Ferozepur News

ਓਮ ਪ੍ਰਕਾਸ਼ ਨੂੰ ਸੇਵਾ ਮੁਕਤ ਮੌਕੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ

ਫਿਰੋਜਪੁਰ 30 ਦਸੰਬਰ ( ) ਲੋਕ ਨਿਰਮਾਣ ਵਿਭਾਗ ਫਿਰੋਜ਼ਪੁਰ ਵੱਲੋਂ ਵਿਦਾਇਗੀ ਪਾਰਟੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵਿਭਾਗ ਦੇ ਸੀਨੀਅਰ ਸਹਾਇਕ ਸ੍ਰੀ.ਓਮ ਪ੍ਰਕਾਸ਼  ਉਹਨਾਂ ਦੀ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਜਿਥੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਆਗੂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
 OM PARKASH 2
ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਸ੍ਰੀ.ਓਮ ਪ੍ਰਕਾਸ਼ ਨੂੰ ਸੇਵਾ ਮੁਕਤੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਬੜੀ ਲਗਨ ਤੇ ਮਿਹਨਤ ਨਾਲ ਕੰਮ ਹੀ ਨਹੀ ਕੀਤਾ ਸਗੋਂ ਸਾਰੇ ਮੁਲਾਜਮਾਂ ਨਾਲ ਭਾਈਚਾਰਕ ਸਾਂਝ ਵੀ ਬਣਾ ਕੇ ਰੱਖੀ ਜਿਸ ਨੂੰ ਸਮੂਹ ਮੁਲਾਜ਼ਮ ਕਦੇ ਵੀ ਭੁਲਾ ਨਹੀ ਸਕਦੇ। ਇਸ ਮੌਕੇ ਸਮੂਹ ਮੁਲਾਜਮਾਂ ਵੱਲੋਂ ਉਹਨਾਂ ਨੂੰ ਯਾਦਗਾਰ ਚਿੰਨਖ਼ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਮਨੋਹਰ ਲਾਲ, ਸ੍ਰ.ਪਿੱਪਲ ਸਿੰਘ ਸਿੱਧੂ ਜਨਰਲ ਸਕੱਤਰ, ਸ੍ਰ. ਸੁਬੇਗ ਸਿੰਘ ਵਿੱਤ ਸਕੱਤਰ, ਸਾਬਕਾ ਪ੍ਰਧਾਨ ਖਜਾਨਾ ਵਿਭਾਗ ਸ੍ਰੀ.ਅਜਮੇਰ ਸਿੰਘ (ਰਿਟ), ਸਾਬਕਾ ਪ੍ਰਧਾਨ ਸ੍ਰੀ.ਵਿਨੋਦ ਗੋਇਲ (ਰਿਟ:) ਲੋਕ ਨਿਰਮਾਣ ਵਿਭਾਗ, ਸੁਪਰਡੰਟ ਸ੍ਰ.ਪਰਮਜੀਤ ਸਿੰਘ ਗਿੱਲ, ਸ੍ਰ.ਮੁਖਤਿਆਰ ਸਿੰਘ ਉਪ ਮੰਡਲ ਇੰਜੀਨੀਅਰ ਤੋ ਇਲਾਵਾ ਵਿਭਾਗ ਦੇ ਸਮੂਹ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

Related Articles

Back to top button