Ferozepur News

ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਕਲੀਨ ਪੰਜਾਬ ਮਿਸ਼ਨ ਦੀ ਹੋਈ ਸ਼ੁਰੂਆਤ

ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਿਸ਼ਨ ਕਲੀਨ ਪੰਜਾਬ ਦੀ ਕੀਤੀ ਗਈ ਸ਼ੁਰੂਆਤ:- ਏਡੀਸੀ ਡਾ: ਅਮਨਦੀਪ ਕੌਰ

ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਕਲੀਨ ਪੰਜਾਬ ਮਿਸ਼ਨ ਦੀ ਹੋਈ ਸ਼ੁਰੂਆਤ

ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਿਸ਼ਨ ਕਲੀਨ ਪੰਜਾਬ ਦੀ ਕੀਤੀ ਗਈ ਸ਼ੁਰੂਆਤ:- ਏਡੀਸੀ ਡਾ: ਅਮਨਦੀਪ ਕੌਰ

ਮਿਸ਼ਨ ਕਲੀਨ ਪੰਜਾਬ ਤਹਿਤ 29 ਅਗਸਤ 2026 ਤੋਂ 8 ਸਤੰਬਰ 2026 ਤੱਕ ਚਲਾਈ ਜਾਵੇਗੀ ਸਫਾਈ ਮੁਹਿੰਮ

ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਕਲੀਨ ਪੰਜਾਬ ਮਿਸ਼ਨ ਦੀ ਹੋਈ ਸ਼ੁਰੂਆਤ

ਫ਼ਿਰੋਜ਼ਪੁਰ, 29 ਅਗਸਤ 2028 :  ਪੰਜਾਬ ਸਰਕਾਰ ਦੁਆਰਾ ਪੂਰੇ ਸੂਬੇ ਭਰ ਵਿੱਚ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਤਹਿਤ ਅੱਜ ਮਿਤੀ 29 ਅਗਸਤ 2026 ਨੂੰ ਪੰਜਾਬ ਸੂਬੇ ਦੀਆਂ ਸਮੂਹ ਨਗਰ ਕੌਂਸਲ ਨਗਰ ਪੰਚਾਇਤਾਂ ਅੰਦਰ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਤਹਿਤ ਸਥਾਨਕ ਸਰਕਾਰ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹਨਾਂ ਦਿਨਾਂ ਵਿੱਚ ਲਗਾਤਾਰ ਪੰਜਾਬ ਦੇ ਸਮੂਹ ਸ਼ਹਿਰਾਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ।
ਇਸ ਸਬੰਧੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ: ਅਮਨਦੀਪ ਕੌਰ ਦੀ ਅਗਵਾਈ ਹੇਠ ਫਿਰੋਜ਼ਪੁਰ ਜਿਲੇ ਦੀਆਂ ਸਮੂਹ ਨਗਰ ਕੌਂਸਲ/ ਨਗਰ ਪੰਚਾਇਤਾਂ ਵੱਲੋਂ ਅੱਜ ਸਵੇਰ ਸਮੇਂ ਹੀ ਆਪਣੇ ਸਫਾਈ ਕਰਮਚਾਰੀਆਂ ਦੀ ਟੀਮ ਰਾਹੀਂ ਬਣਾਏ ਗਏ ਸ਼ਡਿਊਲ ਅਨੁਸਾਰ ਵੱਖ-ਵੱਖ ਸਥਾਨਾਂ ਤੇ ਸਫਾਈ ਮੁਹਿੰਮ ਚਲਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਵਿਖੇ ਸਫਾਈ ਸਬੰਧੀ ਬਣਾਏ ਗਏ ਵਿਸ਼ੇਸ਼ ਸ਼ੈਡਿਊਲ ਅਨੁਸਾਰ ਅੱਜ ਸੈਂਟ ਜੋਸਫ ਕਾਨਵੇਂਟ ਸਕੂਲ ਤੋਂ ਲੈ ਕੇ ਸ਼ਹੀਦ ਊਧਮ ਸਿੰਘ ਚੌਂਕ ਦਿੱਲੀ ਗੇਟ ਬਗਦਾਦੀ ਗੇਟ ਤੱਕ ਦੀ ਸਾਰੀ ਸੜਕ ਮਾਲ ਰੋਡ ਤੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਇਸ ਮੁਹਿਮ ਤਹਿਤ ਇਸ ਸਾਰੇ ਰੋਡ ਦੀ ਮੁਕੰਮਲ ਸਵੀਪਿੰਗ, ਗਾਰਬੇਜ਼ ਦੀ ਲਿਫਟਿੰਗ, ਮਲਬੇ ਦੀ ਲਿਫਟਿੰਗ, ਸਮੂਹ ਏਰੀਏ ਅੰਦਰ ਆਉਂਦੀਆਂ ਬਰਸਾਤੀਆਂ ਦੀ ਸਫਾਈ, ਪਾਣੀ ਦਾ ਛਿੜਕਾਅ,‌ਮੱਛਰ ਮਾਰਨ ਵਾਲੀ ਸਪਰੇਅ ਦਾ ਛਿੜਕਾਅ ਅਤੇ ਫੋਗਿੰਗ ਕਰਵਾਈ ਗਈ ਉਹਨਾਂ ਦੱਸਿਆ ਕਿ ਇਸੇ ਪ੍ਰਕਾਰ ਹੀ ਜ਼ਿਲ੍ਹੇ ਦੀਆਂ ਬਾਕੀ ਨਗਰ ਕੌਂਸਲ ਨਗਰ ਪੰਚਾਇਤਾਂ ਅੰਦਰ ਵਿਸ਼ੇਸ਼ ਸ਼ਡਿਊਲ ਅਨੁਸਾਰ ਸਫਾਈ ਕਰਵਾਈ ਜਾ ਰਹੀ ਹੈ।

ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਕਲੀਨ ਪੰਜਾਬ ਮਿਸ਼ਨ ਦੀ ਹੋਈ ਸ਼ੁਰੂਆਤ
ਅੰਤ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) – ਕਮ-ਨੋਡਲ ਅਫਸਰ ਮਿਸ਼ਨ ਕਲੀਨ ਪੰਜਾਬ ਵੱਲੋਂ ਫਿਰੋਜ਼ਪੁਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਬੇਨਤੀ ਹੈ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਪਾਣ ਅਤੇ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਫਿਰੋਜ਼ਪੁਰ ਜ਼ਿਲ੍ਹੇ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਜ਼ਿਲ੍ਹਾ ਬਣਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button