨ 3.0 ਦਾ ਆਯੋਜਨ
ਫਿਰੋਜਪੁਰ 2 ਸਤੰਬਰ, 2026: ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀ ਰਹਿਨੁਮਾਈ ਹੇਠ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਨਾਮ ਹੈ “ਮੀਡੀਏਸ਼ਨ ਫਾਰ ਦ ਨੇਸ਼ਨ 3.0” ਹੈ।
ਜਾਣਕਾਰੀ ਮੁਤਾਬਕ ਇਹ ਮੁਹਿੰਮ ਮਿਤੀ 01 ਅਕਤੂਬਰ, 2026 ਤੋਂ ਸ਼ੁਰੂ ਹੋ ਕੇ 31 ਦਸੰਬਰ, 2026 ਤੱਕ ਚਲਾਈ ਜਾਵੇਗੀ। ਇਸ ਮੁਹਿੰਮ ਦੇ ਤਹਿਤ ਮੀਡੀਏਸ਼ਨ ਸੈਂਟਰ ਦੁਆਰਾ ਰਾਜੀਨਾਮੇ ਕਰਵਾਉਣ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਵੀ ਆਪਣੇ ਕੇਸਾਂ ਦਾ ਨਿਪਟਾਰਾ ਸੁਖਾਲੇ ਤਰੀਕੇ ਨਾਲ ਮੀਡੀਏਸ਼ਨ ਸੈਂਟਰ ਦੁਆਰਾ ਕਰਵਾਉਣਾ ਚਾਹੁੰਦੇ ਹਨ ਉਹ ਆਪਣਾ ਕੇਸ ਸਬੰਧਤ ਮਾਨਯੋਗ ਅਦਾਲਤ ਵਿੱਚੋਂ ਮੀਡੀਏਸ਼ਨ ਸੈਂਟਰ  ਰਾਜੀਨਾਮੇ ਲਈ ਮਿਤੀ 30 ਸਤੰਬਰ 2026 ਤੱਕ ਭਿਜਵਾ ਸਕਦੇ ਹਨ।
ਮੀਡੀਏਸ਼ਨ ਸੈਂਟਰ ਵਿੱਚ ਉਹਨਾਂ ਦੇ ਕੇਸ ਵਿਚਲੀਆਂ ਪਾਰਟੀਆਂ ਨੂੰ ਮੀਡੀਏਟਰਾਂ ਰਾਹੀਂ ਸੁਣਿਆਂ ਜਾਵੇਗਾ ਅਤੇ ਉਹਨਾਂ ਵਿੱਚ ਆਪਸੀ ਰਾਜੀਨਾਮਾ ਕਰਵਾਇਆ ਜਾਵੇਗਾ। ਇਸ ਲਈ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ।

Related Articles

Leave a Reply

Your email address will not be published. Required fields are marked *

Back to top button