Ferozepur News

ਅੱਪਰ ਨਿਰਦੇਸ਼ਕ, ਪਸਾਰ ਸਿੱਖਿਆ ਦੇ ਨਾਲ ਆਈ ਪੀ.ਏ.ਯੂ ਲੁਧਿਆਣਾ ਦੀ ਟੀਮ ਨੇ ਫਿਰੋਜ਼ਪੁਰ ਦੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ

ਅੱਪਰ ਨਿਰਦੇਸ਼ਕ, ਪਸਾਰ ਸਿੱਖਿਆ ਦੇ ਨਾਲ ਆਈ ਪੀ.ਏ.ਯੂ ਲੁਧਿਆਣਾ ਦੀ ਟੀਮ ਨੇ ਫਿਰੋਜ਼ਪੁਰ ਦੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ

ਅੱਪਰ ਨਿਰਦੇਸ਼ਕ, ਪਸਾਰ ਸਿੱਖਿਆ ਦੇ ਨਾਲ ਆਈ ਪੀ.ਏ.ਯੂ ਲੁਧਿਆਣਾ ਦੀ ਟੀਮ ਨੇ ਫਿਰੋਜ਼ਪੁਰ ਦੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ

ਫ਼ਿਰੋਜ਼ਪੁਰ, 29 ਅਗਸਤ, 2026 : ਡਾ. ਤਰਸੇਮ ਸਿੰਘ ਢਿੱਲੋਂ, ਅੱਪਰ ਨਿਰਦੇਸ਼ਕ, ਪਸਾਰ ਸਿੱਖਿਆ, ਪੀ.ਏ.ਯੂ-ਲੁਧਿਆਣਾ ਦੀ ਅਗਵਾਈ ਹੇਠ ਪੀ.ਏ.ਯੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਵੱਲੋਂ ਮਮਦੋਟ, ਜ਼ੀਰਾ ਅਤੇ ਮਖੂ ਬਲਾਕ ਦੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਆਈ ਹੋਈ ਟੀਮ ਨੂੰ ਜੀ ਆਇਆਂ ਨੂੰ ਕਿਹਾ ਅਤੇ ਟੀਮ ਨਾਲ ਦੌਰੇ ਲਈ ਰਵਾਨਾ ਹੋਏ।

ਦੌਰੇ ਦੌਰਾਨ ਮਮਦੋਟ ਬਲਾਕ ਦੇ ਪਿੰਡ ਰਹੀਮੇ ਕੇ ਉਤਾੜ ਦੇ ਸਬਜ਼ੀਆਂ ਦੀ ਪਨੀਰੀ ਅਤੇ ਖੁਦ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਅਗਾਂਹਵਧੂ ਨੌਜਵਾਨ ਕਿਸਾਨ ਮਨਪ੍ਰੀਤ ਸਿੰਘ ਦੀ ਨਰਸਰੀ (ਗੁਰਜੱਪ ਕਿਸਾਨ ਨਰਸਰੀ 1313) ਵਿਖੇ ਡਾ ਢਿੱਲੋਂ ਨੇ ਮਨਪ੍ਰੀਤ ਸਿੰਘ ਦੇ ਇਸ ਉੱਦਮ ਨੂੰ ਸਲਾਹਿਆ ਅਤੇ ਇਸ ਕੰਮ ਨੂੰ ਸਾਫ਼-ਸੁਥਰੇ ਢੰਗ ਨਾਲ ਕਰਕੇ ਕਿਸਾਨਾਂ ਲਈ ਰਾਹ-ਦਸੇਰੇ ਬਣਨ ਦੀ ਗੱਲ ਕਹੀ। ਉਹਨਾਂ ਮਨਪ੍ਰੀਤ ਸਿੰਘ ਨੂੰ ਪੀ ਏ ਯੂ ਲੁਧਿਆਣਾ ਦੁਆਰਾ ਮਿਰਚ ਦੀਆਂ ਸਿਫਾਰਸ਼ ਦੋਗਲੀਆਂ ਕਿਸਮਾਂ ਸੀ ਐਚ-52 ਅਤੇ ਸੀ ਐਚ-27, ਟਮਾਟਰ ਦੀ ਪੰਜਾਬ ਰੱਤਾ, ਬੈਂਗਣ ਦੀ ਪੰਜਾਬ ਰੌਣਕ, ਪਿਆਜ਼ ਦੀ ਪੀ ਆਰ ਓ-6 ਤੇ 7 ਅਤੇ ਪੀ ਓ ਐਚ-1 ਦੀ ਪਨੀਰੀ ਨੂੰ ਹੋਰ ਵੱਡੇ ਪੱਧਰ ਤੇ ਲਗਾਉਣ ਦੀ ਸਲਾਹ ਦਿੱਤੀ।

