Ferozepur News

 *ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਿਸ਼ਨ ਕਲੀਨ ਤਹਿਤ ਸਰਕੂਲਰ ਰੋਡ ਦੀ ਕਰਵਾਈ ਗਈ ਸਫਾਈ*

 * ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸਫਾਈ ਵਿੱਚ ਖੁਦ ਕੀਤਾ ਸਹਿਯੋਗ*

 *ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਿਸ਼ਨ ਕਲੀਨ ਤਹਿਤ ਸਰਕੂਲਰ ਰੋਡ ਦੀ ਕਰਵਾਈ ਗਈ ਸਫਾਈ*

*ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਿਸ਼ਨ ਕਲੀਨ ਤਹਿਤ ਸਰਕੂਲਰ ਰੋਡ ਦੀ ਕਰਵਾਈ ਗਈ ਸਫਾਈ*

* ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸਫਾਈ ਵਿੱਚ ਖੁਦ ਕੀਤਾ ਸਹਿਯੋਗ*

*ਮਿਸ਼ਨ ਕਲੀਨ ਪੰਜਾਬ ਤਹਿਤ ਫਿਰੋਜ਼ਪੁਰ ਦੇ ਸਰਕਲ ਰੋਡ ਨੂੰ ਚਮਕਾਇਆ ਗਿਆ :- ਵਿਧਾਇਕ ਭੁੱਲਰ*

 

ਫਿਰੋਜ਼ਪੁਰ 31 ਅਗਸਤ, 2026: ਪੰਜਾਬ ਸਰਕਾਰ ਦੁਆਰਾ ਚਲਾਈ ਗਏ ਮਿਸ਼ਨ ਕਲੀਨ ਪੰਜਾਬ ਤਹਿਤ ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦੀਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ: ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਬਗਦਾਦੀ ਗੇਟ ਤੋਂ ਲੈ ਕੇ ਸਰਕਲੁਰ ਰੋਡ ਭਗਵਾਨ ਵਾਲਮੀਕ ਚੌਂਕ ਤੱਕ ਦੀ ਸਫਾਈ ਮੁਕੰਮਲ ਰੂਪ ਵਿੱਚ ਕਰਵਾਈ ਗਈ

ਇਸ ਮੁਹਿੰਮ ਵਿੱਚ ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ ਰਣਬੀਰ ਸਿੰਘ ਭੁੱਲਰ ਅਤੇ ਉਨਾਂ ਦੀ ਧਰਮ ਪਤਨੀ ਡਾ: ਅਮਨਦੀਪ ਕੌਰ ਗੌਸਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਤੋਂ ਇਲਾਵਾ ਉਹਨਾਂ ਦੇ ਨਾਲ ਨਗਰ ਕੌਂਸਲ ਫਿਰੋਜ਼ਪੁਰ ਦੇ ਕਈ ਕੌਂਸਲਰ ਸਾਹਿਬਾਨ ਵੀ ਮੌਜੂਦ ਸਨ। ਉਹਨਾਂ ਨੇ ਖੁਦ ਝਾੜੂ ਲੈ ਕੇ ਸ਼ਹਿਰ ਦੀ ਸਫਾਈ ਵਿੱਚ ਸਹਿਯੋਗ ਕਰਵਾਇਆ ।ਇਸ ਦੌਰਾਨ ਬਗਦਾਦੀ ਗੇਟ ਤੋਂ ਲੈ ਕੇ ਜ਼ੀਰਾ ਗੇਟ ਤੱਕ ਸਫਾਈ ਕੀਤੀ ਗਈ।  ਇਸ ਮੌਕੇ ਤੇ ਹਲਕਾ ਵਿਧਾਇਕ ਫਿਰੋਜਪੁਰ ਸ਼ਹਿਰੀ ਸ੍ਰ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਕਲੀਨ ਪੰਜਾਬ ਤਹਿਤ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਮਿੱਥੇ ਗਏ ਟੀਚੇ ਜਿਸ ਵਿੱਚ ਪੰਜਾਬ ਨੂੰ ਸਾਫ ਸੁਥਰਾ ਤੇ ਕੱਚਰਾ ਮੁਕਤ ਬਣਾਇਆ ਜਾਣਾ ਹੈ, ਜਿਸ ਤਹਿਤ ਫਿਰੋਜ਼ਪੁਰ ਸ਼ਹਿਰ ਨੂੰ ਹੋਰ ਵਧੇਰੇ ਸਾਫ ਸੁਥਰਾ ਤੇ ਕੱਚਰਾ ਮੁਕਤ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਸਹਿਯੋਗ ਕਰਨ ਦੀ ਉਨ੍ਹਾਂ ਵੱਲੋਂ ਅਪੀਲ ਵੀ ਕੀਤੀ।

ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਨਰਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਿਤੀ      29 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਲਗਾਤਾਰ ਇਸ ਤਰ੍ਹਾਂ ਕੰਮ ਕਰਵਾਇਆ ਜਾਵੇਗਾ, ਜਿਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਲਿੰਕ ਸੜਕਾਂ, ਸਰਕਲ ਰੋਡ, ਮਾਲ ਰੋਡ, ਪਬਲਿਕ ਸਥਾਨਾ ਨੂੰ ਸਾਫ ਕਰਵਾਇਆ ਜਾਵੇਗਾ।

ਅੰਤ ਵਿੱਚ ਨਗਰ ਕੌਂਸਲ ਫਿਰੋਜਪੁਰ ਦੇ ਸੁਪਰਡੈਂਟ ਸੈਨੀਟੇਸ਼ਨ ਡਾ. ਸੁਖਪਾਲ ਸਿੰਘ ਅਤੇ ਸੈਂਨਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਹਿੰਮ ਅੰਦਰ ਨਗਰ ਕੌਂਸਲ ਫਿਰੋਜ਼ਪੁਰ ਨੂੰ ਸਹਿਯੋਗ ਦੇਣ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਨੂੰ ਬਰਕਰਾਰ ਰੱਖਣ, ਆਪਣੇ ਘਰਾਂ ਦੇ ਕਚਰੇ ਨੂੰ ਵੇਸਟ ਕੁਲੈਕਟਰ  ਨੂੰ ਦੇਣ ਅਤੇ ਸੜਕਾਂ ਤੇ ਕੱਚਰਾ ਨਾ ਸੁੱਟਣ ਤਾਂ ਜੋ ਫਿਰੋਜ਼ਪੁਰ ਸ਼ਹਿਰ ਨੂੰ ਸਾਫ ਸੁਥਰਾ ਤੇ ਕੱਚਰਾ ਮੁਕਤ ਬਣਾਇਆ ਜਾ ਸਕੇ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੈਨਟਰੀ ਮੇਟ ਸ੍ਰੀ ਅਮਰ ਭੱਟੀ ,ਸ਼੍ਰੀ ਰਾਜ ਕੁਮਾਰ, ਸ਼੍ਰੀ ਰਜੇਸ਼ ਕੁਮਾਰ, ਸ੍ਰੀ ਰਾਜਾ ਪ੍ਰੋਗਰਾਮ ਕੋਆਰਡੀਨੇਟਰ ਸਿਮਰਨਜੀਤ ਸਿੰਘ ਗੁਰਦੇਵ ਸਿੰਘ, ਸੁਮਨ ਰਾਣੀ, ਸੁਪਰਵਾਈਜ਼ਰ ਮਹਿੰਦਰ ਸਿੰਘ , ਮੰਗਤ ਰਾਏ ਵਿਕਾਸ ਕੁਮਾਰ ਅਤੇ ਸਮੂਹ  ਮੋਟੀਵੇਟਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button