ਅੱਪਰ ਨਿਰਦੇਸ਼ਕ, ਪਸਾਰ ਸਿੱਖਿਆ ਦੇ ਨਾਲ ਆਈ ਪੀ.ਏ.ਯੂ ਲੁਧਿਆਣਾ ਦੀ ਟੀਮ ਨੇ ਫਿਰੋਜ਼ਪੁਰ ਦੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ

ਪਿੰਡ ਕਰਮੂੰਵਾਲਾ ਦੇ ਨੌਜਵਾਨ ਸ ਮਨਪ੍ਰੀਤ ਸਿੰਘ ਨਾਲ ਉਸਦੀ ਰੁਚੀ ਅਨੁਸਾਰ ਕਾਲੀ ਗਾਜਰ (ਪੰਜਾਬ ਬਲੈਕ ਬਿਊਟੀ) ਸੰਬੰਧਤ ਚਰਚਿਆਂ ਕਰਦਿਆਂ ਡਾ ਢਿੱਲੋਂ ਨੇ ਕਾਲੀ ਗਾਜ਼ਰ ਦੀ ਮਹੱਤਤਾ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਕਾਲੀ ਗਾਜਰ ਵਿੱਚ ਲੋਹਾ, ਕੈਲਸ਼ੀਅਮ, ਐਂਟੀਆਕਸੀਡੈਂਟ, ਪੋਲੀਫਿਨੋਲ ਅਤੇ ਹੋਰ ਸਿਹਤ ਲਈ ਲਾਭਦਾਇਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇੱਕ ਕਿੱਲੋ ਗਾਜਰਾਂ ਵਿੱਚੋਂ 580 ਐਮ ਐਲ ਜੂਸ ਨਿਕਲ ਆਉਂਦਾ ਹੈ। ਉਹਨਾਂ ਮਨਪ੍ਰੀਤ ਸਿੰਘ ਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਫੂਡ ਇਨਕਿਊਬੇਸ਼ਨ ਸੈਂਟਰ ਨਾਲ ਮਿਲ ਕੇ ਚੱਲਣ ਦੀ ਗੱਲ ਕਹੀ।

ਪਿੰਡ ਖੰਨਾ ਦੇ ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਦੇ ਖੇਤ ਦਾ ਦੌਰਾ ਕਰਦਿਆਂ ਡਾ ਤਰਸੇਮ ਸਿੰਘ ਢਿੱਲੋਂ ਨੇ ਪਰਮਜੀਤ ਸਿੰਘ ਦੇ ਪਰਾਲੀ ਪ੍ਰਬੰਧਨ, ਝੋਨੇ ਦੀ ਸਿੱਧੀ ਬਿਜਾਈ, ਲਸਣ, ਆਲੂ ਅਤੇ ਪੁਦੀਨੇ ਦੀ ਕਾਸ਼ਤ ਅਤੇ ਕਸਟਮ ਹਾਇਰਿੰਗ ਸੈਂਟਰ ਦੇ ਇਸ ਉੱਦਮ ਨੂੰ ਸਹਾਰਦਿਆਂ ਵਾਤਾਵਰਣ ਸੰਭਾਲ ਵਿੱਚ ਹੋਰ ਕਿਸਾਨਾਂ ਨੂੰ ਨਾਲ ਜੋੜ ਕੇ ਧਰਤ ਬਚਾਉਣ ਦੇ ਮਨੋਰਥ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ।

ਡਾ. ਢਿੱਲੋਂ ਦੀ ਅਗਵਾਈ ਹੇਠ ਪੀ ਏ ਯੂ ਦੀ ਟੀਮ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦਾ ਵੀ ਦੌਰਾ ਕੀਤਾ ਗਿਆ। ਡਾ. ਢਿੱਲੋਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜ਼ਿਲ੍ਹੇ ਦੀ ਖੇਤੀ ਵਿਭਿੰਨਤਾ ਨੂੰ ਦਰਸਾਉਂਦੇ ਕਿਤਾਬਚੇ ਦੇ ਪ੍ਰਕਾਸ਼ਨ ਦੀ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਡੱਟ ਕੇ ਫ਼ਸਲੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨ ਦੇ ਨੁਕਤੇ ਸੁਝਾਏ। ਦੌਰੇ ਦੇ ਅਖੀਰ ਵਿੱਚ ਡਾ ਭੱਲਣ ਸਿੰਘ ਸੇਖੋਂ ਨੇ ਆਈ ਹੋਈ ਟੀਮ ਨੂੰ ਧੰਨਵਾਦ ਦੇ ਸ਼ਬਦ ਕਹੇ।

Related Articles

Leave a Reply

Your email address will not be published. Required fields are marked *

Back to top button